‘ਦ ਖ਼ਾਲਸ ਬਿਊਰੋ : ਜੰਮੂ ਕਸ਼ਮੀਰ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਧੱਕੇ ਦੀ ਹਕੂਮਤ ਚਲਾ ਰਹੇ ਯਾਸਿਨ ਮਲਿਕ ਉੱਪਰ ਦੇਸ਼ ਦੇ ਖ਼ਿ ਲਾਫ਼ ਯੁੱ ਧ ਛੇੜਨ, ਅਪਰਾ ਧਿਕ ਸਾਜ਼ਿ ਸ਼ ਰਚਨ ਅਤੇ ਅੱ ਤਵਾਦੀਆਂ ਨੂੰ ਫੰਡਿੰਗ ਕਰਨ ਜਿਹੇ ਗੰਭੀਰ ਦੋਸ਼ ਹਨ। ਉਹ 2019 ਤੋਂ ਤਿਹਾੜ ਜੇ ਲ੍ਹ ਦੀਆਂ ਸਲਾਖਾਂ ਪਿਛੇ ਬੰਦ ਹਨ। ਉਨ੍ਹਾਂ ਨੇ 25 ਮਈ ਨੂੰ ਅਦਾਲਤ ਮੂਹਰੇ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਕਬੂਲ ਵੀ ਕੀਤਾ ਹੈ। ਉਹ ਉਨ੍ਹਾਂ ਖਾਸ ਖਾੜੂ ਕਆਂ ਵਿੱਚੋਂ ਇੱਕ ਹਨ ਜਿਹੜੇ ਅਦਾਲਤ ਮੂੰਹਰੇ ਚੁਣੌਤੀ ਦੇਣ ਦਾ ਦਮ ਖਮ ਰੱਖਦੇ ਹਨ ਕਿ ਜੇ ਖੁਫੀਆ ਏਜੰਸੀਆਂ ਆਤੰ ਕੀਆਂ ਗਤੀ ਵਿਧੀਆਂ ਵਿੱਚ ਸ਼ਾਮਲ ਹੋਣ ਸਬੂਤ ਦੇ ਦੇਣ ਤਾਂ ਉਹ ਰਸਤੇ ਤੋਂ ਲਾਂਭੇ ਹਟ ਜਾਣਗੇ। ਉਸਨੇ ਲਲ ਕਾਰਿਆਂ “ਮੈਂ ਦੇਸ਼ ਦੇ ਸੱਤ ਪ੍ਰਧਾਨ ਮੰਤਰੀਆਂ ਨਾਲ ਮੀਟਿੰਗਾਂ ਕਰ ਚੁੱਕਾ ਹਾਂ ਮੈਂ ਅੱਤ ਵਾਦੀ ਹੁੰਦਾ ਤਾਂ ਕਿਹੜੇ ਪੀਐਮ ਨੇ ਨੇੜੇ ਢੁਕਣ ਦੇਣਾ ਸੀ। ਮੈਂ ਕਦੇ ਹਿੰਸਾ ਦਾ ਸਹਾਰਾ ਨਹੀਂ ਲਿਆ ਪਰ ਫਿਰ ਵੀ ਅਦਾਲਤ ਦਾ ਜੋ ਫੈਸਲਾ ਹੋਵੇਗਾ ਉਹ ਸਿਰ ਮੱਥੇ।
ਅਦਾਲਤ ਨੇ ਫੈਸਲਾ ਸੁਨਾਉਣ ਤੋਂ ਪਹਿਲਾਂ ਤਿੰਨ ਵਾਰ ਸਮਾਂ ਵਧਾਇਆ। ਜ਼ਿਰਾਅ ਤੋਂ ਬਾਅਦ ਅਦਾਲਤ ਵੱਲੋਂ 3.30 ਦਾ ਸਮਾਂ ਦਿੱਤਾ ਗਿਆ ਸੀ। ਫੇਰ ਜੱਜ ਦੇ ਕਮਰੇ ਚੋਂ ਚਾਰ ਵਜੇ ਦਾ ਫੁਰਮਾਨ ਆ ਗਿਆ। ਇਸ ਤੋਂ ਵੀ ਅੱਗੇ ਪੰਜ ਵਜੇ ਦਾ ,ਸਮਾਂ ਦੇ ਦਿੱਤਾ ਗਿਆ। ਅੰਤ ਨੂੰ ਸਾਢੇ ਪੰਜ ਉਹਨੂੰ ਬਖਸ਼ੀਖਾਨੇ ਤੋਂ ਲਿਆਂਦਾ ਗਿਆ ਅਤੇ ਛੇ ਵਜੇ ਜੱਜ ਨੇ ਫੈਸਲਾ ਸੁਣਾ ਦਿੱਤਾ ਸੀ। ਇਸ ਸਮੇਂ ਦੌਰਾਨ ਉਹਦੇ ਚਿਹਰੇ ਦੇ ਰੰਗ ਬਦਲਦੇ ਦੇਖੇ ਗਏ। ਇੱਕ ਵਾਰ ਸਿਹਤ ਵਿਗੜੀ ਤਾਂ ਕੁਰਸੀ ਦੀ ਪੇਸ਼ਕਸ਼ ਹੋਈ। ਉਹਨੂੰ ਦੋ ਕੇਸਾਂ ਵਿੱਚ ਉਮਰ ਕੈਦ ਦੀ ਸ ਜ਼ਾ ਸੁਣਾਈ ਗਈ ਹੈ। ਦਸ ਹੋਰ ਕੇਸਾਂ ਵਿੱਚ ਦਸ ਦਸ ਸਾਲ ਦੀ ਸ ਜ਼ਾ ਅਤੇ ਦਸ ਲੱਖ ਰੁਪਏ ਜ਼ੁਰਮਾਨਾ ਕੀਤਾ ਹੈ। ਸਾਰੀਆਂ ਸ ਜ਼ਾ ਵਾਂ ਨਾਲੋਂ ਨਾਲ ਚੱਲਣਗੀਆਂ।
ਉਹ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਸਨ ਅਤੇ ਬਾਨੀ ਸੰਸਥਾਪਕਾਂ ਵਿੱਚੋਂ ਇੱਕ ਸਨ। ਇਸ ਸੰਗਠਨ ਨੇ 1989 ਨੂੰ ਕਸ਼ਮੀਰ ਘਾਟੀ ਵਿੱਚ ਹਥਿ ਆ ਰਬੰਦ ਯੋਧਿਆਂ ਦੀ ਅਗਵਾਈ ਸ਼ੁਰੂ ਕਰ ਦਿੱਤੀ ਸੀ। ਲਿਬਰੇਸ਼ਨ ਫਰੰਟ ਜੰਮੂ ਅਤੇ ਕਸ਼ਮੀਰ ਨੂੰ ਭਾਰਤ ਅਤੇ ਪਾਕਿਸਤਾਨ ਦੋਹਾਂ ਤੋਂ ਆਜ਼ਾਦੀ ਕਰ ਮੰਗ ਕਰਦਾ ਆ ਰਿਹਾ ਹੈ। ਉਨਾਂ ਨੇ ਹਿੰ ਸਾ ਦਾ ਰਾਹ ਛੱਡ ਕੇ ਗੱਲਬਾਤ ਦੇ ਰਸਤੇ ‘ਤੇ ਤੁਰਨਾ ਚਾਹਿਆ ਪਰ ਜੰਮੂ ਕਸ਼ਮੀਰ ਦੀ ਦੋਹਾਂ ਮੁਲਕਾਂ ਤੋਂ ਆਜ਼ਾਦੀ ਦੀ ਵਕਾਲਤ ਕਰਦੇ ਰਹੇ।
ਸ਼੍ਰੀਨਗਰ ਵਿੱਚ 1966 ਨੂੰ ਪੈਦਾ ਹੋਏ ਯਾਸਿਨ ਦਾ ਜੇ ਲ੍ਹਾਂ ਅਕਸਰ ਟਿਕਾਣਾ ਬਣੀਆਂ ਰਹੀਆਂ। ਉਹ ਪਹਿਲੀ ਵਾਰ 17 ਸਾਲ ਦੀ ਉਮਰ ਵਿੱਚ ਜੇ ਲ੍ਹ ਗਏ । ਦੱਸਿਆ ਜਾਂਦਾ ਹੈ ਕਿ 1980 ਨੂੰ ਭਾਰਤ ਦੇ ਸੁਰੱਖਿਆ ਬਲਾਂ ਦੁਆਰਾ ਕੀਤੀ ਗਈ ਧੱਕੜ ਤਾਕਤ ਦੇ ਖ਼ਿ ਲਾਫ਼ ਉਸ ਨੇ ਬਗਾ ਬਤ ਵਜੋਂ ਹਥਿ ਆਰ ਚੁੱਕ ਲਏ। ਉਹ 1983 ਨੂੰ ਲੋਕਾਂ ਦੀਆਂ ਨਜ਼ਰਾਂ ਉਦੋਂ ਆਏ ਜਦੋਂ ਉਹਨਾਂ ਨੇ ਸ਼੍ਰੀ ਨਗਰ ‘ਚ ਹੋਣ ਵਾਲੇ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੜਿਕਾ ਡਾਹ ਦਿੱਤਾ ਸੀ। ਇਹ ਦੇ ਬਦਲੇ ‘ਚ ਚਾਰ ਮਹੀਨੇ ਜੇ ਲ੍ਹ ਵਿੱਚ ਗੁੜ ਨਾਲ ਭੁੰਨੇ ਚਨੇ ਖਾਣੇ ਪਏ ਸਨ।
ਲੰਘੇ ਕੱਲ੍ਹ ਐਨਆਈਏ ਦੀ ਇੱਕ ਅਦਾਲਤ ਨੇ ਟੈਰਰ ਫੰਡਿੰਗ ਮਾਮਲੇ ਵਿੱਚ ਸ ਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ 19 ਮਈ ਨੂੰ ਦੋ ਸ਼ੀ ਠਹਿਰਾਇਆ ਗਿਆ ਸੀ। ਪਾਕਿਸਤਾਨ ਅਦਾਲਤ ਦੇ ਫੈਸਲੇ ਤੋਂ ਬਾਅਦ ਤਿਲਮਲਾਉਣ ਲੱਗਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਗੁਬਾਰ ਕੱਢਦਿਆਂ ਕਿਹਾ ਭਾਰਤ ਦੇ ਲੋਕਤੰਤਰ ਦੇ ਇਤਿਹਾਸ ਵਿੱਚ ਇਹ ਕਾਲਾ ਦਿਨ ਹੈ। ਉੱਥੋ ਦੇ ਵਿਦੇਸ਼ ਮੰਤਰੀ ਬਿਲਾਵਲ ਭੁਟੋ ਮੰਨਦੇ ਹਨ ਕਿ ਇਸਦਾ ਵਿਰੋਧ ਕਰਨਾ ਬਣਦਾ ਹੈ ਅਤੇ ਭਾਰਤ , ਪਾਕਿਸਤਾਨ ਦੀ ਆਵਾਜ਼ ਦਬਾ ਨਹੀਂ ਸਕਦੇ। ਉਥੋਂ ਦੇ ਫੌਜ ਦੇ ਡਾਇਰੈਕਟਰ ਜਨਰਲ ਨੇ ਕਸ਼ਮੀਰ ਦੇ ਲੋਕਾਂ ਨਾਲ ਖੜਨ ਦਾ ਪ੍ਰਣ ਦੁਹਰਾਇਆ ਹੈ। ਦੂਜੇ ਬੰਨੇ ਯਾਸਿਨ ਨੂੰ ਸ ਜ਼ਾ ਦਾ ਫੈਸਲਾ ਸੁਣਾਏ ਜਾਣ ਤੋਂ ਬਾਅਦ ਜੰਮੂ ‘ਚ ਲੋਕਾਂ ਨੇ ਮਠਿਆਈ ਵੰਡੀ, ਕਸ਼ਮੀਰ ‘ਚ ਪੱਥ ਰ ਬਾ ਜ਼ੀ ਹੋਈ , ਸ਼੍ਰੀਨਗਰ ‘ਚ ਬਾਜ਼ਾਰ ਬੰਦ ਰਹੇ। ਮੁਲਕ ਭਰ ‘ਚ ਸੁਰੱਖਿਆ ਬਲਾਂ ਦੀਆਂ ਬੰ ਦੂਕਾਂ ਤਣੀਆਂ ਰਹੀਆਂ। ਪਟਿਆਲਾ ਕੋਰਟ ਕੰਪਲੈਕਸ ਨੇ ਪੁਲਿਸ ਛਾਉਣੀ ‘ਦਾ ਰੂਪ ਧਾਰ ਲਿਆ।
ਅਦਾਲਤ ਵੱਲੋਂ ਯਾਸਿਨ ਮਲਿਕ ਨੂੰ ਉਮਰ ਕੈਦ ਦੀ ਸ ਜ਼ਾ ਸੁਣਾਏ ਜਾਣ ਤੋਂ ਬਾਅਦ ਕਸ਼ਮੀਰ ਲਈ ਆਜ਼ਾਦੀ ਮੰਗਣ ਵਾਲੇ ਜੇ ਲ੍ਹਾਂ ‘ਚ ਬੰਦ ਅਤੇ ਫੈਸਲੇ ਦੀ ਉਡੀਕ ‘ਚ ਨੌਜਵਾਨਾਂ ਦੀ ਲੰਬੀ ਸੂਚੀ ਹੈ। ਟੈਰਰ ਫੰਡਿੰਗ ਦੇ ਦੋਸ਼ ਵਿੱਚ ਮਸਰਿਤ ਆਲਮ , ਬੀਬਾ ਆਸੀਆ ਅੰਦਰ ਬੀ, ਸ਼ਬੀਰ ਸ਼ਾਹ ਅਤੇ ਅਲਤਾਫ ਸਮੇਤ ਹੋਰ ਕਈ ਨਾਂ ਸਾਹਮਣੇ ਆ ਖੜ੍ਹੇ ਹਨ।