Punjab

ਔਰਤਾਂ ਵਿਚਾਲੇ ਲੱਤਾਂ, ਮੁੱਕਿਆਂ ਅਤੇ ਡੰਡਿਆਂ ਨਾਲ ਲੜਾਈ, ਇੱਕ ਦੂਜੇ ਨੂੰ ਜ਼ਮੀਨ ‘ਤੇ ਸੁੱਟ ਕੀਤੀ ਕੁੱਟਮਾਰ

ਚੰਡੀਗੜ੍ਹ ਦੇ ਧਨਾਸ ਖੇਤਰ ਵਿੱਚ 30 ਨਵੰਬਰ ਨੂੰ ਔਰਤਾਂ ਵਿਚਾਲੇ ਭਿਆਨਕ ਝਗੜਾ ਹੋ ਗਿਆ। ਪੂਜਾ, ਕੰਚਨ, ਬਬੀਤਾ, ਗੁੜੀਆ, ਦੁਰਗਾ ਤੇ ਸਵਿਤਾ ਨੇ ਬੇਬੀ ਨਾਂਅ ਦੀ ਔਰਤ ਨੂੰ ਘੇਰ ਲਿਆ। ਉਹ ਬੇਬੀ ਨੂੰ ਅਸ਼ਲੀਲ ਟਿੱਪਣੀਆਂ ਕਰ ਰਹੀਆਂ ਸਨ। ਜਦੋਂ ਬੇਬੀ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਨੂੰ ਲੱਤਾਂ, ਮੁੱਕੇ ਤੇ ਡੰਡਿਆਂ ਨਾਲ ਕੁੱਟਿਆ। ਵਾਲ ਖਿੱਚੇ, ਕੱਪੜੇ ਪਾੜ੍ਹੇ ਤੇ ਇੱਕ-ਦੂਜੇ ਨੂੰ ਜ਼ਖ਼ਮੀ ਕਰ ਦਿੱਤਾ।

ਮੌਕੇ ’ਤੇ ਪਹੁੰਚੀਆਂ ਮਹਿਲਾ ਪੁਲਿਸ ਕਰਮਚਾਰੀਆਂ ਵੀ ਉਨ੍ਹਾਂ ਨੂੰ ਵੱਖ ਨਹੀਂ ਕਰ ਸਕੀਆਂ। ਔਰਤਾਂ ਪੁਲਿਸ ਦੇ ਸਾਹਮਣੇ ਹੀ ਇੱਕ-ਦੂਜੇ ਨੂੰ ਮਾਰ ਰਹੀਆਂ ਸਨ। ਰਾਹਗੀਰਾਂ ਨੇ ਪੂਰਾ ਦ੍ਰਿਸ਼ ਮੋਬਾਈਲ ਵਿੱਚ ਕੈਦ ਕਰ ਲਿਆ, ਜੋ ਮੰਗਲਵਾਰ ਨੂੰ ਵਾਇਰਲ ਹੋ ਗਿਆ।

ਬੇਬੀ ਦੀ ਸ਼ਿਕਾਇਤ ਮੁਤਾਬਕ ਲੰਮੇ ਸਮੇਂ ਤੋਂ ਪੂਜਾ ਤੇ ਕੰਚਨ ਉਸ ਨੂੰ ਗਾਲ੍ਹਾਂ ਕੱਢਦੀਆਂ ਤੇ ਧਮਕਾਉਂਦੀਆਂ ਹਨ। ਬਾਕੀ ਔਰਤਾਂ ਵੀ ਮਿਲ ਕੇ ਉਸ ਦੇ ਘਰ ਅੱਗੇ ਹੰਗਾਮਾ ਕਰਦੀਆਂ ਹਨ। ਹਰ ਰੋਜ਼ ਡਰਾਉਣ-ਧਮਕਾਉਣ ਤੇ ਮਾਰ-ਕੁੱਟ ਦਾ ਸਿਲਸਿਲਾ ਚੱਲ ਰਿਹਾ ਹੈ। ਸਾਰੰਗਪੁਰ ਥਾਣੇ ਨੇ ਬੇਬੀ ਦੀ ਸ਼ਿਕਾਇਤ ’ਤੇ ਪੂਜਾ, ਕੰਚਨ ਸਮੇਤ ਸਾਰੀਆਂ ਔਰਤਾਂ ਖ਼ਿਲਾਫ਼ ਮਾਰ-ਕੁੱਟ, ਧਮਕੀ ਤੇ ਅਸ਼ਲੀਲ ਟਿੱਪਣੀਆਂ ਦੇ ਦੋਸ਼ ਹੇਠ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਜਾਂਚ ਕਰ ਰਹੀ ਹੈ।