India

ਅੰਤਰਰਾਸ਼ਟਰੀ ਯੋਗ ਦਿਵਸ ਮੌਕੇ M-Yoga ਐਪ ਕੀਤਾ ਲਾਂਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਮ-ਯੋਗਾ ਐਪ ਲਾਂਚ ਕੀਤਾ ਹੈ।ਇਸ ਮੌਕੇ ਪੀਐੱਮ ਮੋਦੀ ਨੇ ਕਿਹਾ ਕਿ ਇਹ ਆਧੁਨਿਕ ਟੈਕਨਾਲੌਜੀ ਅਤੇ ਪ੍ਰਾਚੀਨ ਵਿਗਿਆਨ ਦੇ ਸੁਮੇਲ ਦੀ ਇਕ ਮਹਾਨ ਉਦਾਹਰਣ ਹੈ।ਹੁਣ ਦੁਨੀਆ ਨੂੰ ਐਮ-ਯੋਗਾ ਐਪ ਦੀ ਸ਼ਕਤੀ ਮਿਲੇਗੀ।

ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਕੋਰੋਨਾ ਨਾਲ ਲੜ ਰਹੀ ਹੈ ਤੇ ਇਸ ਦਰਮਿਆਨ ਯੋਗ ਇੱਕ ਉਮੀਦ ਦੀ ਕਿਰਣ ਹੈ। ਇਸ ਮੁਸ਼ਕਲ ਸਮੇਂ ਵਿੱਚ, ਲੋਕ ਬਹੁਤ ਮੁਸੀਬਤ ਵਿੱਚ ਯੋਗਾ ਨੂੰ ਭੁੱਲ ਸਕਦੇ ਸਨ, ਉਹ ਇਸ ਨੂੰ ਨਜ਼ਰ ਅੰਦਾਜ਼ ਕਰ ਸਕਦੇ ਸਨ, ਪਰ ਇਸਦੇ ਉਲਟ ਲੋਕਾਂ ਦਾ ਯੋਗਾ ਪ੍ਰਤੀ ਉਤਸ਼ਾਹ ਅਤੇ ਪਿਆਰ ਹੋਰ ਵਧਿਆ ਹੈ।
ਉਨ੍ਹਾਂ ਕਿਹਾ ਕਿ ਯੋਗਾ ਐਪ ਉੱਤੇ ਯੋਗਾ ਸਿਖਲਾਈ ਦਿੰਦਿਆਂ ਕਈ ਵਿਡੀਓਜ਼ ਹਨ ਜੋ ਵੱਖ ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਣਗੀਆਂ।

ਜ਼ਿਕਰਯੋਗ ਹੈ ਕਿ ਅੱਜ 7ਵਾਂ ਯੋਗਾ ਦਿਵਸ ਮਨਾਇਆ ਜਾ ਰਿਹਾ ਹੈ।