‘ਦ ਖ਼ਾਲਸ ਬਿਊਰੋ :- ਤਿੰਨ ਤਖ਼ਤਾਂ ਦੀ ਪੈਦਲ ਯਾਤਰਾ ਕਰਨ ਮਗਰੋਂ ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰਗੜ੍ਹ ਚੀਮਾ ਦਾ 38 ਸਾਲਾ ਨੌਜਵਾਨ ਜਗਦੀਪ ਸਿੰਘ ਸਿੰਘੂ ਬਾਰਡਰ ਪਹੁੰਚਿਆ ਹੈ। ਜਗਦੀਪ ਸਿੰਘ ਆਪਣੇ ਪਿੰਡ ਤੋਂ ਸਤੰਬਰ 2020 ਨੂੰ ਪੈਦਲ ਤੁਰਿਆ ਸੀ। ਜਗਦੀਪ ਸਿੰਘ ਹਾਲੇ ਤੱਕ ਤਿੰਨ ਤਖ਼ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ, ਅੰਮ੍ਰਿਤਸਰ, ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਜੀ ਦੀ ਪੈਦਲ ਯਾਤਰਾ ਕਰ ਚੁੱਕਿਆ ਹੈ ਅਤੇ ਹੁਣ ਸ੍ਰੀ ਹਜ਼ੂਰ ਸਾਹਿਬ ਜਾਣ ਦੀ ਤਿਆਰੀ ਵਿੱਚ ਹੈ।
ਜਗਦੀਪ ਸਿੰਘ ਨੇ 3700 ਕਿਲੋਮੀਟਰ ਪੈਦਲ ਚੱਲ ਕੇ ਕਿਸਾਨੀ ਮੰਗਾਂ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦਾ ਟੀਚਾ ਮਿੱਥਿਆ ਹੈ। ਧਰਨੇ ਵਿੱਚ ਸ਼ਾਮਲ ਕਿਸਾਨਾਂ ਨੇ ਉਸ ਦੀ ਹਿੰਮਤ ਦੀ ਦਾਦ ਦਿੱਤੀ। ਉਸ ਨੇ ਦੱਸਿਆ ਕਿ ਰਾਹ ਵਿੱਚ ਦੋ ਵਾਰ ਉਸ ਦਾ ਮੋਬਾਇਲ ਖੋਹਿਆ ਗਿਆ ਸੀ।