India Punjab

ਕੈਨੇਡਾ ਜਾਣ ਲਈ ਨੌਜਵਾਨ ਨੇ ਅਪਣਾਇਆ ਅਨੋਖਾ ਢੰਗ, ਦਿੱਲੀ ਪੁਲਿਸ ਦੇ ਕੀਤਾ ਹਵਾਲੇ

ਭਾਰਤੀ ਲੋਕ ਵਿਦੇਸ਼ ਜਾਣ ਲਈ ਹਰ ਤਰ੍ਹਾਂ ਦੇ ਹੱਥ ਕੰਡੇ ਅਪਣਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ, ਅਜਿਹੀ ਹੀ ਇਕ ਹੋਰ ਮਿਸਾਲ ਸਾਹਮਣੇ ਆਈ ਹੈ। ਦਿੱਲੀ ਦੇ ਇੰਦਰਾ ਗਾਂਂਧੀ ਹਵਾਈ ਅੱਡੇ ‘ਤੇ 24 ਸਾਲਾ ਵਿਅਕਤੀ ਬਜ਼ੁਰਗ ਦਾ ਭੇਸ ਧਾਰ ਕੇ ਕੈਨੇਡਾ ਜਾ ਰਿਹਾ ਸੀ। ਇਸ ਨੂੰ ਗ੍ਰਿਫਤਾਰ ਕਰਕੇ ਦਿੱਲੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

67 ਸਾਲ ਦੱਸੀ ਉਮਰ

ਦੱਸ ਦੇਈਏ ਕਿ ਇਸ ਨੌਜਵਾਨ ਨੇ ਆਪਣੇ ਵਾਲ ਅਤੇ ਦਾੜੀ ਤੱਕ ਵੀ ਰੰਗੀ ਹੋਈ ਸੀ। ਉਸ ਦਾ ਅਸਲੀ ਨਾ ਗੁਰੂ ਸੇਵਕ ਸਿੰਘ ਸੀ। ਇਸ ਨੂੰ ਦਿੱਲੀ ਹਵਾਈ ਅੱਡੇ ਦੇ ਟਰਮੀਨਲ 3 ਉੱਤੇ ਰੋਕ ਸੀ.ਆਈ.ਐਸ.ਐਫ. ਦੇ ਜਵਾਨਾਂ ਨੇ ਪੁੱਛਗਿੱਛ ਕੀਤੀ ਤਾਂ ਇਸ ਨੇ ਆਪਣੀ ਪਹਿਚਾਣ 67 ਸਾਲਾ ਰਸ਼ਵਿੰਦਰ ਸਿੰਘ ਸਹੋਤਾ ਵਜੋਂ ਦੱਸੀ। ਅਧਿਕਾਰੀਆਂ ਨੂੰ ਸ਼ੱਕ ਪਿਆ ਕਿ ਉਸ ਦੀ ਆਵਾਜ਼, ਸ਼ਕਲ ਅਤੇ ਚਮੜੀ ਪਾਸਪੋਰਟ ਦੀ ਫੋਟੋ ਤੋਂ ਅਲੱਗ ਹੈ। ਅਧਿਕਾਰੀਆਂ ਨੇ ਹੋਰ ਡੂਘਾਈ ਨਾਲ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਇਸ ਨੇ ਆਪਣੀ ਦਾੜੀ ਅਤੇ ਵਾਲਾਂ ਨੂੰ ਰੰਗ ਕੀਤਾ ਹੋਇਆ ਹੈ। ਇਸ ਵੱਲੋਂ ਆਪਣੇ ਆਪ ਨੂੰ ਬੁੱਢਾ ਦਿਖਾਉਣ ਲਈ ਐਨਕ ਵੀ ਲਗਾਈ ਹੋਈ ਸੀ। ਜਦੋਂ ਇਸ ਤੋਂ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਗਈ ਤਾਂ ਇਸ ਨੇ ਆਪਣੀ ਸਹੀ ਪਹਿਚਾਣ ਉਜਾਗਰ ਕਰਦਿਆਂ ਕਿਹਾ ਕਿ ਉਸ ਦਾ ਨਾਮ ਗੁਰੂਸੇਵਕ ਸਿੰਘ ਹੈ। ਇਸ ਦੇ ਨਾਲ ਹੀ ਅਧਿਕਾਰੀ ਨੇ ਕਿਹਾ ਕਿ ਇਹ ਮਾਮਲਾ ਜਾਅਲੀ ਪਾਸਪੋਰਟ ਅਤੇ ਧੋਖਾ ਕਰਨ ਦਾ ਹੈ, ਇਸ ਕਰਕੇ ਇਸ ਨੂੰ ਦਿੱਲੀ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ।

ਇਹ ਵੀ ਪੜ੍ਹੋ –  ਪੀਆਰਟੀਸੀ ਅਤੇ ਪਨ ਬੱਸ ਦੇ ਮੁਲਾਜ਼ਮਾਂ ਦੀ ਸਰਕਾਰ ਨਾਲ ਬਣੀ ਸਹਿਮਤੀ