ਬਿਉਰੋ ਰਿਪੋਰਟ : ਲਟੇਰੇ ਤੁਹਾਨੂੰ ਕਿਸੇ ਵੀ ਰੂਪ ਵਿੱਚ ਮਿਲ ਸਕਦੇ ਹਨ ਤੁਸੀਂ ਅੰਦਾਜ਼ਾ ਵੀ ਨਹੀਂ ਲੱਗਾ ਸਕਦੇ ਹੋ । ਜੇਕਰ ਤੁਸੀਂ ਅਲਰਟ ਨਾ ਹੋਵੇ ਤਾਂ ਵਾਰਦਾਤ ਦਾ ਸ਼ਿਕਾਰ ਹੋਣ ਵਿੱਚ ਮਿੰਟ ਨਹੀਂ ਲੱਗੇਗਾ । ਕਾਰ ਚਲਾਉਂਦੀ ਦਿੱਲੀ ਦੀ ਔਰਤ ਨੇ ਨਾਲ ਨਵੇਂ ਤਰੀਕੇ ਦੀ ਲੁੱਟ ਦੀ ਕੋਸ਼ਿਸ਼ ਦੇ ਲਗਾਤਾਰ 2 ਮਾਮਲੇ ਆਏ ਸਨ। ਇਸੇ ਲਈ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਰਿਆਂ ਨਾਲ ਘਟਨਾ ਸ਼ੇਅਰ ਕਰਕੇ ਅਲਰਟ ਰਹਿਣ ਦੀ ਅਪੀਲ ਕੀਤੀ ਹੈ ।
ਪੀੜਤ ਔੜਤ ਨੇ ਇਸ ਨੂੰ ‘ਠੱਕ-ਠੱਕ’ ਗੈਂਗ ਦਾ ਨਾਂ ਦਿੱਤਾ ਹੈ । ਔਰਤ ਨੇ ਦੱਸਿਆ ਕਿ ਉਹ ਦਿੱਲੀ ਦੀ ਸੜਕ ਤੋਂ ਆਪਣੇ ਘਰ ਕਾਰ ‘ਤੇ ਜਾ ਰਹੀ ਸੀ । ਫਲਾਈ ਓਵਰ ‘ਤੇ ਜਾਮ ਸੀ । ਇੱਕ ਸ਼ਖਸ਼ ਪਿੱਛਲੇ ਪਾਸੇ ਤੋਂ ਉਸ ਦਾ ਸ਼ੀਸਾ ਜ਼ੋਰ ਨਾਲ ਖੜਕਾਉਣ ਲੱਗਿਆ ਅਤੇ ਗੱਡੀ ਦਾ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕਰਨ ਲੱਗਿਆ । ਉਹ ਪਿਛਲੀ ਸੀਟ ‘ਤੇ ਬੈਠੀ ਸੀ,ਡਰਾਈਵਰ ਗੱਡੀ ਚੱਲਾ ਰਿਹਾ ਸੀ । ਫਿਰ ਸ਼ਖਸ ਨੇ ਕਿਹਾ ਮੇਰਾ ਪੈਰ ਤੁਹਾਡੀ ਗੱਡੀ ਦੇ ਟਾਇਰ ਦੇ ਹੇਠਾਂ ਆ ਗਿਆ ਹੈ । ਪਰ ਉਹ ਸ਼ਖਸ਼ ਮੇਰੀ ਗੱਡੀ ਦੇ ਪਿੱਛਲੇ ਪਾਸੇ ਤੋਂ ਨਿਕਲ ਰਿਹਾ ਸੀ । ਇਸੇ ਲਈ ਉਸ ਦੇ ਪੈਰ ‘ਤੇ ਰੁਕੀ ਹੋਈ ਗੱਡੀ ਕਿਵੇਂ ਚੜ ਸਕਦਾ ਸੀ । ਦਰਅਸਲ ਉਸ ਨੇ ਗੱਡੀ ਦੇ ਪਿਛਲੇ ਟਾਇਰ ਦੇ ਹੇਠਾਂ ਕੁਝ ਰੱਖਿਆ ਸੀ । ਡਰਾਈਵਰ ਉਸ ਦੇ ਕਹਿਣ ‘ਤੇ ਗੱਡੀ ਪਿੱਛੇ ਕਰਦਾ ਤਾਂ ਕਿਸੇ ਤਿਖੀ ਚੀਜ਼ ਨਾਲ ਟਾਇਰ ਪੈਂਚਰ ਹੋ ਸਕਦਾ ਸੀ । ਔਰਤ ਉਸ ਦਾ ਮਨਸੂਬਾ ਸਮਝ ਚੁੱਕਾ ਸੀ । ਇਸੇ ਲਈ ਡਰਾਈਵਰ ਗੱਡੀ ਪਿੱਛੇ ਕਰਨ ਦੀ ਥਾਂ ਅੱਗੇ ਲਿਜਾਉਣ ਨੂੰ ਕਿਹਾ, ਕਿਉਂ ਉਹ ਇਸ ਤਰ੍ਹਾਂ ਦੀ ਵਾਰਦਾਤ ਦਾ ਪਹਿਲਾਂ ਵੀ ਸ਼ਿਕਾਰ ਹੋ ਚੁੱਕੀ ਸੀ ।
ਔਰਤ ਦੀ ਸਮਝਦਾਰੀ ਦੇ ਨਾਲ ਉਹ ਤਾਂ ਬਚ ਗਈ ਪਰ ਹੋਰ ਲੋਕ ਇਸ ਤਰ੍ਹਾਂ ਸ਼ਿਕਾਰ ਨਾ ਹੋਣ ਇਸੇ ਲਈ ਉਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ । ਜੇਕਰ ਤੁਹਾਡੇ ਨਾਲ ਵੀ ਅਜਿਹੀ ਜਾਂ ਕੋਈ ਨਵੇਂ ਤਰੀਕੇ ਨਾਲ ਲੁੱਟ ਦੀ ਕੋਸ਼ਿਸ਼ ਹੋਈ ਤਾਂ ਤੁਸੀਂ ਵੀ ਸੋਸ਼ਲ ਮੀਡੀਆ’ ਤੇ ਅਜਿਹੀ ਸਟੋਰੀ ਨੂੰ ਜ਼ਰੂਰ ਸਾਂਝੀ ਕਰੋ ਤਾਂਕੀ ਠੱਗਾ ਅਤੇ ਲੁਟੇਰਿਆਂ ਦੀਆਂ ਨਵੀਆਂ ਚਾਲਾ ਤੋਂ ਲੋਕਾਂ ਨੂੰ ਅਲਰਟ ਕੀਤਾ ਜਾ ਸਕੇ ।