The Khalas Tv Blog Punjab ਗੁਰਦੁਆਰਾ ਦੇ ਰਿਹਾਇਸ਼ੀ ਕੁਆਟਰਾਂ ‘ਚ ਹੋਇਆ ਔਰਤ ਦਾ ਕਤ ਲ
Punjab

ਗੁਰਦੁਆਰਾ ਦੇ ਰਿਹਾਇਸ਼ੀ ਕੁਆਟਰਾਂ ‘ਚ ਹੋਇਆ ਔਰਤ ਦਾ ਕਤ ਲ

‘ਦ ਖ਼ਾਲਸ ਬਿਊਰੋ : ਪਟਿਆਲਾ ਸ਼ਹਿਰ ਦੇ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਤੋਂ ਇੱਕ ਮਹਿਲਾ ਦੇ ਕਤ ਲ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਹ ਕ ਤਲ ਗੁਰਦੁਆਰਾ ਦੁੱਖਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰ ‘ਚ ਹੋਇਆ ਹੈ। ਇੱਕ ਵਿਅਕਤੀ  ਵੱਲੋਂ ਮਹਿਲਾ ਅਤੇ ਬੇਟੇ ‘ਤੇ ਤੇਜ਼ ਧਾਰ ਹਥਿ ਆਰਾਂ ਨਾਲ ਹਮ ਲਾ ਕੀਤਾ ਗਿਆ ਹੈ। ਇਸ ਘਟ ਨਾ ਵਿੱਚ ਮਹਿਲਾ ਦੀ ਮੌ ਤ ਹੋ ਗਈ ਤੇ ਬੇਟਾ ਗੰਭੀਰ ਜ਼ ਖ਼ਮੀ ਹੈ। ਮ੍ਰਿ ਤ ਕ ਔਰਤ ਦੀ ਪਛਾਣ ਸਤਵਿੰਦਰ ਕੌਰ ਵਜੋਂ ਹੋਈ ਹੈ ਜਦਕਿ ਉਸ ਦੇ ਪੁੱਤਰ ਦਾ ਨਾਂ ਮਨਪ੍ਰੀਤ ਸਿੰਘ  ਹੈ।

ਘਟਨਾ ਤੋਂ ਬਾਅਦ ਉਸ ਚ ਨਜ਼ਦੀਕੀ ਰਹਿ ਰਹੇ ਗੁਆਂਢੀਆਂ ਵੱਲੋਂ ਤੁਰੰਤ ਦੋਵਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ। ਇੱਥੇ ਮੁੱਢਲੀ ਜਾਂਚ ਦੌਰਾਨ ਉਕਤ ਔਰਤ ਨੂੰ ਮ੍ਰਿ ਤਕ ਐਲਾਨ ਦਿੱਤਾ ਗਿਆ ਜਦਕਿ ਲੜਕੇ ਦੀ ਹਾਲਤ ਗੰਭੀ ਰ ਹੋਣ ਦੇ ਚਲਦਿਆਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ  ਦੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸ ਘਟਨਾ ‘ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਟਵਿਟ ਕਰਦਿਆਂ ਕਿਹਾ ਕਿ ਪਟਿਆਲਾ ਦੇ ਗੁਰਦੁਆਰਾ ਦੁਖਨਿਵਾਰਨ ਸਾਹਿਬ ਦੇ ਰਿਹਾਇਸ਼ੀ ਕੁਆਰਟਰ ‘ਚ ਔਰਤ ਦੇ ਕਤ ਲ ਨਾਲ ਹੜ ਕੰਪ ਮੱਚ ਗਿਆ ਹੈ। ਉਸ ਦਾ ਲੜਕਾ ਵੀ ਗੰਭੀ ਰ ਜ਼ਖ਼ ਮੀ ਹੈ ਅਤੇ ਰਾਜਿੰਦਰਾ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਸਦੀ ਜਲਦੀ ਸਿਹਤਯਾਬੀ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੈਂ ਬੇਨਤੀ ਕਰਦਾ ਹਾਂ । ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਪੁਲਿਸ ਇਸ ਘਟਨਾ ਦੀ ਗੰਭੀਰਤਾ ਨਾਲ ਜਾਂਚ ਕਰੇ ਅਤੇ ਦੋ ਸ਼ੀਆਂ ਨੂੰ ਜਲਦ ਗ੍ਰਿਫਕਾਰ ਕੀਤਾ ਜਾਵੇ।

Exit mobile version