ਬੈਂਗਲੁਰੂ : ਸ਼ਰਧਾ ਵਾਕਰ ਕਤਲ ਜਿਹੀ ਇੱਕ ਵਾਰ ਫਿਰ ਇੱਕ ਘਟਨਾ ਸਾਹਮਣੇ ਆਈ ਹੈ। ਬੈਂਗਲੁਰੂ ‘ਚ 30 ਟੁਕੜਿਆਂ ‘ਚ ਵੰਡੀ 29 ਸਾਲਾ ਔਰਤ ਦੀ ਲਾਸ਼ ਫਰਿੱਜ ‘ਚ ਪਈ ਮਿਲੀ। ਇਹ ਔਰਤ ਮੂਲ ਰੂਪ ਤੋਂ ਬਿਹਾਰ ਦੀ ਦੱਸੀ ਜਾਂਦੀ ਹੈ। ਬੈਂਗਲੁਰੂ ਦੇ ਮੱਲੇਸ਼ਵਰਮ ਇਲਾਕੇ ‘ਚ ਇਕ ਔਰਤ ਦੀ ਹੱਤਿਆ ਤੋਂ ਬਾਅਦ ਲਾਸ਼ ਦੇ 30 ਤੋਂ ਵੱਧ ਟੁਕੜੇ ਕਰ ਦਿੱਤੇ ਗਏ। ਸੂਚਨਾ ‘ਤੇ ਪਹੁੰਚੀ ਪੁਲਸ ਨੇ ਔਰਤ ਦੇ ਘਰ ‘ਚ ਫਰਿੱਜ ਖੋਲ੍ਹਿਆ ਤਾਂ ਲਾਸ਼ ਦੇ ਟੁਕੜੇ ਦੇਖ ਕੇ ਹੈਰਾਨ ਰਹਿ ਗਏ।
ਲੜਕੀ ਦੀ ਪਛਾਣ ਮਹਾਲਕਸ਼ਮੀ ਵਜੋਂ ਹੋਈ ਹੈ। ਮੂਲ ਰੂਪ ਤੋਂ ਬਿਹਾਰ ਦੀ ਰਹਿਣ ਵਾਲੀ ਇਹ ਔਰਤ ਕਰੀਬ 4-5 ਮਹੀਨੇ ਪਹਿਲਾਂ ਹੀ ਸ਼ਿਫਟ ਹੋਈ ਸੀ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਮੱਲੇਸ਼ਵਰਮ ਇਲਾਕੇ ‘ਚ ਰਹਿਣ ਵਾਲੀ ਔਰਤ ਇਕ ਮਾਲ ‘ਚ ਕੰਮ ਕਰਦੀ ਸੀ। ਔਰਤ ਆਪਣੇ ਪਤੀ ਤੋਂ ਵੱਖ ਰਹਿ ਰਹੀ ਸੀ। ਉਸਦਾ ਪਤੀ ਸ਼ਹਿਰ ਤੋਂ ਦੂਰ ਇੱਕ ਆਸ਼ਰਮ ਵਿੱਚ ਕੰਮ ਕਰਦਾ ਹੈ।
ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਔਰਤ ਦਾ ਘਰ ਕਈ ਦਿਨਾਂ ਤੋਂ ਬੰਦ ਸੀ ਅਤੇ ਕਿਸੇ ਨੇ ਉਸ ਨੂੰ ਦੇਖਿਆ ਨਹੀਂ ਸੀ। ਜਦੋਂ ਪੁਲਿਸ ਨੇ ਔਰਤ ਦੇ ਘਰ ਪਹੁੰਚ ਕੇ ਜਾਂਚ ਕੀਤੀ ਤਾਂ ਪੁਸ਼ਟੀ ਹੋਈ ਕਿ ਉਸ ਦਾ ਕਤਲ ਕੀਤਾ ਗਿਆ ਹੈ। ਪੁਲਿਸ ਨੇ ਘਰ ਵਿੱਚ ਰੱਖੇ ਫਰਿੱਜ ਵਿੱਚੋਂ ਲਾਸ਼ ਦੇ 30 ਤੋਂ ਵੱਧ ਟੁਕੜੇ ਬਰਾਮਦ ਕੀਤੇ ਹਨ। ਪੁਲਿਸ ਮੁਤਾਬਕ 29 ਸਾਲਾ ਔਰਤ ਦਾ ਕਤਲ ਕੁਝ ਦਿਨ ਪਹਿਲਾਂ ਹੋ ਸਕਦਾ ਹੈ। ਪੁਲਿਸ ਅਧਿਕਾਰੀ ਨੇ ਕਿਹਾ ਕਿ ਅਸੀਂ ਮ੍ਰਿਤਕ ਔਰਤ ਦੀ ਪਛਾਣ ਕਰ ਲਈ ਹੈ, ਪਰ ਅਜੇ ਇਸ ਦਾ ਖੁਲਾਸਾ ਨਹੀਂ ਕਰ ਰਹੇ ਹਾਂ।
ਐਡੀਸ਼ਨਲ ਪੁਲਿਸ ਕਮਿਸ਼ਨਰ (ਪੱਛਮੀ ਜ਼ੋਨ) ਐਨ ਸਤੀਸ਼ ਕੁਮਾਰ ਨੇ ਦੱਸਿਆ ਕਿ ਵਿਆਲੀਕਾਵਲ ਥਾਣਾ ਖੇਤਰ ਦੇ ਇੱਕ ਘਰ ਵਿੱਚ ਇੱਕ ਔਰਤ ਦੀ ਲਾਸ਼ ਟੁਕੜਿਆਂ ਵਿੱਚ ਕੱਟ ਕੇ ਫਰਿੱਜ ਵਿੱਚ ਰੱਖੀ ਹੋਈ ਮਿਲੀ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ 4-5 ਦਿਨ ਪਹਿਲਾਂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਡੌਗ ਸਕੁਐਡ ਅਤੇ ਫੋਰੈਂਸਿਕ ਮਾਹਿਰਾਂ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੱਪੜਾ ਫੈਕਟਰੀ ‘ਚ ਕਰਦੀ ਸੀ ਕੰਮ
ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਕੁਮਾਰ ਨੇ ਮੀਡੀਆ ਨੂੰ ਦੱਸਿਆ, ‘ਲਾਸ਼ ਦੀ ਪਛਾਣ ਕਰ ਲਈ ਗਈ ਹੈ। ਜਾਂਚ ਜਾਰੀ ਹੈ। ਅਸੀਂ ਜਾਂਚ ਤੋਂ ਬਾਅਦ ਹੋਰ ਜਾਣਕਾਰੀ ਦੇਵਾਂਗੇ। ਉਹ ਕਰਨਾਟਕ ਵਿੱਚ ਰਹਿੰਦੀ ਸੀ, ਪਰ ਮੂਲ ਰੂਪ ਵਿੱਚ ਮਹਾਲਕਸ਼ਮੀ ਮਲੇਸ਼ਵਰਮ ਵਿੱਚ ਰਹਿੰਦੀ ਸੀ ਅਤੇ ਇੱਕ ਨੇੜਲੇ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰਦੀ ਸੀ, ਪਰ ਉਹ ਪਿਛਲੇ ਦੋ ਹਫ਼ਤਿਆਂ ਤੋਂ ਕੰਮ ‘ਤੇ ਨਹੀਂ ਗਈ ਸੀ।