India

ਲਖੀਮਪੁਰ ਖੀਰੀ ਹਿੰ ਸਾ ਮਾਮਲੇ ਦੇ ਗਵਾਹ ‘ਤੇ ਹ ਮਲਾ,ਰੋਡ-ਰੇਜ਼ ਦਾ ਮਾਮਲਾ ਦਰਜ

‘ਦ ਖਾਲਸ ਬਿਉਰੋ:ਲਖੀਮਪੁਰ ਖੀਰੀ ਹਿੰ ਸਾ ਮਾਮਲੇ ‘ਚ ਮੌਕੇ ਦੇ ਗਵਾਹ ਹਰਦੀਪ ਸਿੰਘ ‘ਤੇ ਹ ਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਹਨਾਂ ਦਾ ਦਾਅਵਾ ਹੈ ਕਿ ਰਾਮਪੁਰ, ਯੂ.ਪੀ ਵਿੱਚ ਉਸ ‘ਤੇ ਹ ਮਲਾ ਕੀਤਾ ਗਿਆ ਹੈ । ਪੀੜਤ ਗਵਾਹ ਹਰਦੀਪ ਸਿੰਘ ਨੇ ਦੱਸਿਆ ਕਿ ਹਮਲਾਵਰ ਉਸ ‘ਤੇ ਲਖੀਮਪੁਰ ਖੀਰੀ ਦੇ ਤਿਕੂਨੀਆ ਮਾਮਲੇ ‘ਚ ਗਵਾਹੀ ਨਾ ਦੇਣ ਲਈ ਦਬਾਅ ਪਾ ਰਹੇ ਸਨ। ਇਸ ਲਈ ਉਸ ਦੀ ਕੁੱਟਮਾ ਰ ਕੀਤੀ ਗਈ ਅਤੇ ਧਮ ਕੀਆਂ ਦਿੱਤੀਆਂ ਗਈਆਂ।
ਪੁਲਸ ਨੇ ਹਮਲੇ ‘ਚ ਜ਼ਖਮੀ ਹੋਏ ਗਵਾਹ ਦੀ ਸ਼ਿਕਾਇਤ ‘ਤੇ ਰੋਡ-ਰੇਜ਼ ਦਾ ਮਾਮਲਾ ਦਰਜ ਕੀਤਾ ਹੈ। ਲਖੀਮਪੁਰ ਮਾਮਲੇ ‘ਚ ਕੇਂਦਰੀ ਮੰਤਰੀ ਦੇ ਬੇਟੇ ਅਸ਼ੀਸ਼ ਮਿਸ਼ਰਾ ਦੀ ਜ਼ਮਾਨਤ ‘ਤੇ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਅਤ ਰੱਖਿਆ ਹੋਇਆ ਹੈ। ਕਿਸਾਨਾਂ ਨੂੰ ਕੁਚਲਣ ਦੇ ਦੋਸ਼ੀ ਕੇਂਦਰੀ ਮੰਤਰੀ ਦੇ ਬੇਟੇ ਅਸ਼ੀਸ਼ ਮਿਸ਼ਰਾ ਨੂੰ ਇਲਾਹਾਬਾਦ ਹਾਈਕੋਰਟ ਤੋਂ ਜ਼ਮਾਨਤ ਮਿਲ ਗਈ ਸੀ। ਜਿਸ ਤੋਂ ਬਾਅਦ ਪੀੜਤ ਪਰਿਵਾਰਾਂ ਨੇ ਇਸ ਮਾਮਲੇ ‘ਚ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ।