ਦਿੱਲੀ : ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਇੱਕ ਵੀਡੀਓ ਵਿੱਚ ਦਿਖਾਈ ਦੇ ਰਹੀ ਕਾਰ ਨੂੰ ਟਰੇਸ ਕੀਤਾ ਹੈ ਜਿਸ ਵਿੱਚ ਇੱਕ ਵਿਅਕਤੀ ਵੱਲੋਂ ਇੱਕ ਔਰਤ ਦੀ ਕੁੱਟਮਾਰ ਕੀਤੀ ਜਾ ਰਹੀ ਸੀ ਅਤੇ ਉਸ ਨੂੰ ਕਾਰ ਵਿੱਚ ਬੈਠਣ ਲਈ ਮਜਬੂਰ ਕਰ ਰਿਹਾ ਸੀ। ਰਿਪੋਰਟਾਂ ਦੇ ਅਨੁਸਾਰ, ਮੰਗੋਲਪੁਰੀ ਫਲਾਈਓਵਰ ਖੇਤਰ ਦੇ ਕੋਲ ਇੱਕ ਵਿਅਕਤੀ ਨੂੰ ਇੱਕ ਔਰਤ ਦੀ ਕੁੱਟਮਾਰ ਕਰਦੇ ਹੋਏ ਅਤੇ ਉਸ ਨੂੰ ਕਾਰ ਵਿੱਚ ਜਬਰੀ ਧੱਕਣ ਦੀ ਕੋਸ਼ਿਸ਼ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਇਸ ਵਾਇਰਲ ਵੀਡੀਓ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ।
ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ (head of the Delhi Commission for Women Swati Maliwal ) ਨੇ ਵੀ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਔਰਤ ਨਾਲ ਦੁਰਵਿਵਹਾਰ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਮਾਲੀਵਾਲ ਨੇ ਵੀਡੀਓ ਦਾ ਨੋਟਿਸ ਲਿਆ ਅਤੇ ਦੋਵਾਂ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ । ਮਾਲੀਵਾਲ ਨੇ ਟਵੀਟ ਕੀਤਾ,“ਮੈਂ ਦਿੱਲੀ ਪੁਲੀਸ ਨੂੰ ਨੋਟਿਸ ਜਾਰੀ ਕਰ ਰਹੀ ਹਾਂ। ਕਮਿਸ਼ਨ ਇਨ੍ਹਾਂ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਏਗਾ।’’
महिला को ज़बरन गाड़ी में डालने और पीटने की इस वायरल वीडियो पर संज्ञान लेते हुए मैं दिल्ली पुलिस को नोटिस जारी कर रही हूँ। इन लोगों के ख़िलाफ़ आयोग सख़्त एक्शन सुनिश्चित करेगा। pic.twitter.com/szAww5ykxD
— Swati Maliwal (@SwatiJaiHind) March 19, 2023
ਇਸ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਉੱਤਰ ਪੱਛਮੀ ਦਿੱਲੀ ਦੇ ਮੰਗੋਲਪੁਰੀ ਇਲਾਕੇ ਇਕ ਵਿਅਕਤੀ ਇਕ ਔਰਤ ਨੂੰ ਕੁੱਟਦਾ ਅਤੇ ਜ਼ਬਰਦਸਤੀ ਕੈਬ ‘ਚ ਲਿਜਾਂਦਾ ਦਿਖਾਇਆ ਗਿਆ ਹੈ ਅਤੇ ਲੋਕ ਚੁੱਪ-ਚੁਪੀਤੇ ਤਮਾਸ਼ਾ ਦੇਖਦੇ ਹਨ। ਕੈਬ ਦੇ ਕੋਲ ਖੜ੍ਹਾ ਇਕ ਹੋਰ ਵਿਅਕਤੀ ਚੁੱਪਚਾਪ ਸਭ ਕੁਝ ਦੇਖ ਰਿਹਾ ਹੈ।
ਪੁਲਿਸ ਨੂੰ ਰਾਤ 10 ਵਜੇ ਸੂਚਨਾ ਮਿਲੀ। ਦਿੱਲੀ ਪੁਲਿਸ ਦੇ ਡੀਸੀਪੀ ਹਰਿੰਦਰ ਕੁਮਾਰ ਸਿੰਘ ਨੇ ਦੱਸਿਆ ਕਿ ਰਾਤ 10 ਵਜੇ ਮੰਗੋਲਪੁਰੀ ਥਾਣੇ ਨੂੰ ਸੂਚਨਾ ਮਿਲੀ ਕਿ 3 ਲੜਕੇ ਇੱਕ ਲੜਕੀ ਨੂੰ ਕੁੱਟਮਾਰ ਕਰਕੇ ਲੈ ਗਏ ਹਨ। ਸੂਚਨਾ ਦੇ ਆਧਾਰ ‘ਤੇ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 365 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਦੱਸ ਦੇਈਏ ਕਿ ਵਾਇਰਲ ਵੀਡੀਓ ‘ਚ ਕੈਬ ਦਾ ਨੰਬਰ ਸਾਫ ਦੇਖਿਆ ਜਾ ਸਕਦਾ ਹੈ। ਹਰਿਆਣਾ ਦੇ ਕੈਬ ਕਾਰਨ ਇਹ ਮਾਮਲਾ ਅੰਤਰਰਾਜੀ ਵੀ ਹੋ ਸਕਦਾ ਹੈ।
ਦਿੱਲੀ ਪੁਲਿਸ ਦੇ ਅਨੁਸਾਰ, ਇੱਕ ਪੁਲਿਸ ਟੀਮ ਨੂੰ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਕੈਬ ਮਾਲਕ ਦੇ ਰਜਿਸਟਰਡ ਪਤੇ ‘ਤੇ ਭੇਜਿਆ ਗਿਆ ਹੈ। ਪੁਲਿਸ ਦੁਆਰਾ ਪ੍ਰਾਪਤ ਕੀਤੀ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਕੈਬ ਨੂੰ ਆਖਰੀ ਵਾਰ ਗੁਰੂਗ੍ਰਾਮ ਦੇ ਇਫਕੋ ਚੌਕ ਨੇੜੇ ਸ਼ਨੀਵਾਰ ਰਾਤ 11.30 ਵਜੇ ਦੇਖਿਆ ਗਿਆ ਸੀ। ਦਿੱਲੀ ਪੁਲਿਸ ਨੇ ਕੈਬ ਅਤੇ ਡਰਾਈਵਰ ਦਾ ਪਤਾ ਲਗਾ ਲਿਆ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਤਿੰਨ ਯਾਤਰੀ ਕਿੱਥੇ ਉਤਰੇ। ਗੱਡੀ ਨੂੰ ਰੋਹਿਣੀ ਤੋਂ ਵਿਕਾਸਪੁਰੀ ਤੱਕ ਉਬੇਰ ਐਪ ਰਾਹੀਂ ਬੁੱਕ ਕੀਤਾ ਗਿਆ ਸੀ।
ਇਸ ਤੋਂ ਬਾਅਦ ਰਸਤੇ ਵਿੱਚ ਤਿੰਨਾਂ ਵਿਚਾਲੇ ਝਗੜਾ ਹੋ ਗਿਆ। ਅਧਿਕਾਰੀ ਨੇ ਕਿਹਾ, ‘‘ਵੀਡੀਓ ’ਚ ਦੇਖਿਆ ਜਾ ਸਕਦਾ ਹੈ ਕਿ ਲੜਕਾ ਲੜਕੀ ਨੂੰ ਜ਼ਬਰਦਸਤੀ ਕਾਰ ਦੇ ਅੰਦਰ ਧੱਕ ਰਿਹਾ ਹੈ। ਅਜਿਹਾ ਉਸ ਸਮੇਂ ਹੋਇਆ ਜਦੋਂ ਲੜਕੀ ਲੜਾਈ ਤੋਂ ਬਾਅਦ ਬਾਹਰ ਜਾਣਾ ਚਾਹੁੰਦੀ ਸੀ।