The Khalas Tv Blog Punjab ਮੁੰਡੇ ਦੇ ਖ਼ਰਚੇ ‘ਤੇ IELTS ਕੀਤਾ; ਧੋਖੇ ਤੋਂ ਦੁਖੀ ਹੋ ਖੁਦ ਨੂੰ ਕਰ ਲਿਆ ਖਤਮ
Punjab

ਮੁੰਡੇ ਦੇ ਖ਼ਰਚੇ ‘ਤੇ IELTS ਕੀਤਾ; ਧੋਖੇ ਤੋਂ ਦੁਖੀ ਹੋ ਖੁਦ ਨੂੰ ਕਰ ਲਿਆ ਖਤਮ

Boy took terrible step after girl refuse to marriage

ਖੰਨਾ ਦੇ ਰਹਿਣ ਵਾਲੇ ਹਰਦੀਪ ਨੇ ਪਿਆਰ ਵਿੱਚ ਚੁੱਕਿਆ ਅਜਿਹਾ ਕਦਮ ਪਰਿਵਾਰ ਦਾ ਬੁਰਾ ਹਾਲ ਹੋ ਗਿਆ

ਖੰਨਾ : ਕਹਿੰਦੇ ਨੇ ਜ਼ਿੰਦਗੀ ਬਹੁਤ ਅਨਮੋਲ ਹੁੰਦੀ ਹੈ ਅਤੇ ਇਸ ਨੂੰ ਜ਼ਿੰਦਾ ਦਿਲੀ ਨਾਲ ਜੀਉਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਅਜਿਹੇ ਕਈ ਮੋੜ ਆਉਂਦੇ ਹਨ ਜਦੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੇ ਸਾਹਮਣੇ ਡੱਟ ਕੇ ਖੜਾ ਹੋਣਾ ਚਾਹੀਦਾ ਹੈ। ਪਰ ਖੰਨਾ ਦਾ ਹਰਦੀਪ ਸ਼ਾਇਦ ਇਸ ਲਈ ਤਿਆਰ ਨਹੀਂ ਸੀ ਪਿਆਰ ਵਿੱਚ ਮਿਲੇ ਧੋਖੇ ਤੋਂ ਉਹ ਇਸ ਕਦਰ ਟੁੱਟ ਚੁੱਕਾ ਸੀ ਕਿ ਉਸ ਨੇ ਅਜਿਹਾ ਕਦਮ ਚੁੱਕ ਲਿਆ ਜਿਸ ਦੀ ਵਜ੍ਹਾ ਕਰਕੇ ਅੱਜ ਪੂਰਾ ਪਰਿਵਾਰ ਦੁੱਖੀ ਹੈ ।

ਪਿਆਰ ਵਿੱਚ ਮਿਲੇ ਧੋਖੇ ਨੂੰ ਨਹੀਂ ਸਹਿ ਸਕਿਆ

ਹਰਦੀਪ ਇੱਕ ਕੁੜੀ ਨਾਲ ਪਿਆਰ ਕਰਦਾ ਸੀ ਆਪਣੇ ਖ਼ਰਚੇ ‘ਤੇ ਉਸ ਨੇ ਕੁੜੀ ਨੂੰ IELTS ਵੀ ਕਰਵਾਇਆ,ਸ਼ਾਇਦ ਵਿਆਹ ਤੋਂ ਬਾਅਦ ਦੋਵੇ ਵਿਦੇਸ਼ ਜਾਣਾ ਚਾਉਂਦੇ ਸਨ । ਪਰ ਪਰਿਵਾਰ ਦੇ ਇਲਜ਼ਾਮਾਂ ਮੁਤਾਬਿਕ IELTS ਕਰਨ ਤੋਂ ਬਾਅਦ ਕੁੜੀ ਵਿਆਹ ਤੋਂ ਮੁਕਰ ਗਈ। ਹਰਦੀਪ ਨੇ ਜਦੋਂ ਕੁੜੀ ਤੋਂ IELTS ਅਤੇ ਹੋਰ ਚੀਜ਼ਾ’ਤੇ ਖਰਚ ਕੀਤੇ ਗਏ 3 ਲੱਖ ਰੁਪਏ ਮੰਗੇ ਤਾਂ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ । ਵਿਆਹ ਤੋਂ ਇਨਕਾਰ ਕਰਨ ‘ਤੇ ਹਰਦੀਪ ਪਹਿਲਾਂ ਹੀ ਕਾਫੀ ਦੁੱਖੀ ਸੀ ਹੁਣ ਜਦੋਂ ਪੈਸੇ ਦੇਣ ਤੋਂ ਵੀ ਕੁੜੀ ਮੁਕਰ ਗਈ ਤਾਂ ਦੁੱਖੀ ਹੋਕੇ ਹਰਦੀਪ ਨੇ ਜ਼ਹਿਰੀਲੀ ਚੀਜ਼ ਨਿਗਲ ਲਈ । ਪਰਿਵਾਰ ਨੂੰ ਜਦੋਂ ਪਤਾ ਚੱਲਿਆ ਤਾਂ ਹਰਦੀਪ ਨੂੰ ਫੌਰਨ ਹਸਪਤਾਲ ਲੈਕੇ ਗਏ । ਪਰ ਕਾਫੀ ਦੇਰ ਹੋ ਚੁੱਕੀ ਸੀ ਇਲਾਜ ਦੌਰਾਨ ਹਰਦੀਪ ਦੀ ਮੌਤ ਹੋ ਗਈ। ਹਰਦੀਪ ਨੇ ਜਿਸ ਕੁੜੀ ਦੀ ਬੇਵਫਾਈ ਦੀ ਵਜ੍ਹਾ ਕਰਕੇ ਜਾਨ ਦਿੱਤੀ ਉਸ ਨਾਲ ਲੰਮੇ ਸਮੇਂ ਤੋਂ ਉਸ ਦੀ ਦੋਸਤੀ ਸੀ ।ਥਾਣਾ ਪਾਇਲ ਪੁਲਿਸ ਨੇ ਮਾਮਲੇ ਵਿੱਚ ਮ੍ਰਿਤਕ ਨੌਜਵਾਨ ਦੀ ਪ੍ਰੇਮਿਕਾ ਨੂੰ ਨਾਮਜ਼ਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

ਹਰਦੀਪ ਦੀ ਮੌਤ ਨਾਲ ਜੁੜੇ ਸਵਾਲ

ਕੁੜੀ ਨੇ ਹਰਦੀਪ ਨਾਲ ਵਿਆਹ ਕਰਨ ਤੋਂ ਇਨਕਾਰ ਕਿਉਂ ਕੀਤਾ ? ਕੀ ਕੁੜੀ ‘ਤੇ ਕੋਈ ਦਬਾਅ ਸੀ ? ਕੀ ਘਰ ਵਾਲੇ ਇਸ ਰਿਸ਼ਤੇ ਲਈ ਰਾਜ਼ੀ ਨਹੀਂ ਸੀ ? ਜਾਂ ਕੁੜੀ ਨੇ ਸਿਰਫ਼ ਹਰਦੀਪ ਦਾ IELTS ਕਰਨ ਲਈ ਇਸਤਮਾਲ ਕੀਤਾ ? ਜਾਂ ਫਿਰ ਕੋਈ ਅਜਿਹਾ ਕਾਰਨ ਜੋ ਪੁਲਿਸ ਦੀ ਜਾਂਚ ਦੌਰਾਨ ਸਾਹਮਣੇ ਆ ਸਕਦਾ ਹੈ, ਇਸ ਮਾਮਲੇ ਵਿੱਚ ਪੁਲਿਸ ਕੁੜੀ ਤੋਂ ਵੀ ਪੁੱਛ-ਗਿੱਛ ਕਰੇਗੀ ਕਿਉਂਕਿ ਹਰਦੀਪ ਦਾ ਪਰਿਵਾਰ ਸਿੱਧੇ-ਸਿੱਧੇ ਉਸ ਦੀ ਮੌਤ ਲਈ ਕੁੜੀ ਨੂੰ ਜ਼ਿੰਮੇਵਾਰ ਦੱਸ ਰਿਹਾ ਹੈ।

Exit mobile version