International Sports

ਵਰਲਡ ਸੂਟਿੰਗ ਚੈਂਪੀਅਨ ਸ਼ਿੱਪ ‘ਚ ਪੰਜਾਬੀ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ !

ਬਿਉਰੋ ਰਿਪੋਰਟ : ਅਜਰਬੈਜਾਨ ਦੇ ਬਾਕੂ ਵਿੱਚ ਹੋ ਰਹੀ ਵਰਲਡ ਚੈਂਪੀਅਨਸ਼ਿਪ ਵਿੱਚ 3 ਪੰਜਾਬੀ ਖਿਡਾਰੀਆਂ ਨੇ ਕਮਾਲ ਕਰ ਦਿੱਤਾ । 10 ਮੀਟਰ ਏਅਰ ਰਾਈਫਲ ਵਿੱਚ ਭਾਰਤੀ ਟੀਮ ਦਾ ਹਿੱਸਾ ਸਰਬਜੋਤ ਸਿੰਘ,ਅਰਜੁਨ ਸਿੰਘ ਚੀਮਾ ਸ਼ਿਵ ਨਰਵਾਲ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ । ਭਾਰਤੀ ਪੁਰਸ਼ ਟੀਮ ਨੇ 1734 ਅੰਕ ਹਾਸਲ ਕੀਤੇ । ਨਰਵਾਲ ਨੇ ਸਭ ਤੋਂ ਵੱਧ 579, ਸਰਬਜੋਤ ਨੇ 578 ਅਤੇ ਅਰਜੁਨ ਸਿੰਘ ਚੀਮਾ ਨੇ 577 ਅੰਕ ਹਾਸਲ ਕੀਤੇ । ਉੱਧਰ ਜਰਮਨੀ ਦੀ ਟੀਮ 1743 ਅੰਕ ਹਾਸਲ ਕਰਕੇ ਦੂਜੇ ਨੰਬਰ ‘ਤੇ ਰਹੀ ।

ਜਰਮਨੀ ਵੱਲੋਂ ਰਾਬਿਨ ਵਾਲਟਰ ਨੇ 586,ਮਾਇਕਲ ਨੇ 581 ਅਤੇ ਪਾਲ ਨੇ 576 ਅੰਕ ਹਾਸਲ ਕੀਤੇ ਜਦਕਿ ਚੀਨ ਨੇ 1749 ਅੰਕਾਂ ਦੇ ਨਾਲ ਟਾਪ ‘ਤੇ ਰਹੀ । ਚੀਨ ਦੇ ਵੱਲੋਂ ਝਾਂਗ ਬੋਵੇਨ ਨੇ 587,ਲਿਯੂ 582 ਅਤੇ ਝੀਯੂ 580 ਅੰਕ ਹਾਸਲ ਕੀਤੇ ।

ਭਾਰਤ ਤੋਂ 53 ਸ਼ੂਟਰ ਲੈ ਰਹੇ ਸਨ ਹਿੱਸਾ

17 ਤੋਂ 24 ਅਗਸਤ ਤੱਕ ਚੱਲਣ ਵਾਲੀ ਵਰਲਡ ਸ਼ੂਟਿੰਗ ਚੈਂਪੀਅਨ ਸ਼ਿੱਪ ਵਿੱਚ ਭਾਰਤ ਵੱਲੋਂ 53 ਮੈਂਬਰੀ ਟੀਮ ਹਿੱਸਾ ਲੈ ਰਹੀ ਹੈ । ਇਸ ਵਰਲਡ ਚੈਂਪੀਅਨਸ਼ਿੱਪ ਵਿੱਚ 2024 ਦੇ ਪੈਰਿਸ ਓਲੰਪਿਕ ਦੇ ਲਈ ਸ਼ੂਟਰਾਂ ਦੇ 12 ਮੁਕਾਬਲੇ ਦੇ ਲਈ 48 ਖਿਡਾਰੀਆਂ ਦਾ ਕੋਟਾ ਹੈ। ਭਾਰਤ ਦੇ 19 ਸ਼ੂਟਰ ਗੈਰ ਓਲੰਪਿਕ ਮੁਕਾਬਿਲਾਂ ਵਿੱਚ ਹਿੱਸਾ ਲੈ ਰਹੇ ਹਨ ।

ਓਲੰਪਿਕ ਵਿੱਚ ਸ਼ੂਟਿੰਗ ਮੁਕਾਬਲੇ ਦੇ ਲਈ 3 ਖਿਡਾਰੀ ਕੁਆਲੀਫਾਈ ਕਰਨਗੇ

ਵਰਲਡ ਸੂਟਿੰਗ ਚੈਂਪੀਅਨਸ਼ਿਪ ਸ਼ੁਰੂ ਹੋਣ ਤੋਂ ਪਹਿਲਾਂ ਹੀ 3 ਭਾਰਤੀ ਸ਼ੂਟਰਾਂ ਨੇ ਓਲੰਪਿਕ ਗੇਮਸ ਦੇ ਲਈ ਕੋਟਾ ਹਾਸਲ ਕਰ ਲਿਆ ਹੈ। ਟੋਕਿਉ ਓਲੰਪਿਕਸ 2020 ਵਿੱਚ ਭਾਰਤ ਤੋਂ ਸਭ ਤੋਂ ਜ਼ਿਆਦਾ 15 ਸ਼ੂਟਰਾਂ ਨੇ ਹਿੱਸਾ ਲਿਆ ਸੀ।