‘ਦ ਖ਼ਾਲਸ ਬਿਊਰੋ : ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਸੈਕਟਰ ਵਿੱਚ ਭਾਰਤੀ ਅਤੇ ਚੀਨੀ ਫੌਜੀਆਂ ਵਿਚਾਲੇ ਝੜ ਪ ਦੇ ਮਾਮਲੇ ’ਤੇ ਚਰਚਾ ਦੀ ਮੰਗ ਲਈ ਕਾਂਗਰਸ ਅਤੇ ਕੁਝ ਹੋਰ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਨੇ ਅੱਜ ਲੋਕ ਸਭਾ ਤੇ ਰਾਜ ਸਭਾ ਵਿੱਚ ਹੰਗਾਮਾ ਕੀਤਾ ।
ਇਸ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਤਵਾਂਗ ਝੜਪ ਨੂੰ ਲੈ ਕੇ ਲੋਕ ਸਭਾ ‘ਚ ਬਿਆਨ ਦਿੰਦੇ ਹੋਏ ਕਿਹਾ ਕਿ ਭਾਰਤੀ ਫੌਜ ਨੇ ਚੀਨ ਦੀ ਘੁਸਪੈਠ ਦਾ ਮੂੰਹਤੋੜ ਜਵਾਬ ਦਿੱਤਾ ਹੈ। ਤਵਾਂਗ ਝੜਪ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਰਾਜਨਾਥ ਸਿੰਘ ਨੇ ਲੋਕ ਸਭਾ ‘ਚ ਕਿਹਾ ਕਿ ਚੀਨ ਨੇ LAC ਦੀ ਸਥਿਤੀ ਨੂੰ ਬਦਲਣ ਦੀ ਕੋਸ਼ਿਸ਼ ਕੀਤੀ, ਜਿਸ ਦਾ ਭਾਰਤੀ ਸੈਨਿਕਾਂ ਨੇ ਬਹਾਦਰੀ ਨਾਲ ਮੁਕਾਬਲਾ ਕੀਤਾ ਅਤੇ ਚੀਨੀ ਫੌਜ ਨੂੰ ਆਪਣੀ ਚੌਕੀ ‘ਤੇ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ। ਦੱਸ ਦਈਏ ਕਿ ਹੁਣ ਰਾਜਨਾਥ ਸਿੰਘ ਦੁਪਹਿਰ ਕਰੀਬ 2 ਵਜੇ ਰਾਜ ਸਭਾ ਵਿੱਚ ਬਿਆਨ ਦੇਣਗੇ।
ਰਾਜਨਾਥ ਸਿੰਘ ਨੇ ਕਿਹਾ ਕਿ 9 ਦਸੰਬਰ 2022 ਨੂੰ ਚੀਨੀ ਫੌਜ ਪੀਐਲਏ ਨੇ ਤਵਾਂਗ ਸੈਕਟਰ ਦੇ ਯਾਂਗਤਸੇ ਖੇਤਰ ਵਿੱਚ ਐਲਏਸੀ ਉੱਤੇ ਘੇਰਾਬੰਦੀ ਕਰਕੇ ਸਥਿਤੀ ਨੂੰ ਇੱਕਤਰਫਾ ਬਦਲਣ ਦੀ ਕੋਸ਼ਿਸ਼ ਕੀਤੀ। ਸਾਡੀ ਫੌਜ ਨੇ ਦ੍ਰਿੜਤਾ ਨਾਲ ਚੀਨ ਦੀ ਇਸ ਕੋਸ਼ਿਸ਼ ਦਾ ਸਾਹਮਣਾ ਕੀਤਾ।
ਇਸ ਝ ੜਪ ਵਿੱਚ ਹੱ ਥੋ ਪਾਈ ਵੀ ਹੋਈ। ਭਾਰਤੀ ਫੌਜ ਨੇ ਬੜੀ ਬਹਾਦਰੀ ਨਾਲ ਚੀਨੀ ਫੌਜ ਨੂੰ ਸਾਡੇ ਇਲਾਕੇ ‘ਤੇ ਘੇਰਨ ਤੋਂ ਰੋਕਿਆ ਅਤੇ ਉਨ੍ਹਾਂ ਨੂੰ ਆਪਣੀਆਂ ਚੌਕੀਆਂ ‘ਤੇ ਵਾਪਸ ਜਾਣ ਲਈ ਮਜ਼ਬੂਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਝੜਪ ਵਿੱਚ ਦੋਵੇਂ ਪਾਸਿਆਂ ਦੇ ਜਵਾਨ ਜ਼ਖ਼ਮੀ ਵੀ ਹੋ ਗਏ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਸ ਝੜਪ ਵਿੱਚ ਇੱਕ ਵੀ ਭਾਰਤੀ ਫੌਜੀ ਸ਼ ਹੀਦ ਨਹੀਂ ਹੋਇਆ ਹੈ ਅਤੇ ਕੋਈ ਵੀ ਗੰਭੀਰ ਰੂਪ ਵਿੱਚ ਜ਼ ਖਮੀ ਨਹੀਂ ਹੋਇਆ ਹੈ।
ਦੂਜੇ ਪਾਸੇ ਤਵਾਂਗ ਮਾਮਲੇ ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੱਲਾ ਝਾੜਦਿਆਂ ਸਾਰਾ ਇਲ ਜ਼ਾਮ ਕਾਂਗਰਸ ਦੇ ਸਿਰ ਮੜਿਆ ਹੈ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਾਹ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਵੇਲੇ ਹੀ ਜ਼ਮੀਨ ਗੈਰਕਾਨੂੰਨੀ ਤਰੀਕੇ ਨਾਲ ਹੜਪ ਲਈ ਗਈ ਹੈ। ਇਸ ਤੋਂ ਇਲਾਵਾ ਸੁਰੱਖਿਆ ਪਰੀਸ਼ਦ ਦੀ ਮੈਂਬਰਸ਼ਿਪ ਵੀ ਕਾਂਗਰਸ ਪਾਰਟੀ ਦੇ ਕਾਰਜਕਾਲ ਵੇਲੇ ਭਾਰਤ ਗੁਆ ਚੁੱਕਾ ਹੈ। ਉਹਨਾਂ ਇਹ ਵੀ ਇਲਜ਼ਾਮ ਲਾਇਆ ਕਿ ਸੱਤਾ ਤੇ ਕਾਬਜ ਪਰਿਵਾਰ ਨੇ ਦੇਸ਼ ਦੇ ਹਿੱਤਾਂ ਨਾਲੋਂ ਆਪਣੇ ਹਿਤਾਂ ਨੂੰ ਪਹਿਲ ਦਿੱਤੀ ਹੈ।
ਤਵਾਂਗ ਘਾਟੀ ਵਿੱਚ ਹੋਏ ਵਿਵਾਦ ਤੋ ਬਾਅਦ ਉਹਨਾਂ ਆਪਣੇ ਦੇਸ਼ ਦੇ ਜਵਾਨਾਂ ਦੀ ਤਾਰੀਫ ਕੀਤੀ ਹੈ ਤੇ ਦਾਅਵਾ ਕੀਤਾ ਹੈ ਕਿ ਬੀਜੇਪੀ ਦੇ ਹੁੰਦੇ ਹੋਏ ਕੋਈ ਵੀ ਦੇਸ਼ ਦੀ ਇੱਕ ਇੰਚ ਜ਼ਮੀਨ ਤੇ ਕਬਜ਼ਾ ਨੀ ਕਰ ਸਕਦਾ।
ਸੰਸਦ ਭਵਨ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਨੇ ਇਹ ਵੀ ਕਿਹਾ ਕਿ ਕਾਂਗਰਸ ਨੇ ਸਰਹੱਦ ‘ਤੇ ਝੜਪ ਦਾ ਮਾਮਲਾ ਉਠਾਇਆ ਹੈ, ਉਸ ਨੇ ਰਾਜੀਵ ਗਾਂਧੀ ਫਾਊਂਡੇਸ਼ਨ (RGF) ਦੇ ਵਿਦੇਸ਼ੀ ਦਾਨ (ਨਿਯਮ) ਐਕਟ ਨੂੰ ਰੱਦ ਕਰਨ ‘ਤੇ ਸਵਾਲ ਤੋਂ ਬਚਣਾ ਚਾਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜੀਵ ਗਾਂਧੀ ਫਾਊਂਡੇਸ਼ਨ ਨੂੰ ਚੀਨੀ ਦੂਤਾਵਾਸ ਤੋਂ 1.35 ਕਰੋੜ ਰੁਪਏ ਮਿਲੇ ਹਨ। ਇਸਦੇ ਬਾਅਦ RGF ਦਾ ਰਜਿਸਟ੍ਰੇਸ਼ਨ ਰੱਦ ਕਰ ਦਿੱਤਾ ਗਿਆ,ਕਿਉਂਕਿ ਇਹ FCRA ਨਿਯਮਾਂ ਦੇ ਅਨੁਕੂਲ ਨਹੀਂ ਹਨ।
ਅਮਿਤ ਸ਼ਾਹ ਨੇ ਇਹ ਵੀ ਕਿਹਾ, “ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿੱਚ ਭਾਰਤ ਦੀ ਸਥਾਈ ਮੈਂਬਰਸ਼ਿਪ ਦੀ ਕੁਰਬਾਨੀ ਦਾ ਕਾਰਨ ਭਾਰਤ ਦੇ ਪਹਿਲੇ ਸ਼ਾਮ ਜਵਾਹਰਾਲ ਜੀ ਦਾ ਚੀਨ ਪ੍ਰੇਮ ਸੀ ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤੀ ਫੌਜ ਦੀ ਪ੍ਰਸ਼ੰਸਾ ਕਰਦੇ ਹੋਏ ਦਿਖਾਈ ਹਿੰਮਤ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ, “ਸਾਡੇ ਸੈਨਿਕਾਂ ਨੇ 8 ਦੀ ਰਾਤ ਤੇ 9 ਦੀ ਸਵੇਰ ਜੋ ਬਹਾਦਰੀ ਦਿਖਾਈ ਹੈ,ਉਸ ਦੀ ਮੈਂ ਸ਼ਲਾਘਾ ਕਰਦਾ ਹਾਂ,ਸਾਡੀ ਸੈਨਾ ਨੇ ਕੁੱਝ ਘੰਟਿਆਂ ਵਿੱਚ ਹੀ ਸਾਰੇ ਘੂਸਪੈਠੀਆਂ ਨੂੰ ਭਜਾ ਦਿੱਤਾ ਤੇ ਸਾਡੀ ਭੂਮੀ ਦੀ ਰੱਖਿਆ ਕੀਤੀ।”
ਸ਼ਾਹ ਨੇ ਕਾਂਗਰਸ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ, ”ਕਾਂਗਰਸ ਦੇ ਰਾਜ ‘ਚ ਭਾਰਤ ਦੀ 18 ਕਿਲੋਮੀਟਰ ਜ਼ਮੀਨ ਹੜਪੀ ਗਈ ਸੀ, ਪਰ ਭਾਜਪਾ ਦਾ ਰਾਜ ਵਿੱਚ ਅਜਿਹਾ ਨਹੀਂ ਹੋ ਸਕਦਾ… ਮੈਂ ਸਾਫ਼-ਸਾਫ਼ ਸਮਝਾਣਾ ਚਾਹੁੰਦਾ ਹਾਂ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਭਾਜਪਾ ਦੀ ਸਰਕਾਰ ਹੈ, ਕੋਈ ਸਾਡੀ ਇਕ ਇੰਚ ਜ਼ਮੀਨ ‘ਤੇ ਵੀ ਕਬਜਾ ਨਹੀਂ ਕਰ ਸਕਦਾ। ”
ਦੱਸ ਦਈਏ ਕਿ ਅਰੁਣਾਚਲ ਪ੍ਰਦੇਸ਼ ਵਿੱਚ ਲਾਈਨ ਆਫ ਐਕਚੁਅਲ ਕੰਟਰੋਲ (LAC) ‘ਤੇ ਭਾਰਤੀ ਅਤੇ ਚੀਨੀ ਫੌਜੀ ਆਪਣ ਵਿੱਚ ਭਿੜ ਗਏ ਸਨ । ਤਵਾਂਗ ਸੈਕਟਰ ਵਿੱਚ ਹੋਈ ਝੜਪ ਵਿੱਚ ਦੋਵਾਂ ਪਾਸੇ ਤੋਂ ਫੌਜੀ ਜ਼ਖ਼ਮੀ ਹੋਏ ਹਨ। ਜਿਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਫੌਜੀ ਉੱਥੋ ਹੱਟ ਗਏ ਸਨ ।