ਬਿਉਰੋ ਰਿਪੋਰਟ – ਜਲਾਲਾਬਾਦ (JALABADH) ਵਿੱਚ ਨੂੰਹ ਦੇ ਨਾਲ ਸਹੁਰੇ ਪਰਿਵਾਰ ਵੱਲੋਂ ਜਿਹੜੀ ਅਣਮਨੁੱਖੀ ਤਸ਼ੱਦਦ ਢਾਹਿਆ ਗਿਆ ਹੈ, ਉਸ ਨੂੰ ਸੁਣ ਕੇ ਤੁਹਾਡੇ ਹੱਥ ਪੈਰ ਠੰਡੇ ਪੈ ਜਾਣਗੇ। ਇਲਜ਼ਾਮਾਂ ਮੁਤਾਬਿਕ ਸਹੁਰੇ ਪਰਿਵਾਰ ਨੇ ਪਹਿਲਾਂ ਨੂੰਹ ਦੇ ਵਾਲ ਕੱਟੇ, ਤੇ ਫਿਰ ਉਸ ਦੀ ਕੁੱਟਮਾਰ ਕੀਤੀ। ਹੱਦ ਤਾਂ ਹੋ ਉਦੋਂ ਹੋ ਗਈ ਜਦੋਂ ਪੀੜਤਾ ਦੇ ਪ੍ਰਾਈਵੇਟ ਪਾਰਟਸ ’ਤੇ ਕੈਂਚੀਆਂ ਨਾਲ ਕਈ ਵਾਰ ਕੀਤੇ ਗਏ।
ਇਸ ਤੋਂ ਬਾਅਦ ਸਹੁਰਾ ਅਤੇ ਪਤੀ ਪੀੜਤ ਔਰਤ ਨੂੰ ਦਰਦਨਾਕ ਭਰੀ ਹਾਲਤ ਵਿੱਚ ਉਸ ਦੇ ਘਰ ਬਾਹਰ ਸੁੱਟ ਕੇ ਚਲੇ ਗਏ। ਨੂੰਹ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਪੀੜ੍ਹਤ ਨੂੰਹ ਦਾ 7 ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਦਾਜ ਦੀ ਮੰਗ ਕੀਤੀ ਜਾ ਰਹੀ ਸੀ।
ਦੱਸਿਆ ਜਾ ਰਿਹਾ ਹੈ ਕਿ ਪੇਕੇ ਪਰਿਵਾਰ ਵੱਲੋਂ 2 ਦਿਨ ਪਹਿਲਾਂ ਦਾਜ ਵਜੋਂ 2 ਲੱਖ ਰੁਪਏ ਵੀ ਦਿੱਤੇ ਗਏ ਸਨ। ਪਰ ਸਹੁਰਾ ਪਰਿਵਾਰ ਹੋਰ ਪੈਸੇ ਦੀ ਮੰਗ ਕਰ ਰਿਹਾ ਸੀ, ਜੋ ਕਿ ਨਾ ਦੇਣ ’ਤੇ ਪੀੜਤਾ ਦੀ ਇਸ ਤਰੀਕੇ ਕੁੱਟਮਾਰ ਕੀਤੀ ਗਈ ਹੈ। ਹਸਪਤਾਲ ਮੁਤਾਬਿਕ ਪੀੜਤ ਮਹਿਲਾ ਦੇ ਨੱਕ ਦੀ ਪਲਾਸਟਿਕ ਸਰਜਰੀ ਹੋਵੇਗੀ। ਉਨ੍ਹਾਂ ਵੱਲੋਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਗਈ ਹੈ।