ਬਿਉਰੋ ਰਿਪੋਰਟ – ਪੈਰਿਸ ਓਲੰਪਿਕ (PARIS OLYMPICS 2024) ਵਿੱਚ ਭਾਰਤ ਦੀ ਮਹਿਲਾ ਭਲਵਾਨ ਅੰਤਿਮ ਪੰਘਾਲ (ANTIM PHANGAL) ਵਿਵਾਦਾਂ ਵਿੱਚ ਘਿਰ ਗਈ ਹੈ। ਉਸ ਨੂੰ ਪੈਰਿਸ ਪੁਲਿਸ ਨੇ ਸੰਮਨ ਜਾਰੀ ਕੀਤਾ ਹੈ। ਇਲਜ਼ਾਮ ਹੈ ਕਿ ਉਸ ਦੀ ਭੈਣ ਨੇ ਓਲੰਪਿਕ ਐਕਰੀਡੀਸ਼ਨ ਕਾਰਡ ਦੀ ਗ਼ਲਤ ਵਰਤੋਂ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਅੰਤਿਮ ਪੰਘਾਲ ਦੀ ਭੈਣ ਨੇ ਪੈਰਿਸ ਓਲੰਪਿਕ 2024 ਵਿੱਚ ਐਥਲੀਟਸ ਦੇ ਵਿਲੇਜ ਵਿੱਚ ਵੜਨ ਦੇ ਲਈ ਇਸ ਐਕਰੀਡੀਸ਼ਨ ਕਾਰਡ ਦੀ ਗ਼ਲਤ ਵਰਤੋਂ ਕੀਤੀ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅੰਤਿਮ ਪੰਘਾਲ ਦਾ ਕਾਰਡ ਕੈਂਸਲ ਕਰ ਦਿੱਤਾ ਗਿਆ ਹੈ। ਇਹ ਅੰਤਿਮ ਦੇ ਲਈ ਡਬਲ ਝਟਕਾ ਹੈ, ਜੋ ਪਹਿਲਾਂ ਹੀ ਓਲੰਪਿਕ ਤੋਂ ਬਾਹਰ ਹੋ ਚੁੱਕੀ ਹੈ।
ਭਾਰਤੀ ਮਹਿਲਾ ਭਲਵਾਨ ਅੰਤਿਮ ਪੰਘਾਲ ਨੇ ਵਰਲਡ ਚੈਂਪੀਅਨਸ਼ਿਪ ਵਿੱਚ ਕਾਂਸੇ ਦਾ ਤਗਮਾ ਜਿੱਤਿਆ ਸੀ, ਉਸਨੂੰ ਹੁਣ ਜਲਦ ਹੀ ਪੈਰਿਸ ਛੱਡ ਕੇ ਜਾਣਾ ਪਏਗਾ। ਪੰਘਾਲ ਪਹਿਲੇ ਹੀ ਰਾਊਂਡ ਵਿੱਚ 53 ਕਿਲੋ ਗਰਾਮ ਦੇ ਮੁਕਾਬਲੇ ਵਿੱਚ ਹਾਰ ਕੇ ਬਾਹਰ ਹੋ ਗਈ ਸੀ। ਉਸਨੂੰ ਟਰਕੀ ਦੀ ਖਿਡਾਰਣ ਨੇ ਹਰਾਇਆ ਸੀ। ਪੰਘਾਲ ਨੂੰ 10-0 ਨਾਲ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਇਸ ਤੋਂ ਪਹਿਲਾਂ ਨਿਸ਼ਾ ਦਇਆ ਨੂੰ ਸੱਟ ਲੱਗਣ ਦੀ ਵਜ੍ਹਾ ਕਰਕੇ 68 ਕਿਲੋਗਰਾਮ ਦੇ ਕੁਆਟਰ ਫਾਈਨਲ ਤੋਂ ਆਪਣਾ ਨਾਂ ਵਾਪਸ ਲੈਣਾ ਪਿਆ ਸੀ।