India

ਮੰਦਰ ਦੇ ਨਾਂ ‘ਤੇ ਪਤਨੀ ਨੇ ਪਤੀ ਨਾਲ 26 ਵਾਰ ‘ਰਾਡ’ ਨਾਲ ਕੀਤਾ ਇਹ ਕੰਮ ! ਪਰ ਪਲਟ ਗਈ ਬਾਜ਼ੀ

Wife plan against husband

ਬਿਊਰੋ ਰਿਪੋਰਟ: ਧਰਮ ਕਦੇ ਵੀ ਗਲਤ ਰਾਹ ਨਹੀਂ ਵਿਖਾਉਂਦਾ ਹੈ। ਇਹ ਗੱਲ ਵਖਰੀ ਹੈ ਕੁਝ ਲੋਕ ਧਰਮ ਨੂੰ ਆਪਣੇ ਨਾਪਾਕ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਵਰਤ ਦੇ ਹਨ । ਅਜਿਹੀ ਹੀ ਇੱਕ ਪਤਨੀ ਹੈ ਜਿਸ ਨੇ ਧਰਮ ਦੇ ਨਾਂ ‘ਤੇ ਪਤੀ ਦਾ ਭਰੋਸਾ ਜਿੱਤਿਆ ਫਿਰ ਉਸ ਦਾ ਬੇਦਰਦੀ ਨਾਲ ਕਤਲ ਕਰ ਦਿੱਤਾ । ਉਸ ਦੇ ਸਰੀਰ ਵਿੱਚ 26 ਵਾਰ ਰਾਡ ਆਰ-ਪਾਰ ਕੀਤੀ । ਸਿਰਫ਼ ਇਹ ਹੀ ਨਹੀਂ ਬਚਨ ਦੇ ਲਈ ਮੋਟਰ ਸਾਈਕਲ ਵਾਲੀ ਸਾਜਿਸ਼ ਰੱਚੀ । ਪਰ ਉਸ ਦੇ ਮੂੰਹ ਖੋਲ ਦੇ ਹੀ ਸਾਰੀ ਬਾਜ਼ੀ ਪਲਟ ਗਈ । ਪਤੀ ਦੇ ਕਤਲ ਨੂੰ ਬੁਰੀ ਤਰ੍ਹਾਂ ਅੰਜਾਮ ਦੇਣ ਦੇ ਲਈ ਪਤਨੀ ਨੂੰ ਹੁਣ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ ।

ਇਹ ਹੈ ਪੂਰਾ ਮਾਮਲਾ

ਗੁਜਰਾਤ ਦੀ ਕਮੂਭੈਣ ਦਾ ਵਿਆਹ ਖੇਗਾਰ ਨਾਲ ਹੋਇਆ ਸੀ । ਦੋਵਾਂ ਦੇ ਵਿੱਚ ਸਭ ਕੁਝ ਠੀਕ ਚੱਲ ਰਿਹਾ ਸੀ । ਇੱਕ ਦਿਨ ਉਸ ਨੇ ਆਪਣੇ ਪਤੀ ਨੂੰ ਕਿਹਾ ਕਿ ਉਹ ਮੰਦਰ ਦਰਸ਼ਨ ਕਰਨ ਜਾਣਾ ਚਾਉਂਦੀ ਹੈ । ਪਤੀ ਨੇ ਵੀ ਇਨਕਾਰ ਨਹੀਂ ਕਰਦਾ । ਰਸਤਾ ਲੰਮਾ ਸੀ ਪਤਨੀ ਨੇ ਪਤੀ ਨੂੰ ਕੁਝ ਦੇਰ ਸੁੰਨਸਾਨ ਖੇਤ ਵਿੱਚ ਮੋਟਰ ਸਾਈਕਲ ਖੜੀ ਕਰਕੇ ਆਰਾਮ ਕਰਨ ਲਈ ਕਿਹਾ । ਪਤੀ ਨੇ ਵੀ ਮੋਟਰ ਸਾਈਕਲ ਖੜੀ ਕਰ ਦਿੱਤੀ । ਪਤਨੀ ਨੇ ਕਿਹਾ ਕਿ ਉਹ ਬਾਥਰੂਮ ਹੋ ਕੇ ਆਉਂਦੀ ਹੈ । ਜਦੋਂ ਉਹ ਵਾਪਸ ਆਈ ਤਾਂ ਪਤੀ ਸੁੱਤਾਂ ਹੋਇਆ ਸੀ । ਕਮੂਭੈਣ ਨੇ ਮੌਕਾ ਵੇਖ ਦੇ ਹੀ ਇੱਕ ਤੋਂ ਬਾਅਦ ਇੱਕ 26 ਵਾਰ ਲੋਹੇ ਦੀ ਰਾਡ ਪਤੀ ਦੇ ਆਰ-ਪਾਰ ਕਰ ਦਿੱਤੀ । ਉਸ ਵੇਲੇ ਤੱਕ ਵਾਰ ਕਰਦੀ ਰਹੀ ਜਦੋਂ ਤੱਕ ਪਤੀ ਦੀ ਮੌਤ ਨਹੀਂ ਹੋ ਗਈ । ਉਸ ਤੋਂ ਬਾਅਦ ਬਚਨ ਦੇ ਲਈ ਉਸ ਨੇ ਆਪਣੇ ਪਲਾਨ ਮੁਤਾਬਿਕ ਇੱਕ ਹੋਰ ਸਾਜਿਸ ਰੱਚੀ ।

ਬਚਨ ਦੇ ਲਈ ਪਤਨੀ ਨੇ ਕੀਤਾ ਇਹ ਕੰਮ

ਪਤੀ ਨੂੰ ਮਾਰਨ ਦੇ ਬਾਅਦ ਪਤਨੀ ਨੇ ਸੋਚਿਆ ਕਿ ਘਰ ਜਾਕੇ ਕੀ ਕਹੇਗੀ ਤਾਂ ਉਸ ਨੇ ਸਭ ਤੋਂ ਪਹਿਲਾਂ ਸਬੂਤ ਮਿਟਾਉਣ ਦੇ ਲਈ ਬਾਈਕ ਨੂੰ ਅੱਗ ਲਾ ਦਿੱਤੀ । ਫਿਰ ਉਸ ਨੇ ਘਰ ਜਾਕੇ ਦੱਸਿਆ ਕਿ ਕੁਝ ਅਣਪਛਾਤੇ ਲੋਕ ਆਏ ਅਤੇ ਉਨ੍ਹਾਂ ਦੋਵਾਂ ਨੂੰ ਲੁੱਟ ਲਿਆ । ਪਤੀ ਪਿੰਡ ਵਾਲਿਆਂ ਤੋਂ ਮਦਦ ਮੰਗਣ ਲਈ ਬਾਈਕ ਲੈਕੇ ਚੱਲਾ ਗਿਆ । ਪਰ ਉਹ ਵਾਪਸ ਨਹੀਂ ਪਰਤਿਆ । ਇਹ ਹੀ ਕਹਾਣੀ ਪਤਨੀ ਨੇ ਪੁਲਿਸ ਨੂੰ ਸੁਣਾਈ । ਪਰ ਜਦੋਂ ਪਤਨੀ ਦੀ ਕਹਾਣੀ ‘ਤੇ ਪੁਲਿਸ ਨੇ ਜਾਂਚ ਸ਼ੁਰੂ ਕੀਤੀ ਤਾਂ ਇੱਕ ਤੋਂ ਬਾਅਦ ਇੱਕ ਸਬੂਤ ਪੁਲਿਸ ਨੂੰ ਮਿਲ ਦੇ ਰਹੇ । ਕਿਸੇ ਰਾਹਗੀਰ ਨੇ ਦੱਸਿਆ ਕਿ ਜਿਸ ਥਾਂ ‘ਤੇ ਮੋਟਰ ਸਾਈਕਲ ਸੜੀ ਹੈ । ਉਸ ਥਾਂ ‘ਤੇ ਇੱਕ ਔਰਤ ਅਤੇ ਮਰਦ ਨੂੰ ਵਾਰਦਾਤ ਵਾਲੇ ਦਿਨ ਵੇਖਿਆ ਸੀ । ਜਦੋਂ ਪੁਲਿਸ ਨੇ ਮੁੜ ਤੋਂ ਪਤਨੀ ਕਮੂਭੈਣ ਨੂੰ ਪੁੱਛ-ਗਿੱਛ ਕੀਤਾ ਉਸ ਨੇ ਨਵੀਂ ਕਹਾਣੀ ਸੁਣਾ ਦਿੱਤੀ । ਫਿਰ ਪੁਲਿਸ ਦਾ ਪੂਰਾ ਸ਼ੱਕ ਪਤਨੀ ਕਮੂਭੈਣ ‘ਤੇ ਆ ਗਿਆ । ਫਿਰ ਪਤਨੀ ਨੇ ਆਪਣੀ ਜ਼ਬਾਨ ਤੋਂ ਪੂਰੀ ਸਾਜਿਸ਼ ਬਾਰੇ ਪਰਦਾ ਚੁੱਕ ਦਿੱਤਾ । ਪੁਲਿਸ ਨੇ ਪਤਨੀ ਦੇ ਖਿਲਾਫ ਧਾਰ 302, 201 ਦੇ ਤਹਿਤ ਮੁਕਦਮਾ ਦਰਜ ਕੀਤਾ ਸੀ । ਜੋ ਪੁਲਿਸ ਅਦਾਲਤ ਵਿੱਚ ਸਾਬਿਤ ਕਰਨ ਵਿੱਚ ਸਫਲ ਰਹੀ ।

ਪ੍ਰੇਮੀ ਦੀ ਵਜ੍ਹਾ ਕਰਕੇ ਪਤੀ ਦਾ ਕਤਲ ਕੀਤਾ

ਵਿਆਹ ਤੋਂ ਪਹਿਲਾਂ ਹੀ ਕਮੂਭੈਣ ਰਾਜਦੀਪ ਬਹਾਦਰ ਨਾਂ ਦੇ ਸ਼ਖਸ ਨਾਲ ਪਿਆਰ ਕਰਦੀ ਸੀ । ਪਰ ਕਿਉਂਕਿ ਪਤੀ ਦੀ ਭੈਣ ਦਾ ਵਿਆਹ ਕਮੂਭੈਣ ਦੇ ਭਰਾ ਨਾਲ ਹੋਇਆ ਸੀ ਦੋਵਾਂ ਘਰਾਂ ਨੇ ਵਾਰੀ ਦਾ ਵੱਟਾ ਰੀਤ ਮੁਤਾਬਿਕ ਕਮੂਭੈਣ ਦਾ ਵਿਆਹ ਵੀ ਖੇਗਾਰ ਨਾਲ ਕਰ ਦਿੱਤਾ । ਉਹ ਰਿਸ਼ਤੇ ਤੋਂ ਖੁਸ਼ ਨਹੀਂ ਸੀ ਬਸ ਮੌਕੇ ਦਾ ਇੰਤਜ਼ਾਰ ਕਰ ਰਹੀ ਸੀ । ਜਦੋਂ ਉਸ ਨੂੰ ਮਿਲਿਆ ਤਾਂ ਉਸ ਨੇ ਆਪਣੇ ਆਪ ਸਾਰੀ ਸਾਜਿਸ਼ ਰੱਚੀ ਅਤੇ ਪਤੀ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ।