Punjab

ਮਾਨਸਾ ‘ਚ ਨੌਜਵਾਨ ਨੇ ਥਾਣੇ ਅੱਗੇ ਕੀਤੀ ਖੁ ਦ ਕੁ ਸ਼ੀ

ਦ ਖ਼ਾਲਸ ਬਿਊਰੋ : ਮਾਨਸਾ ਜ਼ਿਲ੍ਹੇ ਦੇ ਭੀਖੀ ਵਿੱਚ ਇਕ ਨੌਜਵਾਨ ਨੇ ਥਾਣੇ ਅੱਗੇ ਆਪਣੇ ਆਪ ਨੂੰ ਅੱਗ ਲਗਾ ਕੇ ਖੁ ਦ ਕੁ ਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਾਣਕਾਰੀ ਅਨੁਸਾਰ ਭੀਖੀ ਦੇ ਵਾਰਡ ਨੰਬਰ 9 ਦੇ ਰਹਿਣ ਵਾਲੇ ਨੌਜਵਾਨ ਨੇ ਘਰੇਲੂ ਕਲੇ ਸ਼ ਦੇ ਚਲਦਿਆਂ ਬੀਤੇ ਕੱਲ੍ਹ ਦੇਰ ਸ਼ਾਮ ਨੂੰ ਮਾਨਸਾ ਦੇ ਥਾਣੇ ਅੱਗੇ ਥਾਣੇ ਅੱਗੇ ਆਪਣੇ ਆਪ ਨੂੰ ਪੈਟਰੋਲ ਪਾ ਕੇ ਅੱ ਗ ਲਗਾ ਲਈ। ਪੀੜਤ ਨੂੰ ਤੁਰੰਤ ਹਸਪਤਾਲ ਵਿੱਚ ਪਹੁੰਚਾਇਆ ਗਿਆ।

ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਭੇਜ ਦਿੱਤਾ ਗਿਆ, ਇਥੋਂ ਪੀਜੀਆਈ ਚੰਡੀਗੜ੍ਹ ਰੈਫਰ ਕਰ ਦਿੱਤਾ। ਚੰਡੀਗੜ੍ਹ ਨੂੰ ਜਾਂਦੇ ਹੋਏ ਰਸਤੇ ਵਿੱਚ ਦਮ ਤੋੜ ਦਿੱਤਾ। ਮ੍ਰਿਤ ਕ ਦੀ ਪਹਿਚਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਮਨਪ੍ਰੀਤ ਦਾ ਪਿਛਲੇ ਸਮੇਂ ਤੋਂ ਘਰੇਲੂ ਕਲੇਸ਼ ਚਲਦਾ ਸੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿ ਤਕ ਮਨਪ੍ਰੀਤ ਦਾ ਪਿਤਾ ਮਾਨਸਾ ਪੁਲਿਸ ਵਿੱਚ ਏਐਸਆਈ ਵਜੋਂ ਤੈਨਾਤ ਹੈ।