ਐਲਨ ਮਸਕ (Alon Musk) ਦੀ ਕੰਪਨੀ ਐਕਸ ਕਾਰਪ ਵੱਲੋਂ ਪਹਿਲਾਂ ਵੀ ਭਾਰਤੀ ਖਾਤਿਆਂ ਨੂੰ ਬੰਦ ਕੀਤਾ ਗਿਆ ਸੀ। ਇਹ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਐਕਸ ਕਾਰਪ ਵੱਲੋਂ 26 ਅ੍ਰਪੈਲ ਤੋਂ ਲੈ ਕੇ 25 ਮਈ ਤੱਕ 230,892 ਬੰਦ ਕੀਤਾ ਹੈ। ਹਰ ਖਾਤੇ ਨੂੰ ਬੰਦ ਕਰਨ ਦਾ ਵੱਖ-ਵੱਖ ਕਾਰਨ ਹੈ। ਕੰਪਨੀ ਨੇ ਦੱਸਿਆ ਕਿ 2,29,925 ਖਾਤਿਆਂ ਨੂੰ ਬਾਲ ਯੌਨ ਸ਼ੋਸ਼ਣ ਅਤੇ ਅਸ਼ਲੀਲਤਾ ਨੂੰ ਵਧਾ ਰਹੇ ਸਨ, ਜਿਸ ਕਰਕੇ ਇਨ੍ਹਾਂ ਉੱਤੇ ਕਾਰਵਾਈ ਕੀਤੀ ਗਈ ਹੈ। ਇਸ ਦੇ ਨਾਲ ਹੀ 967 ਖਾਤਿਆਂ ਨੂੰ ਅੱਤਵਾਦ ਨੂੰ ਵਧਾਵਾ ਦੇਣ ਦੇ ਅਰੋਪ ਹੇਠ ਬੰਦ ਕੀਤਾ ਗਿਆ ਹੈ।ਕੰਪਨੀ ਨੇ ਕਿਹਾ ਹੈ ਕਿ ਇਸ ਸਮੇਂ ਦੌਰਾਨ 17, 580 ਸ਼ਿਕਾਇਤਾਂ ਮਿਲੀਆਂ ਸਨ।
ਪਹਿਲਾਂ ਵੀ ਐਕਸ ਕਾਰਪ ਵੱਲੋਂ ਵੀ ਵੱਖ-ਵੱਖ ਕਾਰਨਾਂ ਕਰਕੇ ਕਈ ਖਾਤੇ ਬੰਦ ਕੀਤੇ ਜਾ ਚੁੱਕੇ ਹਨ। ਕੰਪਨੀ ਵੱਲੋਂ ਮਾਰਚ ਤੋਂ ਅ੍ਰਪੈਲ ਦੇ ਵਿਚ-ਵਿਚ ਦੋ ਲੱਖ ਦੇ ਕਰੀਬ-ਕਰੀਬ ਖਾਤਿਆਂ ਉੱਤੇ ਕਾਰਵਾਈ ਕੀਤੀ ਗਈ ਸੀ ਅਤੇ ਇਸ ਦੇ ਨਾਲ ਹੀ ਕਈਆਂ ਉੱਤੇ ਪਾਬੰਦੀ ਵੀ ਲਗਾਈ ਗਈ ਸੀ। ਕੰਪਨੀ ਵੱਲੋਂ ਇਨ੍ਹਾਂ ਉੱਤੇ ਕਾਰਵਾਈ ਕਰਨ ਦੇ ਵੱਖ-ਵੱਖ ਕਾਰਨ ਦੱਸੇ ਗਏ ਸਨ।
ਇਹ ਵੀ ਪੜ੍ਹੋ – ਦੋ ਲੋਕਾਂ ਨੇ ਨਹਿੰਗ ਬਾਣੇ ਨੂੰ ਲਾਇਆ ਦਾਗ, ਕੀਤੀ ਘਟੀਆ ਕਰਤੂਤ