India Punjab

ਮਜ਼ਦੂਰੀ ਮੰਗਣੀ ਪਈ ਮਹਿੰਗੀ, ਮਾਲਕ ਨੇ ਵੱਢ ਦਿੱਤਾ ਹੱਥ

‘ਦ ਖ਼ਾਲਸ ਟੀਵੀ ਬਿਊਰੋ:- ਮੱਧ ਪ੍ਰਦੇਸ਼ ਦੇ ਰੀਵਾ ਜ਼ਿਲ੍ਹੇ ਵਿਚ ਮਜ਼ਦੂਰੀ ਦੀ ਮੰਗਣੀ ਇਕ 45 ਸਾਲਾ ਗਰੀਬ ਦਲਿਤ ਮਜ਼ਦੂਰ ਨੂੰ ਮਹਿੰਗੀ ਪੈ ਗਈ। ਤੇਜ਼ਧਾਰ ਹਥਿਆਰ ਨਾਲ ਹੱਥ ਵੱਢਣ ਦੇ ਦੋਸ਼ ਹੇਠ ਉਸ ਦੇ ਮਾਲਕ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਇਹ ਘਟਨਾ ਸ਼ਨਿਚਰਵਾਰ ਨੂੰ ਰੀਵਾ ਜ਼ਿਲ੍ਹਾ ਹੈੱਡਕੁਆਰਟਰ ਤੋਂ 40 ਕਿਲੋਮੀਟਰ ਦੂਰ ਸਿਰਮੌਰ ਥਾਣੇ ਅਧੀਨ ਡੋਲਮਊ ਪਿੰਡ ਵਾਪਰੀ ਹੈ। ਰੀਵਾ ਦੇ ਐਡੀਸ਼ਨਲ ਪੁਲੀਸ ਸੁਪਰਡੈਂਟ ਸ਼ਿਵ ਕੁਮਾਰ ਵਰਮਾ ਨੇ ਦੱਸਿਆ ਕਿ ਪਿੰਡ ‘ਚ ਮਜ਼ਦੂਰੀ ਦੀ ਮੰਗ ਕਰਨ ’ਤੇ ਮਾਲਕ ਗਣੇਸ਼ ਮਿਸ਼ਰਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਮਜ਼ਦੂਰ ਅਸ਼ੋਕ ਸਾਕੇਤ ਦਾ ਇਕ ਹੱਥ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ ਗਿਆ।