Lok Sabha Election 2024 Punjab

ਪੰਜਾਬ ‘ਚ ਚੋਣ ਪ੍ਰਚਾਰ ਦਾ ਆਖਰੀ ਦਿਨ, ਯੋਗੀ ਆਦਿੱਤੀਆਨਾਥ ਮੁਹਾਲੀ ‘ਚ ਪਹੁੰਚੇ

ਲੋਕ ਸਭਾ ਚੋਣਾਂ (Lok Sabha Election) ਨੂੰ ਲੈ ਕੇ ਪੰਜਾਬ ਵਿੱਚ ਚੋਣ ਪ੍ਰਚਾਰ ਦਾ ਅੱਜ ਆਖ਼ਰੀ ਦਿਨ ਹੈ, ਜਿਸ ਦੇ ਤਹਿਤ ਵੱਡੇ-ਵੱਡੇ ਆਗੂਆਂ ਵੱਲੋਂ ਪੂਰੇ ਜ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤੀਆਨਾਥ (Yogi Adityanath) ਮੁਹਾਲੀ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹੋਏ ਹਨ। ਮੁੱਖ ਮੰਤਰੀ ਯੋਗੀ ਨੇ ਚੋਣ ਪ੍ਰਚਾਰ ਕਰਦਿਆਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਬਹੁਤ ਕੁੱਝ ਦਿੱਤਾ ਹੈ। ਪੰਜਾਬੀਆਂ ਨੇ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਪੰਜਾਬ ਦੇਸ਼ ਦੀ ਡਾਲ ਬਣਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਦੇਸ਼ ਦੀ ਕਮਾਨ ਜਿਨ੍ਹਾਂ ਦੇ ਹੱਥ ਦਿੱਤੀ ਹੈ, ਉਨ੍ਹਾਂ ਨੇ ਪੰਜਾਬ ਵੱਲ ਪੂਰਾ ਧਿਆਨ ਨਹੀਂ ਦਿੱਤਾ ਹੈ।

ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ 10 ਸਾਲਾ ਕਾਰਜਕਾਲ ਵਿੱਚ ਅੱਤਵਾਦ ਨੂੰ ਖਤਮ ਕਰ ਦਿੱਤਾ ਗਿਆ ਹੈ। ਹੁਣ ਨਵੇਂ ਭਾਰਤ ਦਾ ਨਿਰਮਾਣ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਦਾ ਭਾਰਤ ਕਿਸੇ ਤੋਂ ਵੀ ਘੱਟ ਨਹੀਂ ਹੈ। ਜੇਕਰ ਕੋਈ ਭਾਰਤ ਨੂੰ ਤੰਗ ਕਰਦਾ ਹੈ ਤਾਂ ਭਾਰਤ ਉਸ ਨੂੰ ਨਹੀਂ ਛੱਡੇਗਾ। ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਰਗੀ ਝੂਠ ਬੋਲਣ ਵਾਲੀ ਪਾਰਟੀ ਨਹੀਂ ਦੇਖੀ। ਉਨ੍ਹਾਂ ਕਿਹਾ ਕਿ ਇਨ੍ਹਾਂ ਪਾਰਟੀਆਂ ਉੱਤੇ ਭ੍ਰਿਸਟਾਚਾਰ ਦੇ ਅਰੋਪ ਲੱਗ ਚੁੱਕੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ 500 ਸਾਲ ਤੋਂ ਰਾਮ ਮੰਦਿਰ ਨਹੀਂ ਬਣ ਰਿਹਾ ਸੀ, ਪਰ ਮੋਦੀ ਸਰਕਾਰ ਵਿੱਚ ਰਾਮ ਮੰਦਿਰ ਬਣ ਕੇ ਤਿਆਰ ਹੋਇਆ ਹੈ। ਉਨ੍ਹਾਂ ਕਿਹਾ ਕਿ 500 ਸਾਲ ਬਾਅਦ ਅਯੋਧਿਆ ਵਿੱਚ ਇੰਤਜਾਰ ਖਤਮ ਹੋਇਆ ਹੈ।

ਇਹ ਵੀ ਪੜ੍ਹੋ –   ਗੁਰਦਾਸਪੁਰ ‘ਚ ਬੀਡੀਪੀਓ ਸਮੇਤ 6 ਮੁਅੱਤਲ, ਚੋਣ ਡਿਊਟੀ ‘ਚ ਲਾਪਰਵਾਹੀ ਵਰਤਣ ‘ਤੇ ਕਾਰਵਾਈ