ਬਿਉਰੋ ਰਿਪੋਰਟ: ਜਲੰਧਰ ਦਾ ਮਸ਼ਹੂਰ ਕੁੱਲ੍ਹੜ ਪੀਜ਼ਾ ਜੋੜਾ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਦੇਰ ਰਾਤ ਕੁੱਲ੍ਹੜ ਪੀਜ਼ਾ ਜੋੜੇ ਦੇ ਘਰ ਦੇ ਬਾਹਰ ਕੁਝ ਨੌਜਵਾਨਾਂ ਨੇ ਗਾਲੀ-ਗਲੋਚ ਕਰਕੇ ਪਤੀ-ਪਤਨੀ ਨੂੰ ਸੰਬੋਧਨ ਕੀਤਾ। ਜਿਸ ਤੋਂ ਬਾਅਦ ਸਹਿਜ ਅਰੋੜਾ ਨੇ ਤੁਰੰਤ ਇਲਾਕਾ ਨਿਵਾਸੀਆਂ ਨੂੰ ਇਕੱਠਾ ਕਰ ਕੇ ਹੰਗਾਮਾ ਕਰ ਦਿੱਤਾ। ਕਪਲ ਦਾ ਇਲਜ਼ਾਮ ਹੈ ਕਿ ਜਦੋਂ ਉਹ ਆਪਣੇ ਕਮਰੇ ਵਿੱਚ ਬੈਠੇ ਸਨ ਤਾਂ ਉਨ੍ਹਾਂ ’ਤੇ ਭੱਦੀਆਂ ਟਿੱਪਣੀਆਂ ਕੀਤੀਆਂ ਗਈਆਂ।
ਸਹਿਜ ਨੇ ਦੱਸਿਆ ਕਿ ਉਹ ਦੇਰ ਰਾਤ ਆਪਣੇ ਘਰ ਮੌਜੂਦ ਸੀ। ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਇਤਰਾਜ਼ਯੋਗ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ। ਜਦੋਂ ਸਹਿਜ ਘਰ ਤੋਂ ਬਾਹਰ ਆਇਆ ਤਾਂ ਮੁਲਜ਼ਮ ਨੂੰ ਅਜਿਹਾ ਕਰਨ ਤੋਂ ਰੋਕਿਆ। ਇਸ ਦੌਰਾਨ ਮੁਲਜ਼ਮਾਂ ਨੇ ਉਸ ਨਾਲ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਸਹਿਜ ਨੇ ਕਿਹਾ ਕਿ ਅਜਿਹਾ ਕਰਨ ਵਾਲੇ ਲੜਕੇ ਨੂੰ ਨਾ ਤਾਂ ਮੈਂ ਜਾਣਦਾ ਹਾਂ ਅਤੇ ਨਾ ਹੀ ਮੈਂ ਉਸ ਨੂੰ ਕਦੇ ਦੇਖਿਆ ਹੈ। ਉੱਧਰ, ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਿਸ ਨੌਜਵਾਨ ’ਤੇ ਇਲਜ਼ਾਮ ਲਾਏ ਗਏ ਹਨ, ਉਹ ਨਾਬਾਲਗ ਸੀ।
2 ਮਹੀਨੇ ਪਹਿਲਾਂ ਵੀ ਘਰ ’ਤੇ ਹੋਇਆ ਸੀ ਹਮਲਾ
ਕੁੱਲ੍ਹੜ ਪੀਜ਼ਾ ਜੋੜੇ ਦੀ ਕਾਰ ’ਤੇ ਵੀ ਕਰੀਬ 2 ਮਹੀਨੇ ਪਹਿਲਾਂ ਹਮਲਾ ਹੋਇਆ ਸੀ। ਕੁਝ ਅਣਪਛਾਤੇ ਹਮਲਾਵਰਾਂ ਨੇ ਜੋੜੇ ਦੀ ਕਾਰ ’ਤੇ ਪੱਥਰ ਸੁੱਟ ਕੇ ਸ਼ੀਸ਼ੇ ਤੋੜ ਦਿੱਤੇ ਸਨ। ਉਦੋਂ ਸਹਿਜ ਅਰੋੜਾ ਨੇ ਉਕਤ ਘਟਨਾ ਦੀ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ ’ਤੇ ਸਾਂਝੀ ਕੀਤੀ ਸੀ। ਸਹਿਜ ਨੇ ਲਾਈਵ ਹੋ ਕੇ ਕਿਹਾ ਸੀ ਕਿ ਜੇ ਕਿਸੇ ਦੀ ਸਾਡੇ ਨਾਲ ਕੋਈ ਦੁਸ਼ਮਣੀ ਹੈ ਤਾਂ ਸਮਝ ਆਉਂਦੀ ਹੈ, ਪਰ ਕੀ ਕਿਸੇ ਦੀ ਕਾਰ ਨਾਲ ਕੋਈ ਦੁਸ਼ਮਣੀ ਸੀ? ਪਹਿਲਾਂ ਇੱਟ ਮਾਰ ਕੇ ਡਰਾਈਵਰ ਸਾਈਡ ਦਾ ਸ਼ੀਸ਼ਾ ਤੋੜਿਆ ਗਿਆ ਅਤੇ ਫਿਰ ਲੱਤ ਮਾਰ ਕੇ ਕਾਰ ’ਤੇ ਡੈਂਟ ਲਾ ਦਿੱਤੇ ਗਏ।