India

ਐਕਸ ਨੇ ਭਾਰਤ ‘ਚ ਬੈਨ ਕੀਤੇ ਲੱਖਾਂ ਖਾਤੇ, ਮਹਿਨਾਵਾਰ ਰਿਪੋਰਟ ਕੀਤੀ ਜਾਰੀ

Elon_Musk_

ਐਲੋਨ ਮਸਕ (Elon MusK) ਦੁਆਰਾ ਚਲਾਏ ਜਾ ਰਹੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ (X) ਨੇ ਇੱਕ ਮਹਿਨਾਵਾਰ ਰਿਪੋਰਟ ਜਾਰੀ ਕੀਤੀ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੰਪਨੀ ਨੇ ਨੀਤੀ ਦੀ ਉਲੰਘਣਾ ਕਰਨ ‘ਤੇ ਭਾਰਤ ਵਿੱਚ 184,241 ਖਾਤਿਆਂ ਨੂੰ ਬੈਨ ਕਰ ਦਿੱਤਾ ਹੈ। ਇਹ ਡਾਟਾ 26 ਮਾਰਚ ਤੋਂ 25 ਅਪ੍ਰੈਲ 2024 ਦੇ ਵਿਚਕਾਰ ਹੈ। ਇਹਨਾਂ ਵਿੱਚੋਂ ਜ਼ਿਆਦਾਤਰ ਖਾਤੇ ਬਾਲ ਜਿਨਸੀ ਸ਼ੋਸ਼ਣ ਅਤੇ ਗੈਰ-ਸਹਿਮਤ ਨਗਨਤਾ ਨੂੰ ਉਤਸ਼ਾਹਿਤ ਕਰ ਰਹੇ ਸਨ। ਐਕਸ ਨੇ ਕੁੱਲ 185,544 ‘ਤੇ ਪਾਬੰਦੀ ਲਗਾਈ ਹੈ।

ਇਸ ਦੇ ਨਾਲ ਹੀ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਨੇ ਦੇਸ਼ ਵਿਚ ਅੱਤਵਾਦ ਨੂੰ ਉਤਸ਼ਾਹਿਤ ਕਰਨ ਲਈ 1,303 ਖਾਤਿਆਂ ਨੂੰ ਵੀ ਹਟਾ ਦਿੱਤਾ ਹੈ।

ਐਕਸ ਨੇ ਨਵੇਂ ਆਈਟੀ ਨਿਯਮਾਂ 2021 ਦੀ ਪਾਲਣਾ ਕਰਨ ਨੂੰ ਲੈ ਕੇ ਆਪਣੀ ਰਿਪੋਰਟ ਵਿੱਚ ਕਿਹਾ ਕਿ ਸ਼ਿਕਾਇਤ ਨਿਵਾਰਣ ਵਿਧੀ ਦੁਆਰਾ 26 ਮਾਰਚ ਤੋਂ 25 ਅਪ੍ਰੈਲ 2024 ਦੇ ਵਿਚਕਾਰ ਵਿੱਚ ਭਾਰਤ ਵਿੱਚ ਉਪਭੋਗਤਾਵਾਂ ਤੋਂ 18,562 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ ਕੰਪਨੀ ਨੇ 118 ਸ਼ਿਕਾਇਤਾਂ ‘ਤੇ ਕਾਰਵਾਈ ਕੀਤੀ ਜੋ ਖਾਤਾ ਮੁਅੱਤਲ ਦੇ ਖਿਲਾਫ ਅਪੀਲਾਂ ਕਰ ਰਹੇ ਸਨ। ਕੰਪਨੀ ਨੇ ਕਿਹਾ ਕਿ ਚੰਗੀ ਤਰ੍ਹਾਂ ਸਮੀਖਿਆ ਕਰਨ ਤੋਂ ਬਾਅਦ ਅਸੀਂ ਇਹਨਾਂ ਵਿੱਚੋਂ ਚਾਰ ਖਾਤਿਆਂ ਨੂੰ ਬਹਾਲ ਕਰ ਦਿੱਤਾ ਹੈ ਅਤੇ ਬਾਕੀ ਰਿਪੋਰਟ ਕੀਤੇ ਗਏ ਖਾਤਿਆਂ ‘ਤੇ ਅਜੇ ਪਾਬੰਦੀ ਜਾਰੀ ਰਹੇਗੀ।

ਇਹ ਵੀ ਪੜ੍ਹੋ – ਤਰਨ ਤਾਰਨ ‘ਚ ਤਿੰਨ ਬੱਚੀਆਂ ਹੋਈਆਂ ਲਾਪਤਾ, ਪੁਲਿਸ ਕਰ ਰਹੀ ਜਾਂਚ