ਪੰਜਾਬ ਵਿਚ ਪਸ਼ੂ-ਧਨ ਗਣਨਾ ਦੀ ਮੁੱਢਲੀ ਰਿਪੋਰਟ ’ਚ ਵੱਲਾ ਖੁਲਾਸਾ ਹੋਇਆ ਹੈ। ਪੰਜਾਬ ’ਚ ਪਸ਼ੂਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਪਸ਼ੂ-ਧਨ ਦੀ ਰਿਪੋਰਟ ਦੇ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਕਰੀਬ ਤਿੰਨ ਦਹਾਕਿਆਂ ’ਚ ਮੱਝਾਂ ਦੀ ਗਿਣਤੀ ’ਚ ਕਰੀਬ 25 ਲੱਖ ਦੀ ਕਮੀ ਆ ਗਈ ਹੈ। ਪਸ਼ੂ ਪਾਲਣ ਵਿਭਾਗ ਦੀ 21ਵੀਂ ਪਸ਼ੂ-ਧਨ ਗਣਨਾ ਦੇ ਮੁੱਢਲੇ ਤੱਥ ਸਮੁੱਚੇ ਪਸ਼ੂ-ਧਨ ’ਚ 5.78 ਲੱਖ ਦੀ ਗਿਰਾਵਟ ਦਰਜ ਕੀਤੇ ਜਾਣ ਦੀ ਗਵਾਹੀ ਭਰਦੇ ਹਨ।
ਪੇਂਡੂ ਅਰਥਚਾਰੇ ’ਚ ਰੋਜ਼ੀ-ਰੋਟੀ ਦੇ ਵਸੀਲੇ ਵਜੋਂ ਪਸ਼ੂ ਪਾਲਣ ਦਾ ਧੰਦਾ ਅਹਿਮ ਭੂਮਿਕਾ ਨਿਭਾਉਂਦਾ ਹੈ। ਮੁੱਢਲੀ ਰਿਪੋਰਟ ਅਨੁਸਾਰ ਪੰਜਾਬ ’ਚ ਕੁੱਲ ਪਸ਼ੂ ਧਨ 68.03 ਲੱਖ ਰਹਿ ਗਿਆ ਹੈ ਜੋ ਸਾਲ 2019 ਵਿੱਚ 73.81 ਲੱਖ ਸੀ। ਪਰ ਅਜਿਹੇ ਦੇ ਵਿੱਚ ਜੇਕਰ ਕਈ ਸਵਾਲ ਵੀ ਖੜ੍ਹੇ ਹੁੰਦੇ ਹਨ ਕਿ ਜਿੱਥੇ ਮੱਝਾਂ ਦੀ ਗਿਣਤੀ ਘੱਟ ਰਹੀ ਹੈ ਤਾਂ ਵੱਡੀ ਮਾਤਰਾ ਦੇ ਵਿੱਚ ਦੁੱਧ ਕਿੱਥੋ ਆ ਰਿਹਾ ਹੈ। ਕੀ ਇਹ ਦੁੱਧ ਮਿਲਾਵਟੀ ਹੈ?
34.93 ਲੱਖ ਮੱਝਾਂ ਰਹਿ ਗਈਆਂ
ਪੰਜਾਬ ਵਿਚ ਇਸ ਵੇਲੇ 34.93 ਲੱਖ ਮੱਝਾਂ ਰਹਿ ਗਈਆਂ ਹਨ ਜਦੋਂ ਕਿ ਸਾਲ 2019 ਵਿੱਚ 40.15 ਲੱਖ ਮੱਝਾਂ ਸਨ। ਮੱਝਾਂ ਦੀ ਹਰ ਸਾਲ ਔਸਤਨ ਇੱਕ ਲੱਖ ਗਿਣਤੀ ਘਟ ਰਹੀ ਹੈ। ਹਾਲਾਂਕਿ ਪੰਜਾਬ ਦੀ ਪਛਾਣ ਦੁੱਧ ਤੇ ਦੇਸੀ ਘਿਓ ਨਾਲ ਹੈ। ਮੁੱਢਲੇ ਅੰਕੜੇ ਅਨੁਸਾਰ ਸਾਲ ਸਾਲ 1992 ਵਿੱਚ ਪੰਜਾਬ ’ਚ 60.08 ਲੱਖ ਮੱਝਾਂ ਸਨ। ਸਾਲ 2003 ਵਿੱਚ ਸੂਬੇ ਵਿੱਚ 59.94 ਲੱਖ ਮੱਝਾਂ ਅਤੇ ਸਾਲ 2007 ਵਿੱਚ 50.01 ਲੱਖ ਮੱਝਾਂ ਰਹਿ ਗਈਆਂ ਸਨ।
ਦੂਸਰੀ ਪਾਸੇ ਬੱਕਰੀਆਂ ਪਾਲਣ ਦਾ ਰੁਝਾਨ ਵਧਿਆ ਹੈ। ਮੌਜੂਦਾ ਸਮੇਂ ਸੂਬੇ ਵਿੱਚ 4.47 ਲੱਖ ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਹੈ। ਸਾਲ 2019 ਵਿਚ 3.47 ਲੱਖ ਬੱਕਰੀਆਂ ਸਨ। ਇਸੇ ਤਰ੍ਹਾਂ ਸੂਬੇ ਵਿਚ ਭੇਡਾਂ ਦੀ ਗਿਣਤੀ ਹੁਣ 1.06 ਲੱਖ ਹੋ ਗਈ ਹੈ ਜੋ ਛੇ ਸਾਲ ਪਹਿਲਾਂ 85,560 ਸੀ। ਦੱਸਣਯੋਗ ਹੈ ਕਿ ਕੇਂਦਰੀ ਪਸ਼ੂ ਪਾਲਣ ਮੰਤਰਾਲੇ ਵੱਲੋਂ ਹਰ ਪੰਜ ਸਾਲ ਬਾਅਦ ਪਸ਼ੂਆਂ ਦੀ ਗਿਣਤੀ ਕਰਵਾਈ ਜਾਂਦੀ ਹੈ। ਪੰਜਾਬ ਵਿੱਚ ਪਸ਼ੂਆਂ ਦੀ ਗਿਣਤੀ ਦਾ ਕੰਮ ਨਵੰਬਰ 2024 ਤੋਂ ਸ਼ੁਰੂ ਹੋਇਆ ਸੀ ਜੋ ਹੁਣ ਅੰਤਿਮ ਪੜਾਅ ਉਤੇ ਹੈ।
ਬੱਕਰੀਆਂ ਦੀਆਂ ਗਿਣਤੀ ਵੱਧੀ
ਪਰ ਸਾਲ 2003 ਵਿੱਚ ਸੂਬੇ ਵਿੱਚ 59.94 ਲੱਖ ਮੱਝਾਂ ਅਤੇ ਸਾਲ 2007 ਵਿੱਚ 50.01 ਲੱਖ ਮੱਝਾਂ ਰਹਿ ਗਈਆਂ ਸਨ। ਦੂਸਰੀ ਤਰਫ਼ ਬੱਕਰੀਆਂ ਪਾਲਣ ਦਾ ਰੁਝਾਨ ਵਧਿਆ ਹੈ। ਮੌਜੂਦਾ ਸਮੇਂ ਸੂਬੇ ਵਿੱਚ 4.47 ਲੱਖ ਬੱਕਰੀਆਂ ਦਾ ਅੰਕੜਾ ਸਾਹਮਣੇ ਆਇਆ ਹੈ। ਸਾਲ 2019 ਵਿੱਚ 3.47 ਲੱਖ ਬੱਕਰੀਆਂ ਸਨ। ਇਸੇ ਤਰ੍ਹਾਂ ਸੂਬੇ ਵਿੱਚ ਭੇਡਾਂ ਦੀ ਗਿਣਤੀ ਹੁਣ 1.06 ਲੱਖ ਹੋ ਗਈ ਹੈ ਜੋ ਛੇ ਸਾਲ ਪਹਿਲਾਂ 85,560 ਸੀ।
ਪੰਜਾਬ ਵਿਚੋਂ ਊਠ ਤਕਰੀਬਨ ਗ਼ਾਇਬ ਹੋ ਗਏ ਹਨ। ਸੂਬੇ ਵਿੱਚ ਇਸ ਵੇਲੇ ਸਿਰਫ਼ 80 ਊਠ ਬਾਕੀ ਬਚੇ ਹਨ ਜਦੋਂ ਕਿ ਸਾਲ 1997 ਵਿਚ ਪੰਜਾਬ ਵਿੱਚ ਊਠਾਂ ਦੀ ਗਿਣਤੀ 29,708 ਸੀ। ਸਾਲ 2003 ਵਿੱਚ ਹੀ 3467 ਊਠ ਸਨ। ਪੰਜਾਬ ਵਿਚ ਤੇਜ਼ੀ ਨਾਲ ਗਧਿਆਂ ਦੀ ਗਿਣਤੀ ਘਟੀ ਹੈ। ਇਸ ਵੇਲੇ ਸੂਬੇ ਵਿੱਚ ਸਿਰਫ਼ 127 ਗਧੇ ਰਹਿ ਗਏ ਹਨ ਜਦੋਂ ਕਿ 1997 ਵਿੱਚ ਉਨ੍ਹਾਂ ਦੀ ਗਿਣਤੀ 22486 ਸੀ। ਸਾਲ 2003 ਵਿੱਚ ਪੰਜਾਬ ਵਿੱਚ 5352 ਗਧੇ ਰਹਿ ਗਏ ਸਨ।