International

ਆਤਮ ਸਮਰਪਣ ਨਹੀਂ ਕਰਾਂਗੇ : ਯੂਕਰੇਨ

ਦ ਖ਼ਾਲਸ ਬਿਊਰੋ : ਰੂ ਸ ਯੂਕ ਰੇਨ ਦੇ ਸ਼ਹਿਰਾਂ ਉੱਤੇ ਲਗਾਤਾਰ ਬੰ ਬਾ ਰੀ ਕਰ ਰਿਹਾ ਹੈ। ਰੂ ਸ ਨੇ ਯੂਕ ਰੇਨ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਤੱਕ ਇਲਾਕੇ ਨੂੰ ਆ ਤਮ ਸਮਰਪਣ ਕਰਨ ਲਈ ਕਿਹਾ ਸੀ ਪਰ ਯੂਕਰੇਨ ਨੇ ਇਸ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ। ਮਾਰੀਉਪੋਲ ‘ਤੇ ਪਿਛਲੇ ਦੋ ਹਫਤਿਆਂ ਤੋਂ ਲਗਾਤਾਰ ਬੰ ਬਾ ਰੀ ਕੀਤੀ ਜਾ ਰਹੀ ਹੈ, ਜਿਸ ਕਾਰਨ ਸ਼ਹਿਰ ‘ਚ ਭੋਜਨ, ਪਾਣੀ ਅਤੇ ਬਿਜਲੀ ਦੀ ਘਾਟ ਕਾਰਨ ਕਰੀਬ ਤਿੰਨ ਲੱਖ ਲੋਕ ਫਸੇ ਹੋਏ ਹਨ। ਰੂਸ ਨੇ ਕਈ ਸ਼ੈਲਟਰ ਹੋਮ, ਸਕੂਲਾਂ, ਇੱਕ ਹਸਪਤਾਲ ਅਤੇ ਇੱਕ ਥੀਏ ਟਰ ‘ਤੇ ਹਮ ਲਾ ਕੀਤਾ ਹੈ।

ਰੂਸ ਨੇ ਇੱਕ ਮਾਨਵਤਾਵਾਦੀ ਗਲਿਆਰਾ ਖੋਲ੍ਹਣ ਦਾ ਪ੍ਰਸਤਾਵ ਦਿੱਤਾ ਸੀ ਤਾਂ ਜੋ ਆਮ ਲੋਕ ਜੋ ਇਲਾਕਾ ਛੱਡਣਾ ਚਾਹੁੰਦੇ ਹਨ, ਸੁਰੱਖਿਅਤ ਢੰਗ ਨਾਲ ਨਿਕਲ ਸਕਣ। ਮਾਰੀਉਪੋਲ ਦੀ ਘੇਰਾਬੰਦੀ ਵਿਚਾਲੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਮਚਾਏ ਜਾ ਰਹੇ ਆ ਤੰਕ ਨੂੰ ਆਉਣ ਵਾਲੇ ਦਹਾਕਿਆਂ ਤੱਕ ਯਾਦ ਰੱਖਿਆ ਜਾਵੇਗਾ ।ਉਨ੍ਹਾਂ ਨੇ ਇਹ ਵੀ ਕਿਹਾ ਕਿ ਮਾਰੀਉਪੋਲ ‘ਤੇ ਹਮ ਲਾ ਇੱਕ ਜੰਗੀ ਅਪ ਰਾਧ ਹੈ ਜੋ ਇਤਿਹਾਸ ਵਿੱਚ ਦਰਜ ਕੀਤਾ ਜਾਵੇਗਾ।

ਯੂਕਰੇਨ ਦੀ ਉੱਪ ਪ੍ਰਧਾਨ ਮੰਤਰੀ ਇਰੀਨਾ ਵੇਰੇਸ਼ਚੁਕ ਨੇ ਕਿਹਾ ਕਿ ਆ ਤਮ ਸਮਰਪਣ ਕਰਨ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ। ਕਿਸੇ ਵੀ ਤਰ੍ਹਾਂ ਸਰੈਂਡਰ ਜਾਂ ਹਥਿ ਆਰ ਸੁੱਟਣ ਵਰਗੀ ਕੋਈ ਗੱਲਬਾਤ ਨਹੀਂ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਅਸੀਂ ਪਹਿਲਾਂ ਹੀ ਰੂਸ ਨੂੰ ਦੱਸ ਚੁੱਕੇ ਹਾਂ। ਉਨ੍ਹਾਂ ਕਿਹਾ ਕਿ ਰੂਸ ਨੂੰ 8 ਪੇਜ਼ਾਂ ਦੇ ਲੈਟਰ ‘ਤੇ ਸਮਾਂ ਬਰਬਾਦ ਕਰਨ ਦੀ ਬਜਾਏ ਮਨੁੱਖੀ ਕਾਰੀਡੋਰ ਖੋਲ੍ਹਣਾ ਚਾਹੀਦਾ ਹੈ।