The Khalas Tv Blog Punjab ਭਿਆਨਕ ਸੜਕ ਹਾਦਸੇ ‘ਚ ਔਰਤ ਦੀ ਹੋਈ ਮੌਤ, ਕਾਰ ਚਾਲਕ ਫ਼ਰਾਰ
Punjab

ਭਿਆਨਕ ਸੜਕ ਹਾਦਸੇ ‘ਚ ਔਰਤ ਦੀ ਹੋਈ ਮੌਤ, ਕਾਰ ਚਾਲਕ ਫ਼ਰਾਰ

ਲੁਧਿਆਣਾ (Ludhiana) ਵਿੱਚ ਭਿਆਨਕ ਸੜਕ ਹਾਦਸੇ ਦੌਰਾਨ ਇਕ ਔਰਤ ਦੀ ਮੌਤ ਹੋ ਗਈ। ਜਿੰਮ ਵਿੱਚ ਕਸਰਤ ਕਰਨ ਜਾ ਰਹੀ ਇੱਕ ਲੜਕੀ ਨੂੰ XYLO ਕਾਰ ਨੇ ਟੱਕਰ ਮਾਰੀ ਹੈ। ਇਹ ਟੱਕਰ ਇੰਨੀ ਭਿਆਨਕ ਸੀ ਕਿ ਲੜਕੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਸਵੀਟੀ ਅਰੋੜਾ (33) ਵਜੋਂ ਹੋਈ ਹੈ।

ਇਸ ਤੋਂ ਬਾਅਦ ਕਾਰ ਚਾਲਕ ਨੇ ਹੇਠਾਂ ਆ ਕੇ ਔਰਤ ਦੀ ਨਬਜ਼ ਚੈੱਕ ਕੀਤੀ ਪਰ ਮੌਕਾ ਮਿਲਦੇ ਹੀ ਉਹ ਭੱਜ ਗਿਆ। ਉਸ ਦੇ ਨਾਲ ਜਿੰਮ ਆਏ ਔਰਤ ਦੇ ਭਤੀਜੇ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਰੌਲਾ ਪਾ ਦਿੱਤਾ। ਲੋਕਾਂ ਦੀ ਮਦਦ ਨਾਲ ਉਹ ਔਰਤ ਨੂੰ ਹਸਪਤਾਲ ਲੈ ਗਏ ਪਰ ਉਸ ਦੀ ਹਾਲਤ ਵਿਗੜਦੀ ਦੇਖ ਪਰਿਵਾਰ ਵਾਲੇ ਉਸ ਨੂੰ ਦਿੱਲੀ ਲੈ ਗਏ। ਇਸ ਦੌਰਾਨ ਦਿੱਲੀ ਲਿਜਾਂਦੇ ਸਮੇਂ ਔਰਤ ਦੀ ਮੌਤ ਹੋ ਗਈ।

ਫਿਲਹਾਲ ਪਰਿਵਾਰ ਨੇ ਕਾਰ ਚਾਲਕ ਖਿਲਾਫ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ। ਪੁਲਿਸ ਨੇ ਲਾਸ਼ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਹੈ। ਪੁਲਿਸ ਨੇ ਦੱਸਿਆ ਕਿ ਕਾਰ ਚਾਲਕ ਦਾ ਨਾਮ ਅਜਮੇਰ ਸਿੰਘ ਹੈ। ਮੁਲਜ਼ਮ ਸੁਲਤਾਨ ਵਿੰਡ ਰੋਡ, ਕੋਟ ਆਤਮਾ ਰਾਮ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਉਸ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਉਸ ਦੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਹ ਵੀ ਪੜ੍ਹੋ –  ਰਾਹੁਲ ਗਾਂਧੀ ਨੇ ਸਾਬਕਾ ਜੱਜਾਂ ਦਾ ਸੱਦਾ ਕੀਤਾ ਪ੍ਰਵਾਨ, ਜਨਤਕ ਬਹਿਸ ਲਈ ਤਿਆਰ

 

Exit mobile version