India International

ਆਪਣੀਆਂ ਫੌਜਾਂ ਸ਼੍ਰੀ ਲੰਕਾ ‘ਚ ਨਹੀਂ ਭੇਜਾਂਗੇ : ਭਾਰਤ

ਦ ਖ਼ਾਲਸ ਬਿਊਰੋ : ਭਾਰਤੀ ਹਾਈ ਕਮਿਸ਼ਨ ਨੇ ਅੱਜ ਉਨ੍ਹਾਂ ਖ਼ਬਰਾਂ ਨੂੰ ਖਾਰਜ ਕਰ ਦਿੱਤਾ ਕਿ ਭਾਰਤ ਸ੍ਰੀਲੰਕਾ ਵਿਚ ਆਪਣੀਆਂ ਫੌਜਾਂ ਭੇਜੇਗਾ। ਇਸ ਦੇ ਨਾਲ ਹੀ ਹਾਈ ਕਮਿਸ਼ਨ ਨੇ ਕਿਹਾ ਕਿ ਭਾਰਤ ਇਸ ਦੇਸ਼ ਦੇ ਲੋਕਤੰਤਰ, ਸਥਿਰਤਾ ਅਤੇ ਆਰਥਿਕ ਸੁਧਾਰ ਦਾ ਪੂਰਾ ਸਮਰਥਨ ਕਰਦਾ ਹੈ। ਸ੍ਰੀਲੰਕਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਟਵੀਟ ਕਰਕੇ ਇਹ ਸਪੱਸ਼ਟੀਕਰਨ ਜਾਰੀ ਕੀਤਾ ਹੈ। ਟਵੀਟ ‘ਚ ਕਿਹਾ ਗਿਆ ਹੈ- ਭਾਰਤੀ ਹਾਈ ਕਮਿਸ਼ਨ ਮੀਡੀਆ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਖਬਰਾਂ ਨੂੰ ਖਾਰਿਜ ਕਰਦਾ ਹੈ ਕਿ ਭਾਰਤ ਸ਼੍ਰੀਲੰਕਾ ‘ਚ ਆਪਣੀ ਫੌਜ ਭੇਜ ਰਿਹਾ ਹੈ। ਬਿਆਨ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਰਿਪੋਰਟਾਂ ਅਤੇ ਅਜਿਹੇ ਵਿਚਾਰ ਭਾਰਤ ਦੇ ਸਟੈਂਡ ਦੇ ਅਨੁਕੂਲ ਨਹੀਂ ਹਨ। ਲੰਕਾ ਇਸ ਵੇਲੇ ਘੋਰ ਆਰਥਿਕ ਸੰਕ ਟ ਕਾਰਨ ਜਨਤਾ ਦੇ ਹਿੰਸ ਕ ਵਿ ਰੋਧ ਪ੍ਰ ਦਰ ਸ਼ਨਾਂ ਦਾ ਸਾਹਮਣਾ ਕਰ ਰਿਹਾ ਹੈ।

ਦੱਸ ਦਈਏ ਕਿ ਲੋਕ ਸੜਕਾਂ ਉੱਪਰ ਉੱਤਰ ਆਏ ਹਨ ਤੇ ਮੰਤਰੀਆਂ ਤੇ ਸੰਸਦ ਮੈਂਬਰਾਂ ਦੇ ਘਰਾਂ ਨੂੰ ਨਿ ਸ਼ਾਨਾ ਬਣਾ ਰਹੇ ਹਨ। ਹੁਣ ਤੱਕ 12 ਤੋਂ ਵੱਧ ਮੰਤਰੀਆਂ ਦੇ ਘਰ ਸਾ ੜ ਦਿੱਤੇ ਗਏ ਹਨ। ਇਸੇ ਦੌਰਾਨ ਭੜਕੇ ਪ੍ਰਦ ਰਸ਼ ਨਕਾਰੀਆਂ ਨੂੰ ਰੋਕਣ ਲਈ ਰੱਖਿਆ ਮੰਤਰਾਲੇ ਨੇ ਵੱਡਾ ਫੈਸਲਾ ਲਿਆ ਹੈ। ਦੱਸਿਆ ਗਿਆ ਹੈ ਕਿ ਹਿੰ ਸਾ ਕਰਨ ਵਾਲਿਆਂ ਨੂੰ ਦੇਖਦੇ ਹੀ ਗੋ ਲੀ ਮਾ ਰਨ ਦਾ ਹੁਕਮ ਦਿੱਤੇ ਗਏ ਹਨ। ਇਹ ਅਹਿਮ ਫੈਸਲਾ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੇ ਖੂ ਨੀ ਸੰਘ ਰਸ਼ਾਂ ਦਰਮਿਆਨ ਲਿਆ ਗਿਆ ਹੈ।