‘ਦ ਖ਼ਾਲਸ ਬਿਊਰੋ :- 22 ਸਾਲਾ ਗੀਤਾ ਕੌਰ ਪਤਨੀ ਇੰਦਰਜੀਤ ਸਿੰਘ ਨੂੰ ਪਹਿਲਾ ਬੱਚਾ ਹੋਣ ’ਤੇ 6 ਨਵੰਬਰ ਨੂੰ ਮੋਗਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਵੱਲੋ ਗੀਤਾ ਕੌਰ ਦਾ ਵੱਡਾ ਆਪ੍ਰੇਸ਼ਨ ਕੀਤਾ ਗਿਆ ਸੀ ਅਤੇ ਲੜਕੀ ਦਾ ਜਨਮ ਹੋਇਆ।
ਦਰਅਸਲ ਦੋ ਦਿਨ ਬਾਅਦ ਗੀਤਾ ਕੌਰ ਦੇ ਪੇਟ ਵਿੱਚ ਦਰਦ ਹੋਣਾ ਸ਼ੁਰੂ ਹੋ ਗਿਆ, ਜਿਸ ਮਗਰੋਂ ਉਸ ਨੂੰ ਫਰੀਦਕੋਟ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ, ਪਰ ਇੱਕ ਦਿਨ ਬਾਅਦ ਫਰੀਦਕੋਟ ਹਸਪਤਾਲ ਵਿੱਚ ਲੜਕੀ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਵੱਲੋਂ ਅੱਜ ਲੜਕੀ ਦੇ ਫੁੱਲ ਚੁਗਣ ਸਮੇਂ ਸੁਆਹ ਵਿੱਚੋਂ ਅੱਧ ਜਲੀ ਕੈਂਚੀ ਬਰਾਮਦ ਹੋਈ ਹੈ। ਪਰਿਵਾਰ ਵਾਲਿਆਂ ਨੇ ਦੋਸ਼ ਲਗਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਲੜਕੀ ਦੇ ਪੇਟ ਵਿੱਚ ਕੈਂਚੀ ਰਹੀ ਹੈ, ਜਿਸ ਕਾਰਨ ਗੀਤਾ ਦੀ ਮੌਤ ਹੋ ਗਈ।