ਮੁਹਾਲੀ : ਪੰਜਾਬ ਦੇ ਵਿੱਚ ਵੱਧ ਰਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਲੋਕਾਂ ਦੇ ਲਈ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ ਅਤੇ ਲੋਕ ਵੀ ਅਜਿਹੀਆਂ ਘਟਨਾਵਾਂ ਦੇ ਨਾਲ ਪਰੇਸ਼ਾਨ ਹਨ। ਆਪਣੇ ਨਸ਼ੇ ਦੇ ਪੂਰਤੀ ਦੇ ਲਈ ਲੁਟੇਰਿਆਂ ਦੇ ਵੱਲੋਂ ਅਕਸਰ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਅਜਿਹਾ ਇੱਕ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਗੈ ਜਿੱਥੇ ਔਰਤ ਤੋਂ ਲੁਟੇਰਿਆਂ ਦੇ ਵੱਲੋਂ ਖੋਹ ਕੀਤੀ ਗਈ।
ਮੁਹਾਲੀ ਦੇ ਸੈਕਟਰ 67 ਦੇ ਮਕਾਨ ਨੰਬਰ 1196 ਤੋਂ ਜਿਵੇਂ ਹੀ ਮਹਿਲਾ ਨੇ ਆਪਣੀ ਕਾਰ ਘਰ ਦੇ ਸਾਹਮਣੇ ਖੜੀ ਕਰਕੇ ਗੇਟ ਬੰਦ ਕਰਨ ਲੱਗੀ ਤਾਂ ਪਿੱਛੋਂ ਬਾਈਕ ‘ਤੇ ਸਵਾਰ ਹੋ ਕੇ ਦੋ ਲੁਟੇਰੇ ਆਉਂਦੇ ਹਨ ਅਤੇ ਉਹਨਾਂ ਵਿੱਚੋਂ ਇੱਕ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ।
ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਦੇ ਵਿੱਚ ਵੀ ਕੈਦ ਹੋਈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਮਹਿਲਾ ਕਾਰ ਪਾਰਕਿੰਗ ਕਰਦੀ ਹੈ ਅਤੇ ਇੰਨ੍ਹੀਂ ਦੇਰ ਨੂੰ ਹੀ ਦੋ ਲੁਟੇਰੇ ਬਾਈਕ ‘ਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਇੱਕ ਲੁਟੇਰੇ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ।
ਮਹਿਲਾ ਦੇ ਪਰਿਵਾਰ ਨੇ ਕਿਹਾ ਕਿ ਇਸ ਘਟਨਾ ਦੇ ਬਾਰੇ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਤਸਵੀਰਾਂ ਦੇ ਵਿੱਚ ਵੀ ਸਾਫ ਦਿਖ ਰਿਹਾ ਹੈ ਕਿ ਦੋ ਲੁਟੇਰੇ ਬਾਈਕ ‘ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਇੱਕ ਲੁਟੇਰਾ ਬਾਈਕ ਤੋਂ ਉਤਰ ਕੇ ਇਸ ਵਾਰਦਾਤ ਨੂੰ ਅੰਜਾਮ ਦਿੰਦਾ ਹੈ ਅਤੇ ਫਿਰ ਦੋਨੋਂ ਹੀ ਮੌਕੇ ਤੋਂ ਫਰਾਰ ਹੋ ਜਾਂਦੇ ਹਨ।