India Sports

ਪੈਰਾਲੰਪਿਕਸ ’ਚ ਭਾਰਤ ਦਾ ਅੱਠਵਾਂ ਤਮਗਾ! ਯੋਗੇਸ਼ ਕਥੁਨੀਆ ਨੇ ਡਿਸਕਸ ਥਰੋਅ ’ਚ ਜਿੱਤੀ ਚਾਂਦੀ

ਬਿਉਰੋ ਰਿਪੋਰਟ: ਪੈਰਿਸ ਪੈਰਾਲੰਪਿਕਸ 2024 ਦਾ ਅੱਜ (2 ਸਤੰਬਰ) ਪੰਜਵਾਂ ਦਿਨ ਹੈ। ਇਨ੍ਹਾਂ ਖੇਡਾਂ ਦੇ ਪੰਜਵੇਂ ਦਿਨ ਵੀ ਭਾਰਤੀ ਪੈਰਾ ਐਥਲੀਟ ਕਈ ਖੇਡਾਂ ਵਿੱਚ ਹਿੱਸਾ ਲੈ ਰਹੇ ਹਨ। ਅੱਜ ਯੋਗੇਸ਼ ਕਥੁਨੀਆ ਨੇ ਭਾਰਤ ਲਈ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੁਰਸ਼ਾਂ ਦੇ ਡਿਸਕਸ ਥਰੋਅ F56 ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਯੋਗੇਸ਼ ਨੇ ਲਗਾਤਾਰ ਦੂਜੇ ਪੈਰਾਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਇਸ ਤੋਂ ਪਹਿਲਾਂ ਯੋਗੇਸ਼ ਨੇ ਟੋਕੀਓ ਪੈਰਾਲੰਪਿਕ ’ਚ ਵੀ ਚਾਂਦੀ ਦਾ ਤਗਮਾ ਜਿੱਤਿਆ ਸੀ।

27 ਸਾਲ ਦੇ ਯੋਗੇਸ਼ ਨੇ ਆਪਣੀ ਪਹਿਲੀ ਕੋਸ਼ਿਸ਼ ’ਚ 42.22 ਮੀਟਰ ਥਰੋਅ ਕੀਤਾ, ਜੋ ਉਸ ਦੀ ਸਭ ਤੋਂ ਵਧੀਆ ਕੋਸ਼ਿਸ਼ ਸੀ। ਇਸ ਈਵੈਂਟ ਵਿੱਚ ਬ੍ਰਾਜ਼ੀਲ ਦੇ ਬਤਿਸਤਾ ਦੋਸ ਸੈਂਟੋਸ ਕਲਾਉਡਨੀ ਨੇ ਸੋਨ ਤਗ਼ਮਾ ਜਿੱਤਿਆ। ਬਤਿਸਤਾ ਨੇ 46.86 ਦੇ ਸਰਵੋਤਮ ਥ੍ਰੋਅ ਨਾਲ ਇਹ ਉਪਲਬਧੀ ਹਾਸਲ ਕੀਤੀ। ਬੈਟਿਸਟਾ ਦਾ ਇਹ ਥਰੋਅ ਪੈਰਾਲੰਪਿਕ ਖੇਡਾਂ ਦੇ ਇਤਿਹਾਸ ਵਿੱਚ ਇਸ ਈਵੈਂਟ ਦਾ ਸਭ ਤੋਂ ਵਧੀਆ ਥਰੋਅ ਸੀ। ਦੂਜੇ ਪਾਸੇ ਗ੍ਰੀਸ ਦੇ ਜ਼ੌਨਿਸ ਕੋਨਸਟੈਂਟਿਨੋਸ ਨੇ 41.32 ਮੀਟਰ ਦੀ ਸਰਵੋਤਮ ਥਰੋਅ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਯੋਗੇਸ਼ ਕਥੁਨੀਆ ਦਾ ਪ੍ਰਦਰਸ਼ਨ

ਪਹਿਲੀ ਥਰੋਅ – 42.22 ਮੀਟਰ
ਦੂਜੀ ਥਰੋਅ – 41.50 ਮੀਟਰ
ਤੀਜਾ ਥਰੋਅ – 41.55 ਮੀਟਰ
ਚੌਥਾ ਥਰੋਅ – 40.33 ਮੀਟਰ
ਪੰਜਵਾਂ ਥਰੋਅ – 40.89 ਮੀਟਰ
ਛੇਵਾਂ ਥਰੋਅ – 39.68 ਮੀਟਰ