Punjab

ਬਜਰੰਗ ਪੁਨੀਆ ਤੋਂ ਬਾਅਦ ਇੱਕ ਹੋਰ ਭਲਵਾਨ ਵੱਲੋਂ ਪਦਮਸ਼੍ਰੀ ਵਾਪਸ ਕਰਨ ਦਾ ਐਲਾਨ!

ਬਿਉਰੋ ਰਿਪੋਰਟ: ਬਜਰੰਗ ਪੁਨੀਆ ਤੋਂ ਬਾਅਦ ਇੱਕ ਹੋਰ ਭਲਵਾਨ ਵੀਰੇਂਦਰ ਸਿੰਘ ਨੇ ਆਪਣਾ ਪਦਮਸ਼੍ਰੀ ਵਾਪਸ ਕਰਨ ਦਾ ਐਲਾਨ ਕਰ ਦਿੱਤਾ ਹੈ । ਸਾਥੀ ਭਲਵਾਨਾਂ ਦੀ ਹਮਾਇਤ ਵਿੱਚ ਅੱਗੇ ਆਨ ਵੀਰੇਂਦਰ ਸਿੰਘ ਨੇ ਸਾਕਸ਼ੀ ਮਲਿਕ ਦੇ ਕੁਸ਼ਤੀ ਛੱਡਣ ਦੇ ਫੈਸਲੇ ਦੀ ਹਮਾਇਤ ਕਰਦੇ ਹੋਏ ਇਹ ਐਲਾਨ ਕੀਤਾ ਹੈ । ਦਰਅਸਲ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਅਹੁਦੇ ‘ਤੇ ਸਾਬਕਾ ਪ੍ਰਧਾਨ ਬ੍ਰਿਜਭੂਸ਼ਣ ਸ਼ਰਣ ਸਿੰਘ ਦੇ ਖਾਸ ਸੰਜੇ ਸਿੰਘ ਨੂੰ ਕਾਬਿਜ਼ ਕਰਨ ‘ਤੇ ਸਾਕਸ਼ੀ ਮਲਿਕ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ । ਸਾਕਸ਼ੀ ਸਮੇਤ ਹੋਰ ਐਥਲੀਟ ਨੇ ਵੀ ਬਿਜਭੂਸ਼ਣ ‘ਤੇ ਸਰੀਰਕ ਸੋਸ਼ਨ ਦਾ ਇਲਜ਼ਾਮ ਲਗਾਇਆ ਸੀ।


ਭਲਵਾਨ ਵੀਰੇਂਦਰ ਸਿੰਘ ਨੇ ਸਾਕਸ਼ੀ ਦੀ ਹਮਾਇਤ ਵਿੱਚ ਇੱਕ ਪੋਸਟ ਲਿਖੀ ਹੈ,ਮੈਂ ਆਪਣੀ ਭੈਣ ਅਤੇ ਦੇਸ਼ ਦੀ ਧੀ ਦੇ ਲਈ ਪਦਮਸ਼੍ਰੀ ਵਾਪਸ ਕਰਾਂਗਾ। ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਮੈਨੂੰ ਤੁਹਾਡੀ ਧੀ ਅਤੇ ਮੇਰੀ ਭੈਣ ਸਾਕਸ਼ੀ ਮਲਿਕ ‘ਤੇ ਮਾਣ ਹੈ,ਪਰ ਮੈਂ ਦੇਸ਼ ਦੇ ਵੱਡੇ ਖਿਡਾਰੀਆਂ ਨੂੰ ਵੀ ਅਪੀਲ ਕਰਾਂਗਾ ਕਿ ਉਹ ਆਪਣਾ ਫੈਸਲਾ ਵੀ ਦੇਣ,ਵੀਰੇਂਦਰ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ X ‘ਤੇ ਇਹ ਪੋਸਟ ਸਚਿਨ ਤੇਂਦੂਲਕਰ ਅਤੇ ਨੀਰਜ ਚੋਪੜਾ ਨੂੰ ਵੀ ਟੈਗ ਕੀਤੀ ਹੈ । ਵੀਰੇਂਦਰ ਸਿੰਘ ਦਾ ਇਹ ਪੋਸਟ ਬਜਰੰਗ ਪੁਨੀਆ ਨੇ ਪੀਐੱਮ ਮੋਦੀ ਨੂੰ ਪਦਮਸ਼੍ਰੀ ਵਾਲੇ ਪੱਤਰ ਤੋਂ ਇੱਕ ਦਿਨ ਬਾਅਦ ਕੀਤਾ ਹੈ ।

ਵਿਜੇਂਦਰ ਸਿੰਘ ਨੇ ਵੀ ਸਾਕਸ਼ੀ ਦੀ ਹਮਾਇਤ ਕੀਤੀ ਸੀ

ਓਲੰਪੀਅਨ ਜੇਤੂ ਭਾਰਤ ਦੇ ਮੁੱਦੇਬਾਜ਼ ਵਿਜੇਂਦਰ ਸਿੰਘ ਨੇ ਵੀ ਸ਼ੁੱਕਰਵਾਰ ਨੂੰ ਸਾਕਸ਼ੀ ਮਲਿਕ ਨੂੰ ਆਪਣੀ ਹਮਾਇਤ ਦੇਣ ਦਾ ਐਲਾਨ ਕੀਤਾ ਸੀ । ਉਨ੍ਹਾ ਨੇ ਕਿਹਾ ਧੀਆਂ ਦੇ ਲਈ ਮਾਪੇ ਚਿੰਤਾ ਵਿੱਚ ਹੋਣਗੇ ਜੇਕਰ ਓਲੰਪਿਕ ਮੈਡਲ ਜੇਤੂ ਨੂੰ ਇਨਸਾਫ ਨਹੀਂ ਮਿਲਿਆ ਤਾਂ ਸਾਨੂੰ ਕਿਵੇਂ ਮਿਲੇਗਾ ? ਪੀਐੱਮ,ਉੱਪ ਰਾਸ਼ਟਰਪਤੀ ਅਤੇ ਰਾਸ਼ਟਰਪਤੀ ਸਾਰਿਆਂ ਨੂੰ ਆਕੇ ਜਵਾਬ ਦੇਣਾ ਚਾਹੀਦਾ ਹੈ ਅਜਿਹਾ ਕਿਉਂ ਹੋ ਰਿਹਾ ਹੈ ? ਇਸ ਨਾਲ ਇਨਸਾਫ ਅਤੇ ਲੋਕਰਾਜ ਦੇ ਢਾਂਚੇ ਨੂੰ ਲੈਕੇ ਵੀ ਕਈ ਸਵਾਲ ਖੜੇ ਹੋ ਰਹੇ ਹਨ।