India Punjab

1 ਮਹੀਨੇ ‘ਚ ਟੋਲ ਹੋਵੇਗਾ ਫ੍ਰੀ ! ਹੁਣ ਇਹ ਨਵਾਂ ਸਿਸਟਮ ਲੱਗੇਗਾ !

ਬਿਉਰੋ ਰਿਪੋਰਟ : ਕੇਂਦਰੀ ਸੜਕ ਅਤੇ ਆਵਾਜਾਹੀ ਮੰਤਰੀ ਨਿਤਿਨ ਗਡਕਰੀ (Nitin gadkari) ਨੇ ਰਾਜਸਭਾ ਵਿੱਚ ਟੋਲ ਟੈਕਸ (Toll Tax)  ਨੂੰ ਲੈਕੇ ਵੱਡਾ ਐਲਾਨ ਕੀਤਾ ਹੈ । ਉਨ੍ਹਾਂ ਨੇ ਕਿਹਾ ਹੈ ਕਿ ਲੋਕਸਭਾ ਚੋਣਾਂ ਦੀ ਤਰੀਕ ਐਲਾਨਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਸੈਟੇਲਾਈਨ ਅਧਾਰਤ ਟੋਲਿੰਗ ਪ੍ਰਣਾਲੀ  (satellite tolling system) ਦੀ ਸ਼ੁਰੂਆਤ ਕਰਨ ਦੀ ਕੋਸ਼ਿਸ਼ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਅਗਲੇ ਮਹੀਨੇ ਕਿਸੇ ਵੇਲੇ ਵੀ ਲੋਕਸਭਾ ਚੋਣਾਂ ਦੀ ਤਰੀਕ ਦਾ ਐਲਾਨ ਹੋ ਸਕਦਾ ਹੈ। ਇਸ ਨਵੀਂ ਸੈਟੇਲਾਈਟਟ ਅਧਾਰਤ ਟੋਲਿੰਗ ਪ੍ਰਣਾਲੀ ਦੇ ਨਾਲ ਡਰਾਈਵਰ ਨੂੰ ਤੈਅ ਕੀਤੀ ਦੂਰੀ ਦਾ ਹੀ ਭੁਗਤਾਨ ਕਰਨਾ ਹੋਵੇਗਾ ।

ਕੇਂਦਰੀ ਸੜਕ ਆਵਾਜਾਹੀ ਮੰਤਰੀ ਨੇ ਕਿਹਾ ਟੋਲ ਸੈਟੇਲਾਈਟ ਅਧਾਰਤ ਟੋਲ ਸਿਸਮਟ ਦੁਨੀਆ ਦੀ ਸਭ ਤੋਂ ਵਧੀਆਂ ਤਕਨੀਕ ਹੈ । ਲੋਕਾਂ ਨੂੰ ਰੁਕਣ ਦੀ ਕੋਈ ਜ਼ਰੂਰਤ ਨਹੀਂ ਹੈ। ਸੈਟੇਲਾਈਟ ਦੇ ਜ਼ਰੀਏ ਗੱਡੀਆਂ ਦੀ ਨੰਬਰ ਪਲੇਟ ਦੀ ਫੋਟੋ ਖਿੱਛੀ ਜਾਵੇਗੀ । ਜਿੱਥੋਂ ਉਹ ਟੋਲ ਸੜਕ ‘ਤੇ ਦਾਖਲ ਹੋਏ ਹਨ ਅਤੇ ਜਿੱਥੋ ਉਨ੍ਹਾਂ ਨੇ ਟੋਲ ਰੋਡ ਛੱਡੀ ਹੈ । ਇਸ ਦੌਰਾਨ ਸਿਰਫ਼ ਸਫਰ ਦੇ ਕਿਲੋਮੀਟਰ ਦੇ ਅਧਾਰ ‘ਤੇ ਹੀ ਟੋਲ ਡਰਾਈਵਰ ਦੇ ਬੈਂਕ ਖਾਤੇ ਤੋਂ ਕਟਿਆ ਜਾਵੇਗਾ । ਇਸ ਤੋਂ ਪਹਿਲਾਂ ਹੁੰਦਾ ਇਹ ਸੀ ਕਿ ਅਸੀਂ ਟੋਲ ਦੀ ਅਦਾਇਗੀ ਦੇ ਹਿਸਾਬ ਨਾਲ ਥੋੜਾਂ ਹੀ ਸਫਰ ਤੈਅ ਕੀਤਾ ਪਰ ਸਾਨੂੰ ਪੂਰੇ ਪੈਸੇ ਦੇਣੇ ਪੈਂਦੇ ਸਨ । ਹੁਣ ਟੋਲ ਰੋਡ ਦੀ ਵਰਤੋਂ ਦੇ ਹਿਸਾਬ ਨਾਲ ਹੀ ਪੈਸੇ ਖਰਚ ਕਰਨੇ ਹੋਣਗੇ। ਖਪਤਕਾਰਾਂ ਦਾ ਪੈਸਾ ਵੀ ਬਚੇਗਾ ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਦੱਸਿਆ ਰੋਜ਼ਾਨਾ ਟੋਲ ਬੂਥਾਂ ਤੋਂ 49 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਮਿਲਦਾ ਹੈ। ਫਾਸਟੈਗ 98 ਫੀਸਦੀ ਲੋਕਾਂ ਨੇ ਲਗਵਾਇਆ ਹੈ। ਸਰਕਾਰ ਵੱਲੋਂ 8.13 ਕਰੋੜ ਦੇ ਫਾਸਟੈਗ ਜਾਰੀ ਕੀਤੇ ਗਏ ਹਨ ।

5 ਤਖਤਾਂ ਨੂੰ ਚਾਰ ਮਾਰਗਾਂ ਨਾਲ ਜੋੜਿਆ ਜਾਵੇਗਾ

ਗਡਕਰੀ ਨੇ ਇਹ ਵੀ ਜਾਣਕਾਰੀ ਦਿੱਤੀ ਸਿੱਖ ਭਾਈਚਾਰੇ ਦੇ 5 ਤਖਤਾਂ ਨੂੰ ਚਾਰ ਮਾਰਗਾਂ ਨਾਲ ਜੋੜਿਆ ਜਾਵੇਗਾ । ਇਸ ਤੋਂ ਇਲਾਵਾ ਗਡਕਰੀ ਨੇ ਕਿਹਾ ਹੇਮਕੁੰਡ ਸਾਹਿਬ ਵਿੱਚ ਰੋਪਵੇਅ ਬਣਾਇਆ ਜਾ ਰਿਹਾ ਹੈ ।