ਦੇਸ਼ ਵਿੱਚ ਪਿਛਲੇ ਕੁਝ ਮਹੀਨਿਆਂ ‘ਚ ਅਜਿਹੇ ਕਈ ਵੀਡੀਓ ਵਾਇਰਲ ਹੋਏ ਹਨ, ਜਿਨ੍ਹਾਂ ‘ਚ ਘੁੰਮਦੇ-ਫਿਰਦੇ, ਨੱਚਦੇ-ਗਾਉਂਦੇ ਲੋਕਾਂ ਦੀ ਅਚਾਨਕ ਮੌਤ ਹੋ ਗਈ। ਇਸ ਮਾਮਲੇ ਨਾਲ ਜੁੜੀ ਇੱਕ ਖ਼ਬਰ ਬਰਨਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਔਰਤ ਨੂੰ ਪਾਰਟੀ ਦੌਰਾਨ ਨੱਚਦੇ ਸਮੇਂ ਦਿਲ ਦਾ ਦੌਰਾ ਪਿਆ ਅਤੇ ਉਸਦੀ ਮੌਤ ਹੋ ਗਈ। ਇਹ ਘਟਨਾ ਖੁੱਲ੍ਹੇ ਵਿਹੜੇ ਵਿੱਚ ਹੋਈ ਪਾਰਟੀ ਦੌਰਾਨ ਵਾਪਰੀ, ਜਿੱਥੇ ਡਾਂਸ ਫਲੋਰ ‘ਤੇ ਕਈ ਔਰਤਾਂ ਅਤੇ ਕੁੜੀਆਂ ਪੰਜਾਬੀ ਗੀਤਾਂ ‘ਤੇ ਨੱਚ ਰਹੀਆਂ ਸਨ।
ਨੱਚਦੇ ਸਮੇਂ ਉਹ ਲੜਖੜਾਈ ਅਤੇ ਡਿੱਗਣ ਤੋਂ ਬਚਣ ਲਈ ਕੁਝ ਫੜਨ ਦੀ ਕੋਸ਼ਿਸ਼ ਕੀਤੀ, ਪਰ ਨਾਕਾਮ ਰਹੀ। ਨੇੜੇ ਮੌਜੂਦ ਔਰਤਾਂ ਨੱਚਣ ਵਿੱਚ ਮਗਨ ਸਨ ਅਤੇ ਕਿਸੇ ਨੇ ਉਸ ਵੱਲ ਧਿਆਨ ਨਹੀਂ ਦਿੱਤਾ। ਕੁਝ ਸਕਿੰਟਾਂ ਵਿੱਚ ਉਹ ਮੂੰਹ ਦੇ ਭਾਰ ਡਿੱਗ ਪਈ, ਜਿਸ ਨਾਲ ਹੰਗਾਮਾ ਮੱਚ ਗਿਆ।
ਉਸ ਦੇ ਪਤੀ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਨੇ ਪਰਿਵਾਰ ਨੂੰ ਤੋੜ ਕੇ ਰੱਖ ਦਿੱਤਾ ਅਤੇ ਤਿਉਹਾਰ ਦੀ ਖੁਸ਼ੀ ਗਮ ਵਿੱਚ ਬਦਲ ਗਈ। ਅਗਲੇ ਦਿਨ ਔਰਤ ਦਾ ਅੰਤਿਮ ਸੰਸਕਾਰ ਧਾਰਮਿਕ ਰੀਤੀ ਨਾਲ ਕੀਤਾ ਗਿਆ। ਇਸ ਘਟਨਾ ਦੀ ਵੀਡੀਓ ਹੁਣ ਸਾਹਮਣੇ ਆਈ ਹੈ।