ਚੰਡੀਗੜ੍ਹ : ਕਈ ਵਾਰ ਨੌਜਵਾਨ ਗੁੱਸੇ ਵਿੱਚ ਅਜਿਹੀ ਹਰਕਤ ਕਰ ਜਾਂਦੇ ਹਨ ਜਿਸ ਨਾਲ ਨਾ ਸਿਰਫ ਉਨ੍ਹਾਂ ਨੂੰ ਪਛਤਾਉਣਾ ਪੈਂਦਾ ਹੈ ਬਲਕਿ ਪੂਰਾ ਪਰਿਵਾਰ ਉਸ ਦਾ ਖਾਮਿਆਜ਼ਾ ਭੁਗਤ ਦਾ ਹੈ। 24 ਸਾਲ ਦੇ ਹੁਸ਼ਿਆਰਪੁਰ ਦੇ ਜਗਰੂਪ ਨੇ ਵੀ ਇਹ ਹੀ ਹਰਕਤ ਕੀਤੀ ਹੈ। ਉਸ ਦੇ ਹੱਥ ਖੂਨ ਨਾਲ ਰੰਗੇ ਗਏ ਹਨ। ਉਹ ਵੀ ਉਸ ਕੁੜੀ ਦੇ ਖੂਨ ਨਾਲ ਜਿਸ ਨੂੰ ਉਹ ਪਿਆਰ ਕਰਦਾ ਸੀ । ਕੁਝ ਹੀ ਦਿਨਾਂ ਵਿੱਚ ਜਗਰੂਪ ਨੇ ਪੁਲਿਸ ਦੀ ਵਰਦੀ ਪਾਉਣੀ ਸੀ। ਪਿਤਾ ਪੁਲਿਸ ਵਿੱਚ ਸਨ ਉਨ੍ਹਾਂ ਦੀ ਮੌਤ ਤੋਂ ਬਾਅਦ ਤਰਸ ਦੇ ਅਧਾਰ ਉਸ ਨੂੰ ਨੌਕਰੀ ਮਿਲਣੀ ਸੀ।
ਨੂਰਮਹਿਲ ਦੀ ਅਜਲੀ ਦਾ ਹੋਇਆ ਸੀ ਖੂਨ
ਜਲੰਧਰ ਦੇ ਨੂਰਮਹਿਲ ਦੀ 21 ਸਾਲ ਦੀ ਅੰਜਲੀ ਅਤੇ ਜਗਰੂਪ ਇੱਕ ਦੂਜੇ ਨੂੰ ਪਿਆਰ ਕਰਦੇ ਸਨ। ਪਰ ਅਚਾਨਕ ਜਗਰੂਰ ਦਾ ਮੰਨ ਬਦਲ ਗਿਆ ਅਤੇ ਉਸ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਅੰਜਲੀ ਵਿਆਹ ਲਈ ਦਬਾਅ ਪਾ ਰਹੀ ਸੀ ਤਾਂ 27 ਅਤੇ 28 ਅਕਤੂਬਰ ਦੀ ਰਾਤ ਨੂੰ ਜਗਰੂਪ ਅੰਜਲੀ ਨੂੰ ਚੰਡੀਗੜ੍ਹ ਦੀ ਸੁਖਨਾ ਲੇਕ ‘ਤੇ ਲੈਕੇ ਗਿਆ। ਉਸ ਤੋਂ ਬਾਅਦ ਲੇਕ ਦੇ ਪਿੱਛੇ ਜੰਗਲ ਵਿੱਚ ਜਗਰੂਰ ਨੇ ਅੰਜਲੀ ਦਾ ਕਤਲ ਕਰ ਦਿੱਤਾ ਅਤੇ ਲਾਸ਼ ਉੱਥੇ ਹੀ ਸੁੱਟ ਕੇ ਘਰ ਚੱਲਾ ਗਿਆ। 28 ਅਕਤੂਬਰ ਦੀ ਸਵੇਰ ਪੁਲਿਸ ਨੂੰ ਅੰਜਲੀ ਦੀ ਲਾਸ਼ ਮਿਲੀ ਅਤੇ ਜਦੋਂ ਜਾਂਚ ਹੋਈ ਤਾਂ ਜਗਰੂਰ ਦਾ ਨਾਂ ਸਾਹਮਣੇ ਆ ਗਿਆ । ਕਤਲ ਵਾਲੀ ਥਾਂ ਤੋਂ ਪੁਲਿਸ ਨੂੰ ਅੰਜਲੀ ਦਾ ਪਰਸ,ਕੈਸ਼,ਡਾਇਰੀ ਮਿਲੀ ਸੀ । ਪਰ ਮੋਬਾਈਲ ਫੋਨ ਗਾਇਬ ਸੀ। ਬੈਗ ਵਿੱਚ ਮੌਜੂਦ ਡਾਇਰੀ ਤੋਂ ਪੁਲਿਸ ਨੇ ਪਰਿਵਾਰ ਨੂੰ ਸੰਪਰਕ ਕੀਤਾ ਸੀ। ਪੁਲਿਸ ਨੇ ਆਪਣੀ ਜਾਂਚ ਵਿੱਚ ਇਹ ਪਤਾ ਲਗਾਇਆ ਕਿ ਅਖੀਰਲੀ ਵਾਰ ਅੰਜਲੀ ਨੇ ਕਿਸ-ਕਿਸ ਨਾਲ ਗੱਲ ਕੀਤੀ ਸੀ। ਉਸ ਤੋਂ ਬਾਅਦ ਹੀ ਪਤਾ ਚੱਲਿਆ ਕਿ ਸ਼ਾਇਦ ਉਹ ਕਿਸੇ ਨੂੰ ਲੇਕ ‘ਤੇ ਮਿਲਣ ਗਈ ਹੋਵੇਗੀ ਜਾਂ ਫਿਰ ਸੂਸਾਈਡ ਕਰਨ ਗਈ ਸੀ । ਪੁਲਿਸ ਨੇ ਜਦੋਂ ਪਰਿਵਾਰ ਤੋਂ ਪੁੱਛ-ਗਿੱਛ ਕੀਤਾ ਤਾਂ ਉਨ੍ਹਾਂ ਨੇ ਜਗਰੂਰ ਦਾ ਨਾਂ ਲਿਆ । ਪੁਲਿਸ ਨੇ ਅੰਜਲੀ ਦੇ ਸੋਸ਼ਲ ਮੀਡੀਆ ਐਕਾਉਂਟ ਚੈੱਕ ਕੀਤਾ ਤਾਂ ਸਾਰਾ ਸੱਚ ਸਾਹਮਣੇ ਆ ਗਿਆ ।
ਇਸ ਹਾਲਤ ਵਿੱਚ ਮਿਲੀ ਅੰਜਲੀ ਦੀ ਲਾਸ਼
28 ਅਕਤੂਬਰ ਨੂੰ ਜਦੋਂ ਪੁਲਿਸ ਨੂੰ ਅੰਜਲੀ ਦੀ ਲਾਸ਼ ਮਿਲੀ ਸੀ ਤਾਂ ਉਸ ਦੀ ਹਾਲਤ ਕਾਫੀ ਬੁਰੀ ਸੀ। ਮੂੰਹ ਅਤੇ ਨੱਕ ਤੋਂ ਖ਼ੂਨ ਆ ਰਿਹਾ ਸੀ। ਗਲੇ ਵਿੱਚ ਚੁੰਨੀ ਲਟਕੀ ਹੋਈ ਸੀ। ਝਾੜਿਆਂ ਵਿੱਚ ਉਸ ਦੀ ਲਾਸ਼ ਇੱਕ ਰਾਹਗੀਰ ਨੇ ਵੇਖੀ। ਲਾਸ਼ ਦੇ ਉੱਤੇ ਝਾੜੀ ਡਿੱਗੀ ਹੋਈ ਸੀ। ਪੋਸਟਮਾਰਟਮ ਰਿਪੋਰਟ ਵਿੱਚ ਚਿਹਰੇ ਅਤੇ ਸਰੀਰ ਵਿੱਚ ਸੱਟਾਂ ਦੇ ਨਿਸ਼ਾਨ ਵੇਖੇ ਜਾ ਸਕਦੇ ਹਨ । ਹਾਲਾਂਕਿ ਪਰਿਵਾਰ ਵਾਲਿਆਂ ਨੇ ਪੋਸਟਮਾਰਟ ਕਰਵਾਉਣ ਤੋਂ ਮੰਨਾ ਕਰ ਦਿੱਤਾ ਸੀ ਪਰ ਜਿਸ ਹਾਲਤ ਵਿੱਚ ਲਾਸ਼ ਮਿਲੀ ਸੀ ਪੋਸਟਮਾਰਟਮ ਜ਼ਰੂਰੀ ਸੀ।
ਜਲੰਧਰ ਵਿੱਚ ਨੌਕਰੀ ਕਰਦੀ ਸੀ ਅੰਜਲੀ
ਅੰਜਲੀ ਜਲੰਧਰ ਦੇ ਇੱਕ ਬਿਊਟੀ ਪਾਰਲਰ ਵਿੱਚ ਨੌਕਰੀ ਕਰਦੀ ਸੀ। ਘਰ ਵਾਲਿਆਂ ਨੂੰ 27 ਅਕਤੂਬਰ ਦੀ ਸਵੇਰ 11 ਵਜੇ ਇਹ ਕਹਿਕੇ ਗਈ ਸੀ ਕਿ ਉਹ ਚਰਚ ਜਾ ਰਹੀ ਹੈ। ਇਸ ਤੋਂ ਬਾਅਦ ਸ਼ੁੱਕਰਵਾਰ ਦੁਪਹਿਰ ਤਕਰੀਬਨ 1 ਵਜੇ ਉਸ ਦੀ ਲਾਸ਼ ਚੰਡੀਗੜ੍ਹ ਤੋਂ ਮਿਲੀ ਸੀ । 27 ਅਕਤੂਬਰ ਨੂੰ ਜਗਰੂਰ ਅੰਜਲੀ ਨੂੰ ਲੈਕੇ ਜਲੰਧਰ ਬੱਸ ਸਟੈਂਡ ‘ਤੇ ਪਹੁੰਚਿਆ ਸੀ । ਜਿਸ ਤੋਂ ਬਾਅਦ ਦੋਵੇ ਚੰਡੀਗੜ੍ਹ ਪਹੁੰਚੇ,ਆਟੋ ਲੈਕੇ ਅੰਜਲੀ ਅਤੇ ਜਗਰੂਰ ਸੁਖਨਾ ਲੇਕ ਪਹੁੰਚੇ । ਰਾਤ ਵੇਲੇ ਸੁਖਨਾ ਲੇਕ ਦੇ ਪਿੱਛੇ ਗਾਰਡਨ ਆਫ ਸਾਇਲੈਂਸ ਦੇ ਜੰਗਲੀ ਖੇਤਰ ਵਿੱਚ ਪਹੁੰਚ ਗਏ। ਇਸ ਦੌਰਾਨ ਜਗਰੂਰ ਨੇ ਅੰਜਲੀ ਦਾ ਗਲਾ ਦਬਾਇਆ ਅਤੇ ਉਸ ਦੀ ਲਾਸ਼ ਸੁੱਟ ਕੇ ਘਰ ਚੱਲਾ ਗਿਆ । ਪੁਲਿਸ ਇਸ ਨੂੰ ਪਲਾਨ ਮਰਡਰ ਮੰਨ ਰਹੀ ਹੈ।