ਬਿਊਰੋ ਰਿਪੋਰਟ : ਬੀਜੇਪੀ ਸਾਂਸਦ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ਼ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਚੱਲ ਰਹੀ ਜਾਂਚ ਦਰਮਿਆਨ ਉਦੋਂ ਹੈਰਾਨੀ ਹੋਈ ਜਦੋਂ ਨਾਬਾਲਗ ਮਹਿਲਾ ਭਲਵਾਨ ਪੁਲਿਸ ਦੀ ਸੁਰੱਖਿਆ ਦੇ ਘੇਰੇ’ਚ ਸਰੀਰਕ ਸੋਸ਼ਣ ਦੇ ਮੁਲਜ਼ਮ ਬ੍ਰਿਜ ਭੂਸ਼ਣ ਸਿੰਘ ਦੇ ਘਰ ਪਹੁੰਚੀ। ਚੈਨਲਾਂ ਨੇ ਵੱਖ ਵੱਖ ਤਰਾਂ ਦੀਆਂ ਖਬਰਾਂ ਵੀ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਅੰਦਾਜ਼ੇ ਲਾਏ ਜਾਣ ਲੱਗੇ ਕਿ ਕੀ ਮਹਿਲਾ ਪਹਿਲਵਾਨ ਬ੍ਰਿਜ ਭੂਸ਼ਣ ਸਿੰਘ ਦੇ ਘਰ ਇਸ ਤਰ੍ਹਾਂ ਪਹੁੰਚਣਾ ਸਮਝੌਤਾ ਕਰਨ ਦੀ ਕੋਸ਼ਿਸ਼ ਹੈ ਜਾਂ ਫਿਰ ਨਾਬਾਲਗ ਮਹਿਲਾ ਪਹਿਲਵਾਨ ਦੇ ਬਿਆਨ ਬਦਲਣ ਨਾਲ ਇਸ ਫੇਰੀ ਦਾ ਕੋਈ ਸਬੰਧ ਹੈ? ਪਰ ਦਿੱਲੀ ਦੇ ਡੀਸੀਪੀ ਨੇ ਸਭ ਕੁਝ ਸਾਫ ਕਰ ਦਿੱਤਾ ਤੇ ਕਿਹਾ ਕਿ ਗਲਤ ਖਬਰਾਂ ਚੱਲ ਰਹੀਆਂ ਨੇ, ਅਫਵਾਹਾਂ ਤੇ ਧਿਆਨ ਨਾ ਦਿਉ, ਦਿੱਲੀ ਪੁਲਿਸ ਵੱਲੋਂ ਨਾਬਾਲਗ ਪੀੜਤ ਨੂੰ ਭਾਰਤੀ ਕੁਸ਼ਤੀ ਮਹਾਂਸੰਘ ਦੇ ਦਫਤਰ ਜਾਂਚ ਦੇ ਵਿਸ਼ੇ ਚ ਲਿਜਾਇਆ ਗਿਆ ਸੀ
ਬਜਰੰਗ ਪੂਨੀਆ ਦਾ ਬਿਆਨ
ਭਲਵਾਨ ਬਜਰੰਗ ਪੂਨੀਆ ਨੇ ਵੀ ਟਵੀਟ ਕੀਤਾ ਮਹਿਲਾ ਭਲਵਾਨ ਨੂੰ ਦਿੱਲੀ ਪੁਲਿਸ ਕ੍ਰਾਈਮ ਸਾਈਟ ਤੇ ਲੈ ਕੇ ਗਈ ਪਰ ਮੀਡੀਆ ਨੇ ਚਲਾਇਆ ਕਿ ਉਹ ਸਮਝੌਤਾ ਕਰਨ ਗਈ ਹੈ, ਇਹੀ ਕਹਿੰਦੇ ਬ੍ਰਜਭੂਸ਼ਣ ਦੀ ਤਾਕਤ ਹੈ, ਉਹ ਬਾਹੂਬਲੀ ਹੈ ਅਤੇ ਸਿਆਸੀ ਤਾਕਤ ਅਤੇ ਝੂਠੇ ਨੈਰੇਟਿਵ ਚਲਾ ਕੇ ਮਹਿਲਾ ਭਲਵਾਨਾੰ ਨੂੰ ਪਰੇਸ਼ਾਨ ਕਰ ਰਿਹਾ ਹੈ ਉਸਦੀ ਗ੍ਰਿਫਤਾਰੀ ਜ਼ਰੂਰੀ ਹੈ, ਪੁਲਿਸ ਦੀ ਇਹ ਸਾਨੂੰ ਤੋੜਨ ਦੀ ਕੋਸ਼ਿਸ਼ ਹੈ, ਇਸੇ ਟਵੀਟ ਨੂੰ ਸਾਕਸ਼ੀ ਮਲਿਕ ਸਮੇਤ ਬਾਕੀ ਭਲਵਾਨਾਂ ਨੇ ਵੀ ਸਾਂਝਾ ਕੀਤਾ ਹੈ
ਰੈਫਰੀ ਦਾ ਭਲਵਾਨਾਂ ਦੇ ਹੱਕ ਵਿੱਚ ਬਿਆਨ
ਉਧਰ ਇੰਟਰਨੈਸ਼ਨਲ ਰੈਫਰੀ ਜਗਬੀਰ ਦਾ ਇਕ ਬਿਆਨ ਸਾਹਮਣੇ ਆਇਆ ਹੈ, ਜਿਸ ‘ਚ ਉਹ ਬ੍ਰਿਜ ਭੂਸ਼ਣ ‘ਤੇ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ, “ਡਬਲਯੂਐਫਆਈ ਦੇ ਮੁਖੀ ਅਤੇ ਉਨ੍ਹਾਂ ਦੇ ਸਾਥੀਆਂ ਨੇ ਸ਼ਰਾਬ ਪੀ ਕੇ ਬੱਚਿਆਂ ਨਾਲ ਦੁਰਵਿਵਹਾਰ ਕੀਤਾ। ਅਸੀਂ ਸਾਰੇ 2013 ਵਿੱਚ ਥਾਈਲੈਂਡ ਗਏ ਸੀ, ਉਦੋਂ ਪਹਿਲੀ ਵਾਰ ਪ੍ਰਧਾਨ ਨੂੰ ਇਸ ਤਰ੍ਹਾਂ ਔਰਤ ਦੇ ਪਿੱਛੇ ਖੜ੍ਹੇ ਦੇਖਿਆ।” ਕਿਹਾ ਜਾ ਰਿਹਾ ਹੈ ਕਿ 17 ਸਾਲਾ ਨਾਬਾਲਗ ਪਹਿਲਵਾਨ ਨੇ ਬ੍ਰਿਜ ਭੂਸ਼ਣ ਸਿੰਘ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ ਵਾਪਸ ਲੈ ਲਏ ਹਨ। ਨਾਬਾਲਗ ਪਹਿਲਵਾਨ ਦੇ ਪਿਤਾ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
‘ਡਰ ਵਿੱਚ ਕਿਵੇ ਮਿਲੇਗਾ ਇਨਸਾਫ’
ਉਧਰ ਪ੍ਰਦਰਸ਼ਨ ਵਿੱਚ ਸ਼ਾਮਲ ਵਿਨੇਸ਼ ਫੌਗਾਟ ਨੇ ਨਾਬਾਲਿਗ ਭਲਵਾਨਾਂ ਵੱਲੋਂ ਆਪਣੇ ਬਿਆਨ ਬਦਲਣ ‘ਤੇ ਕਿਹਾ ਡਰ ਦੇ ਮਾਹੌਲ ਵਿੱਚ ਧੀਆਂ ਨੂੰ ਕਿਵੇ ਇਨਸਾਫ ਮਿਲੇਗਾ ? ਇਹ ਧੀਆਂ ਇੱਕ-ਇੱਕ ਕਰਕੇ ਹਿੰਮਤ ਹਾਰ ਨਾ ਜਾਣ ਇਨਸਾਫ ਵਿੱਚ ਹੋ ਰਹੀ ਦੇਰੀ ਦੀ ਵਜ੍ਹਾ ਕਰੇ,ਪਰਮਾਤਮਾ ਸਭ ਨੂੰ ਹਿੰਮਤ ਦੇਵੇ । ਉਧਰ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਪੋਸਕੋ ਐਕਟ ਵਿੱਚ ਕੇਸ ਵਾਪਸ ਨਹੀਂ ਹੋ ਸਕਦਾ ਹੈ। ਬਿਆਨਾਂ ਵਿੱਚ ਹੇਰਾਫੇਰੀ ਕੀਤੀ ਜਾ ਸਕਦੀ ਹੈ। 2 ਮਹੀਨੇ ਤੋਂ ਭਾਰਤ ਸਰਕਾਰ ਅਤੇ ਮੀਡੀਆ ਲੱਗੀ ਹੋਈ ਹੈ ਭਲਵਾਨਾਂ ਨੂੰ ਬਦਨਾਮ ਕਰਨ ਲਈ
‘ਮੈਨੂੰ ਨਹੀਂ ਲੱਗ ਦਾ ਹੈ ਕਿ ਹੁਣ ਕੁਝ ਕਹਿਣ ਦੀ ਜ਼ਰੂਰਤ ਹੈ’
ਨਾਬਾਲਿਗ ਭਲਵਾਨ ਦੇ ਸਰੀਰਕ ਸੋਸ਼ਣ ਦੇ ਬਿਆਨ ਬਦਲਣ ਦੇ ਮਾਮਲੇ ਵਿੱਚ ਬ੍ਰਿਜ ਭੂਸ਼ਣ ਨੇ ਕਿਹਾ ਸਾਰੇ ਵਿਸ਼ੇ ਅਦਾਲਤ ਦੇ ਸਾਹਮਣੇ ਹਨ। ਸਰਕਾਰ ਨੇ ਇਹ ਵੀ ਵਿਸ਼ਵਾਸ਼ ਦਿਵਾਇਆ ਹੈ ਕਿ 15 ਜੂਨ ਤੱਕ ਚਾਰਜਸ਼ੀਟ ਦਾਖਿਲ ਕਰ ਦਿੱਤੀ ਜਾਵੇਗੀ । ਮੈਨੂੰ ਨਹੀਂ ਲੱਗ ਦਾ ਹੈ ਹੁਣ ਕੁਝ ਕਹਿਣਾ ਚਾਹੀਦਾ ਹੈ,ਜੇਕਰ ਜ਼ਰੂਰੀ ਹੋਵੇਗਾ ਤਾਂ ਹੀ ਬੋਲਿਆ ਜਾਵੇਗਾ ।
ਰੈਸਲਰਾਂ ਦੀ ਖੇਡ ਮੰਤਰੀ ਨਾਲ ਹੋਈ ਸੀ ਮੁਲਾਕਾਤ
ਹਾਲ ਹੀ ਵਿੱਚ ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਨੇ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪਹਿਲਵਾਨਾਂ ਨੇ ਕੇਂਦਰੀ ਮੰਤਰੀ ਦੇ ਸਾਹਮਣੇ ਚਾਰ ਮੰਗਾਂ ਰੱਖੀਆਂ, ਜਿਨ੍ਹਾਂ ਵਿੱਚ ਮਹਿਲਾ ਡਬਲਯੂਐਫਆਈ ਮੁਖੀ ਦੀ ਨਿਯੁਕਤੀ ਅਤੇ ਉਸ ਖ਼ਿਲਾਫ਼ ਪੁਲਿਸ ਐਫਆਈਆਰ ਰੱਦ ਕਰਨਾ ਸ਼ਾਮਲ ਹੈ।
ਜਾਣਕਾਰੀ ਦਿੰਦੇ ਹੋਏ, ਸੂਤਰਾਂ ਨੇ ਦੱਸਿਆ, “ਉਸ ਨੇ ਸੁਤੰਤਰ ਅਤੇ ਨਿਰਪੱਖ ਚੋਣਾਂ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ (ਡਬਲਯੂਐਫਆਈ) ਲਈ ਇੱਕ ਮਹਿਲਾ ਮੁਖੀ ਦੀ ਨਿਯੁਕਤੀ ਦੀ ਮੰਗ ਕੀਤੀ। ਉਸਨੇ ਇਹ ਵੀ ਕਿਹਾ ਕਿ ਬ੍ਰਿਜ ਭੂਸ਼ਣ ਸਿੰਘ ਜਾਂ ਉਸ ਦੇ ਪਰਿਵਾਰਕ ਮੈਂਬਰ ਫੈਡਰੇਸ਼ਨ ਦਾ ਹਿੱਸਾ ਨਹੀਂ ਹੋ ਸਕਦੇ।” ਇਸ ਦੇ ਨਾਲ ਹੀ ਉਨ੍ਹਾਂ ਬ੍ਰਿਜ ਭੂਸ਼ਣ ਸਿੰਘ ਦੀ ਗ੍ਰਿਫ਼ਤਾਰੀ ਦੀ ਮੰਗ ਵੀ ਦੁਹਰਾਈ। ਪ੍ਰਦਰਸ਼ਨਕਾਰੀ ਪਹਿਲਵਾਨਾਂ ਨੂੰ ਸਰਕਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੂੰ ਮਿਲਣ ਦਾ ਸੱਦਾ ਦਿੱਤਾ ਸੀ।