India International Sports

ਗੋਲਡਨ ਬੋਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਤੋਂ ਰਚਿਆ ਇਤਿਹਾਸ , ਅਥਲੈਟਿਕਸ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ ਮੈਡਲ

Golden boy Neeraj Chopra created history once again

ਦਿੱਲੀ : ਗੋਲਡਨ ਬੋਏ ਨੀਰਜ ਚੋਪੜਾ ਨੇ ਇੱਕ ਵਾਰ ਫਿਰ ਤੋਂ ਇਤਿਹਾਸ ਰਚ ਦਿੱਤਾ ਹੈ। ਨੀਰਜ ਚੋਪੜਾ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਆਪਣੇ ਨਾਮ ਕਰ ਲਿਆ ਹੈ। ਇਸ ਦੇ ਨਾਲ ਹੀ ਪਾਕਿਸਤਾਨੀ ਅਥਲੀਟ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਇਸ ਤਰ੍ਹਾਂ ਨੀਰਜ ਚੋਪੜਾ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਗਏ ਹਨ। ਫਾਈਨਲ ਵਿੱਚ ਉਸ ਨੇ 88.17 ਮੀਟਰ ਦੇ ਆਪਣੇ ਸਪੋਰਟਸ ਫਲੈਟ ਦੇ ਨਾਲ ਗੋਲਡਨ ਕਾਮਯਾਬੀ ਪ੍ਰਾਪਤ ਕੀਤੀ ਹੈ।

ਇਸ ਦੇ ਨਾਲ ਹੀ ਜਰਮਨੀ ਦੇ ਜੂਲੀਅਨ ਵੇਬਰ ਦੂਜੇ ਦੌਰ ‘ਚ 85.79 ਮੀਟਰ ਸੁੱਟ ਕੇ ਦੂਜੇ ਸਥਾਨ ‘ਤੇ ਰਹੇ। ਜਦਕਿ ਇਸ ਦੌਰ ਤੋਂ ਬਾਅਦ ਚੈੱਕ ਗਣਰਾਜ ਦੇ ਜੈਕੋਬ ਵਾਡਲੇਚ 84.18 ਮੀਟਰ ਦੇ ਸਕੋਰ ਨਾਲ ਤੀਜੇ ਨੰਬਰ ‘ਤੇ ਰਹੇ।

ਭਾਰਤੀ ਦਿੱਗਜ ਨੇ ਤੀਜੇ ਦੌਰ ਵਿੱਚ 86.32 ਮੀਟਰ ਦੀ ਦੂਰੀ ਤੈਅ ਕੀਤੀ। ਇਸ ਦੇ ਨਾਲ ਹੀ ਇਸ ਦੌਰ ਤੋਂ ਬਾਅਦ ਪਾਕਿਸਤਾਨ ਦੇ ਅਰਸ਼ਦ ਨਦੀਮ 87.82 ਦੇ ਸਕੋਰ ਨਾਲ ਦੂਜੇ ਸਥਾਨ ‘ਤੇ ਰਹੇ। ਪਾਕਿਸਤਾਨ ਦੇ ਅਰਸ਼ਦ ਨਦੀਮ ਨੂੰ ਚਾਂਦੀ ਦੇ ਤਗਮੇ ਨਾਲ ਸੰਤੁਸ਼ਟ ਹੋਣਾ ਪਿਆ। ਇਸ ਤੋਂ ਪਹਿਲਾਂ ਨੀਰਜ ਚੋਪੜਾ ਓਲੰਪਿਕ ਤੋਂ ਇਲਾਵਾ ਡਾਇਮੰਡ ਲੀਗ ‘ਚ ਗੋਲਡ ਮੈਡਲ ਜਿੱਤ ਚੁੱਕੇ ਹਨ। ਇਸ ਦੇ ਨਾਲ ਹੀ ਹੁਣ ਇਸ ਦਿੱਗਜ ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ‘ਚ ਸੋਨ ਤਮਗ਼ਾ ਜਿੱਤ ਕੇ ਵੱਡਾ ਰਿਕਾਰਡ ਬਣਾਇਆ ਹੈ।

ਇਹ ਚੈਂਪੀਅਨਸ਼ਿਪ 1983 ਤੋਂ ਕਰਵਾਈ ਜਾ ਰਹੀ ਹੈ ਅਤੇ ਪਹਿਲੀ ਵਾਰ ਕਿਸੇ ਭਾਰਤੀ ਐਥਲੀਟ ਨੇ ਸੋਨ ਤਮਗ਼ਾ ਜਿੱਤਿਆ ਹੈ। ਪਾਕਿਸਤਾਨ ਦੇ ਅਰਸ਼ਦ ਨਦੀਮ ਨੇ ਚਾਂਦੀ ਦਾ ਤਗਮਾ ਜਿੱਤਿਆ। ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਭਾਰਤ ਦਾ ਇਹ ਕੁੱਲ ਤੀਜਾ ਤਮਗ਼ਾ ਹੈ। ਨੀਰਜ ਨੇ ਪਿਛਲੇ ਸੀਜ਼ਨ ‘ਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਭਾਰਤੀ ਐਥਲੀਟ ਬਣ ਗਿਆ ਹੈ। ਉਸ ਨੇ 2021 ਟੋਕੀਓ ਓਲੰਪਿਕ ਵਿੱਚ ਸੋਨ ਤਮਗ਼ਾ ਜਿੱਤਿਆ ਸੀ। ਭਾਰਤ ਸਾਲ 1900 ਤੋਂ ਓਲੰਪਿਕ ਵਿੱਚ ਹਿੱਸਾ ਲੈ ਰਿਹਾ ਹੈ, ਪਰ ਨੀਰਜ ਤੋਂ ਪਹਿਲਾਂ, ਕਿਸੇ ਵੀ ਭਾਰਤੀ ਨੇ ਟਰੈਕ ਅਤੇ ਫ਼ੀਲਡ ਮੁਕਾਬਲਿਆਂ ਵਿੱਚ ਕੋਈ ਵੀ ਤਗਮਾ ਨਹੀਂ ਜਿੱਤਿਆ ਸੀ । ਨੀਰਜ ਤੋਂ ਪਹਿਲਾਂ ਮਿਲਖਾ ਸਿੰਘ ਅਤੇ ਪੀਟੀ ਊਸ਼ਾ ਦਾ ਵੱਖਰੇ ਓਲੰਪਿਕ ਵਿੱਚ ਚੌਥਾ ਸਥਾਨ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਸੀ।