‘ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇੱਕ ਵਾਰੀ ਫਿਰ ਕਾਂਗਰਸ ਹਾਈਕਮਾਂਡ ਨੂੰ ਅਗਲੇ 4 ਸਾਲਾਂ ਤੱਕ ਪ੍ਰਧਾਨ ਬਣਾਏ ਰੱਖਣ ਲਈ ਸੰਕੇਤ ਦਿੱਤਾ ਹੈ। ਸੰਗਰੂਰ ਲੋਕ ਸਭਾ ਦੀ ਉਪ ਚੋਣ ਵਿੱਚ ਕਾਂਗਰਸੀ ਉਮੀਦਵਾਰ ਦਲਬੀਰ ਸਿੰਘ ਗੋਲਡੀ ਦੇ ਹੱਕ ਵਿੱਚ ਪ੍ਰਚਾਰ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਅਗਲੇ 4 ਸਾਲਾਂ ਤੱਕ ਮੌਕਾ ਮਿਲਿਆ ਤਾਂ ਉਹ ਕਾਂਗਰਸ ਨੂੰ ਪੰਜਾਬ ਵਿੱਚ ਇਸ ਤਰ੍ਹਾਂ ਪੈਰਾਂ ਸਿਰ ਖੜਾ ਕਰਨਗੇ ਕਿ ਪਾਰਟੀ 2027 ਪੰਜਾਬ ਚੋਣਾਂ ਵਿੱਚ 95 ਸੀਟਾਂ ਨਾਲ ਵਾਪਸੀ ਕਰੇਗੀ।
ਪੰਜਾਬ ਕਾਂਗਰਸ ਪ੍ਰਧਾਨ ਨੇ ਕਿਹਾ, ”ਲੋਕਾਂ ਦੀ ਕ੍ਰਿਪਾ ਹੈ। ਵਾਅਦਾ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਨਵੀਂ ਸਰਕਾਰ ਬਣਾਵਾਂਗਾ। ਉਨ੍ਹਾਂ ਲੋਕਾਂ ਨੂੰ ਸੰਬੋਧਨ ਦੌਰਾਨ ਕਿਹਾ ਕਿ ਜੇਕਰ 4 ਸਾਲ ਲਈ ਮੌਕਾ ਮਿਲਿਆ ਤਾਂ 95 ਸੀਟਾਂ ਨਾਲ ਵਾਪਸੀ ਕਰਾਂਗੇ। ਰਾਜਾ ਵੜਿੰਗ ਨੇ ਕਿਹਾ, ਜੇਕਰ ਉਹ 47 ਸਾਲਾਂ ਬਾਅਦ ਗਿੱਦੜਬਾਹਾ ਵਿੱਚ ਕਾਂਗਰਸ ਨੂੰ ਖੜਾ ਕਰ ਸਕਦੇ ਹਨ, ਜਿਥੇ ਪੰਜਾਬ ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਚੋਣ ਲੜਕੇ ਸਨ, ਤਾਂ ਪੰਜਾਬ ਵਿੱਚ ਵੀ ਉਹ ਅਜਿਹਾ ਕਰ ਸਕਦੇ ਹਨ।”
ਵੜਿੰਗ ਨੇ ਕਿਹਾ ਕਿ 1997 ਵਿੱਚ ਉਨ੍ਹਾਂ ਨੂੰ 14 ਸੀਟਾਂ ਆਈਆਂ ਸਨ, ਜਿਸ ਪਿਛੋਂ 2 ਵਾਰੀ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ 18 ਸੀਟਾਂ ਆਈਆਂ ਸਨ, ਪਰ ਉਸ ਪਿੱਛੋਂ 92 ਸੀਟਾਂ ਆ ਗਈਆਂ। ਇਸ ਲਈ ਸਾਨੂੰ ਵੀ ਆ ਸਕਦੀਆਂ ਹਨ, ਪਰ ਸਾਨੂੰ ਆਪਣੀਆਂ ਨੀਤੀਆਂ ਬਦਲਣਗੀਆਂ ਪੈਣਗੀਆਂ।