The Khalas Tv Blog Punjab ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ! ਦੋਸਤ ਤੇ ਯਾਰ ਮਾਰ ਦਾ ਇਲਜ਼ਾਮ
Punjab

ਨੌਜਵਾਨ ਦੀ ਸ਼ੱਕੀ ਹਾਲਾਤਾਂ ‘ਚ ਹੋਈ ਮੌਤ! ਦੋਸਤ ਤੇ ਯਾਰ ਮਾਰ ਦਾ ਇਲਜ਼ਾਮ

ਬਿਉਰੋ ਰਿਪੋਰਟ – ਲੁਧਿਆਣਾ (Ludhiana) ਦੇ ਜਗਰਾਓਂ (Jagraon) ਵਿਚ ਨੌਜਵਾਨ ਅੰਮ੍ਰਿਤਪਾਲ ਸਿੰਘ ਉਰਫ ਮੋਨੂੰ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਹੋਈ ਹੈ। ਇਹ ਨੌਜਵਾਨ ਆਪਣੇ ਦੋਸਤ ਦੇ ਨਾਲ ਘਰੋਂ ਗਿਆ ਸੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਨੌਜਵਾਨ ਨਸ਼ੇ ਦਾ ਆਦੀ ਸੀ। ਪੁਲਿਸ ਨੂੰ ਉਸ ਨੌਜਵਾਨ ਦੀ ਲਾਸ਼ ਸੇਮ ਨਾਲੇ ਦੇ ਕੰਢੇ ਤੋਂ ਬਰਾਮਦ ਹੋਈ ਹੈ। ਪੁਲਿਸ ਵੱਲੋਂ ਜਦੋਂ ਲਾਸ਼ ਨੂੰ ਦੇਖਿਆ ਤਾਂ ਉਸ ਦੇ ਸਰੀਰ ‘ਤੇ ਸੱਟਾਂ ਦੇ ਨਿਸ਼ਾਨ ਪਾਏ ਗਏ ਸਨ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਅੰਮ੍ਰਿਤਪਾਲ ਆਪਣੇ ਦੋਸਤ ਜੱਗੀ ਉਰਫ਼ ਜਗਦੀਪ ਸਿੰਘ ਵਾਸੀ ਮੰਡੀ ਕਲਾਂ ਥਾਣਾ ਬੱਲੀਆ ਜ਼ਿਲ੍ਹਾ ਬਠਿੰਡਾ ਨਾਲ 16 ਅਕਤੂਬਰ ਨੂੰ ਕੀਤੇ ਗਿਆ ਸੀ, ਜਿਸ ਤੋਂ ਬਾਅਦ ਉਹ ਵਾਪਸ ਨਹੀਂ ਆਇਆ। ਪਰਿਵਾਰ ਮੁਤਾਬਕ ਉਨ੍ਹਾਂ ਨੇ ਅੰਮ੍ਰਿਤਪਾਲ ਦੀ ਕਾਫੀ ਭਾਲ ਕੀਤੀ ਪਰ ਉਸ ਦਾ ਕੁਝ ਪਤਾ ਨਹੀਂ ਲੱਗਾ। ਅੰਮ੍ਰਿਤਪਾਲ ਦਾ ਮੋਬਾਈਲ ਵੀ 16 ਅਕਤੂਬਰ ਦੀ ਰਾਤ 10 ਵਜੇ ਤੱਕ ਕੰਮ ਕਰਦਾ ਰਿਹਾ, ਜਿਸ ਤੋਂ ਬਾਅਦ ਫ਼ੋਨ ਬੰਦ ਹੋ ਗਿਆ।

ਪੁਲਿਸ ਪਾਰਟੀ ਨੂੰ ਅੰਮ੍ਰਿਤਪਾਲ ਦੀ ਲਾਸ਼ 18 ਅਕਤੂਬਰ ਨੂੰ ਬਰਨਾਲਾ ਚੌਂਕ ਰਾਏਕੋਟ ਤੋਂ ਸਾਹਿਬਾਜਪੁਰਾ ਰੋਡ ਦੇ ਡਰੇਨ ਟਰੈਕ ਨੇੜਿਓਂ ਮਿਲੀ ਸੀ। ਜਗਦੀਪ ਸਿੰਘ ਉਰਫ ਜੱਗੀ ਰਾਏਕੋਟ ‘ਚ ਆਪਣੇ ਨਾਨਕੇ ਘਰ ਰਹਿ ਰਿਹਾ ਹੈ। ਇਸ ਤੋਂ ਬਾਅਦ ਜਦੋਂ ਜੱਗੀ ਬਾਰੇ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਉਹ ਉਸ ਦਿਨ ਆਪਣੇ ਨਾਨਕੇ ਘਰ ਨਹੀਂ ਆਇਆ ਸੀ।ਪਰਿਵਾਰ ਨੇ ਪੁਲਿਸ ਤੋਂ ਮੰਗ ਕੀਤੀ ਕਿ ਜੱਗੀ ਖਿਲਾਫ ਮਾਮਲਾ ਦਰਜ ਹੋਣ ਤੋਂ ਬਾਅਦ ਹੀ ਉਹ ਅੰਮ੍ਰਿਤਪਾਲ ਦੀ ਲਾਸ਼ ਦਾ ਸਸਕਾਰ ਕਰਨਗੇ। ਇਸ ਤੋਂ ਬਾਅਦ ਪੁਲਿਸ ਵੱਲੋਂ ਜੱਗੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਪਤਾ ਲੱਗਾ ਹੈ ਉਸ ਖਿਲਾਫ ਪਹਿਲਾਂ ਦੋ ਮਾਮਲੇ ਦਰਜ ਹਨ।

ਇਹ ਵੀ ਪੜ੍ਹੋ –  ਮਮਤਾ ਬੈਨਰਜੀ ਨੇ ਡਾਕਟਰਾਂ ਨੂੰ ਕੀਤੀ ਖ਼ਾਸ ਅਪੀਲ! 6 ਦੀ ਵਿਗੜੀ ਹਾਲਤ

 

 

Exit mobile version