India

ਸਮਾਂ ਖਤਮ ਹੋਣ ਦੇ ਬਾਵਜੂਦ ਬੈਂਕ 2 ਹਜ਼ਾਰ ਦਾ ਨੋਟ ਜਮ੍ਹਾ ਨਹੀਂ ਕਰਵਾਇਆ ਤਾਂ ਪਰੇਸ਼ਾਨ ਨਾ ਹੋਵੋ ! ਤੁਸੀਂ ਇੱਥੇ ਜਾਕੇ ਬਦਲਵਾ ਸਕਦੇ ਹੋ ਨੋਟ !

 

ਬਿਉਰੋ ਰਿਪੋਰਟ : 2000 ਦੇ ਨੋਟ ਬੈਂਕ ਵਿੱਚ ਜਮ੍ਹਾ ਕਰਵਾਉਣ ਦਾ 7 ਅਕਤੂਬਰ ਤੱਕ ਦਾ ਅਖੀਰਲੀ ਮੌਕਾ ਜੇਕਰ ਤੁਸੀਂ ਗਵਾ ਦਿੱਤਾ ਹੈ ਤਾਂ ਚਿੰਤਾ ਨਾ ਕਰੋ ਤੁਸੀਂ ਹੁਣ ਵੀ ਨੋਟ ਬਦਲਵਾ ਸਕਦੇ ਹੋ ਇਸ ਦੇ ਲਈ ਤੁਹਾਨੂੰ ਥੋੜ੍ਹੀ ਮਿਹਨਤ ਕਰਨੀ ਹੋਵੇਗੀ । 8 ਅਕਤੂਬਰ ਤੋਂ ਇਹ ਨੋਟ ਸਿਰਫ RBI ਦਫਤਰ ਵਿੱਚ ਹੀ ਬਦਲੇ ਜਾ ਸਕਣਗੇ । ਸ਼ੁੱਕਰਵਾਰ ਨੂੰ RBI ਗਵਰਨਰ ਸ਼ਕਤੀਕਾਂਤ ਦਾਸ ਨੇ ਦੱਸਿਆ ਸੀ ਕਿ ਹੁਣ ਵੀ 12 ਹਜ਼ਾਰ ਕਰੋੜ ਦੇ 2000 ਦੇ ਨੋਟ ਸਰਕੂਲਰ ਵਿੱਚ ਹਨ । ਜਿੰਨਾਂ ਦਾ ਆਉਣਾ ਬਾਕੀ ਹੈ ।

ਉਧਰ 96% ਤੋਂ ਜ਼ਿਆਦਾ 2000 ਰੁਪਏ ਦੇ ਨੋਟ ਬੈਂਕ ਵਿੱਚ ਵਾਪਸ ਆ ਗਏ ਹਨ। ਜਿੰਨਾਂ ਦੀ ਕੀਮਤ 3.43 ਲੱਖ ਕਰੋੜ ਹੈ । ਇਸ ਵਿੱਚ 87% ਨੇਟ ਬੈਂਕਾਂ ਵਿੱਚ ਜਮ੍ਹਾ ਹੋਏ ਹਨ । ਬਾਕੀ ਨੋਟਾਂ ਨੂੰ ਦੂਜੇ ਨੋਟਾਂ ਨਾਲ ਬਦਲਿਆ ਗਿਆ ਹੈ। ਇਸ ਤੋਂ ਪਹਿਲਾਂ ਨੋਟ ਬਦਲਣ ਦੀ ਅਖੀਰਲੀ ਤਰੀਕ 30 ਸਤੰਬਰ ਸੀ ਪਰ RBI ਨੇ ਇਸ ਡੈਡਲਾਈਨ ਨੂੰ ਵਧਾਕੇ 7 ਅਕਤੂਬਰ 2023 ਤੱਕ ਕਰ ਦਿੱਤਾ ਹੈ ।

7 ਅਕਤੂਬਰ ਦੇ ਬਾਾਅਦ RBI ਦਫਤਰ ਵਿੱਚ ਬਦਲ ਸਕਣਗੇ ਨੋਟ

7 ਅਕਤੂਬਤ ਦੇ ਬਾਅਦ 2 ਹਜ਼ਾਰ ਦੇ ਨੋਟ ਗੈਰ ਕਾਨੂੰਨੀ ਨਹੀਂ ਹੋਣਗੇ । ਬੈਂਕ ਵਿੱਚ ਨੋਟ ਜਮ੍ਹ ਕਰਨ ਦੀ ਡੈਡਲਾਈਨ ਖਤਮ ਹੋਣ ਦੇ ਬਾਅਦ 2000 ਹਜ਼ਾਰ ਦੇ ਨੋਟ RBI ਦੇ 19 ਦਫਤਰਾਂ ਵਿੱਚ ਬਦਲੇ ਜਾਂ ਫਿਰ ਜਮ੍ਹਾ ਕੀਤੇ ਜਾ ਸਕਦੇ ਹਨ । ਇੱਕ ਵਾਰ ਵਿੱਚ 20 ਹਜ਼ਾਰ ਰੁਪਏ ਤੱਕ ਦੇ 2000 ਦੇ ਨੋਟ ਬਦਲੇ ਜਾ ਸਕਦੇ ਹਨ ।

ਜੇਕਰ ਤੁਸੀਂ ਇਸ ਨੂੰ ਬੈਂਕ ਅਕਾਉਂਟ ਵਿੱਚ ਕਰੈਡਿਟ ਕਰਵਾਉਣਾ ਹੈ ਤਾਂ 2 ਹਜ਼ਾਰ ਵਿੱਚ ਕਿੰਨੇ ਵੀ ਨੋਟ RBI ਦਫਤਰ ਵਿੱਚ ਜਮ੍ਹਾ ਕਰਵਾਾਏ ਜਾ ਸਕਦੇ ਹਨ । ਇਸ ਤੋਂ ਇਲਾਵਾ 2 ਹਜ਼ਾਰ ਦੇ ਨੋਟ ਡਾਕ ਵਿਭਾਗ ਤੋਂ ਵੀ RBI ਦੇ 19 ਦਫਤਰਾਂ ਨੂੰ ਭੇਜੇ ਜਾ ਸਕਦੇ ਹਨ । ਨੋਟਾਂ ਦੀ ਕੀਮਤ ਦੇ ਹਿਸਾਬ ਨਾਲ ਉਸ ਸ਼ਖਸ ਦੇ ਖਾਤੇ ਵਿੱਚ ਕਰੈਡਿਟ ਕਰ ਦਿੱਤੇ ਜਾਣਗੇ ।

2016 ਵਿੱਚ ਆਇਆ ਸੀ 2000 ਦਾ ਨੋਟ

2000 ਦਾ ਨੋਟ ਨਵੰਬਰ 2016 ਵਿੱਚ ਮਾਰਕਿਟ ਵਿੱਚ ਆਇਆ ਸੀ । ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 500 ਅਤੇ 1000 ਦੇ ਨੋਟ ਬੰਦ ਕਰਨ ਦਾ ਐਲਾਨ ਕੀਤਾ ਸੀ । ਇਸ ਦੀ ਥਾਂ ਨਵੇਂ 500 ਅਤੇ 2000 ਦੇ ਨੋਟ ਜਾਰੀ ਕੀਤੇ ਗਏ ਸਨ । ਹਾਲਾਕਿ RBI ਨੇ 2018-19 ਤੋਂ 2000 ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ । ਉਧਰ 2021-22 ਵਿੱਚ 38 ਕਰੋੜ ਦੀ ਕੀਮਤ ਦੇ 2000 ਦੇ ਨੋਟ ਨਸ਼ਟ ਕਰ ਦਿੱਤੇ ਗਏ ਸਨ।