The Khalas Tv Blog India ਪਤਨੀ ਨੂੰ ਮਨਾਉਣ ਸਹੁਰੇ ਗਿਆ ਪਤੀ ! ਪਹੁੰਚ ਗਿਆ ਹਸਪਤਾਲ ! X-RAY ਕੀਤਾ ਤਾਂ ਪੇਟ ਤੇ ਯੂਰੀਨ ਤੋਂ ਨਿਕਲੇ ‘ਕੱਚ’ !
India

ਪਤਨੀ ਨੂੰ ਮਨਾਉਣ ਸਹੁਰੇ ਗਿਆ ਪਤੀ ! ਪਹੁੰਚ ਗਿਆ ਹਸਪਤਾਲ ! X-RAY ਕੀਤਾ ਤਾਂ ਪੇਟ ਤੇ ਯੂਰੀਨ ਤੋਂ ਨਿਕਲੇ ‘ਕੱਚ’ !

wife husband atrocity

ਪਤੀ-ਪਤਨੀ ਵਿਵਾਦ ਦਾ ਮਾੜਾ ਅੰਜਾਮ

ਬਿਊਰੋ ਰਿਪੋਰਟ : ਪਤੀ-ਪਤਨੀ ਵਿਵਾਦ ਦੀ ਇੱਕ ਪਰੇਸ਼ਾਨ ਕਰਨ ਵਾਲੀ ਤਸਵੀਰ ਸਾਹਮਣੇ ਆ ਹੈ ਜੋ ਇਨਸਾਨੀਅਤ ਨੂੰ ਸ਼ਰਮਸਾਰ ਕਰ ਰਹੀ ਹੈ। ਅਕਸਰ ਅਸੀਂ ਸੁਣ ਦੇ ਹਾਂ ਕਿ ਸਹੁਰਾ ਪਰਿਵਾਰ ਪਤਨੀ ‘ਤੇ ਤਸ਼ਦੱਦ ਡਾਉਂਦਾ ਹੈ ਪਰ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ । ਜਿੱਥੇ ਪਤਨੀ ਦੇ ਪੇਕੇ ਵਾਲਿਆਂ ਨੇ ਪਤੀ ਦੇ ਨਾਲ ਜਾਨਵਰਾਂ ਵਾਲਾ ਸਲੂਕ ਕੀਤਾ । ਪਤਨੀ ਕਿਸੇ ਗੱਲ ਨੂੰ ਲੈਕੇ ਨਰਾਜ਼ ਹੋਕੇ ਚੱਲੀ ਗਈ । ਜਦੋਂ ਪਤੀ ਉਸ ਨੂੰ ਮਨਾਉਣ ਪੇਕੇ ਗਿਆ ਤਾਂ ਸਹੁਰੇ ਪਰਿਵਾਰ ਨੇ ਉਸ ਦੇ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਪ੍ਰਾਈਵੇਟ ਪਾਰਟ ਵਿੱਚ ਗਲਾਸ ਪਾ ਦਿੱਤਾ । ਇਸ ਘਟਨਾ ਤੋਂ ਬਾਅਦ ਜਦੋਂ ਪਤੀ ਘਰ ਪਰਤਿਆ ਤਾਂ ਉਸ ਦੇ ਪੇਟ ਵਿੱਚ ਦਰਦ ਹੋਈ । ਪਤੀ ਡਾਕਟਰ ਕੋਲ ਗਿਆ ਤਾਂ ਉਨ੍ਹਾਂ ਨੇ ਪਹਿਲਾ ਗੈਸ ਦੀ ਗੋਲੀ ਦਿੱਤੀ ਪਰ ਜਦੋਂ ਕੋਈ ਫਰਕ ਨਾ ਪਿਆ ਤਾਂ x RAY ਕੀਤਾ ਗਿਆ । ਪਤੀ ਦੇ ਪੇਟ ਅਤੇ ਯੂਰੀਨ ਵਾਲੀ ਥਾਂ ਤੋਂ ਡਾਕਟਰਾਂ ਨੂੰ ਕੱਚ ਦੇ ਟੁੱਕੜੇ ਵਿਖਾਈ ਦਿੱਤੀ । ਡਾਕਟਰਾਂ ਨੇ ਬੜੀ ਮੁਸ਼ਕਲ ਨਾਲ ਇਲਾਜ ਸ਼ੁਰੂ ਕੀਤਾ ।

ਵਾਪਲ ਲਿਆਉਣਾ ਪਿਆ ਭਾਰੀ

ਫਿਲਹਾਲ ਡਾਕਟਰਾਂ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਨਾਲ ਪੀੜਤ ਨੂੰ ਨਿਸ਼ਾਨਾ ਬਣਾਇਆ ਉਸ ਦੀ ਜਾਨ ਵੀ ਜਾ ਸਕਦੀ ਸੀ । ਮਾਮਲਾ ਬਿਹਾਰ ਦਾ ਹੈ । ਜਿੱਥੇ ਸਾਹਿਬ ਗੰਜ ਦੇ ਰਾਮਪੁਰ ਵਿੱਚ ਪੀੜਤ ਪਤੀ ਦੀ ਪਤਨੀ ਰਹਿੰਦੀ ਸੀ । ਪਤੀ 15 ਦਿਨ ਪਹਿਲਾ ਲੈਣ ਚੱਲਾ ਗਿਆ । ਬਸ ਇਸ ਗੱਲ ਨੂੰ ਲੈਕੇ ਪਤਨੀ ਨਰਾਜ਼ ਹੋ ਗਈ । ਪਤੀ ਨੂੰ ਨਹੀਂ ਪਤਾ ਸੀ ਸਹੁਰਾ ਪਰਿਵਾਰ ਉਸ ਦੇ ਨਾਲ ਅਜਿਹਾ ਸਲੂਕ ਕਰੇਗਾ । ਉਸ ਨੇ ਘਰ ਆਉਣ ਤੋਂ ਬਾਅਦ ਆਪਣੇ ਨਾਲ ਹੋਈ ਕੁੱਟਮਾਰ ਬਾਰੇ ਸ਼ਰਮ ਦੇ ਨਾਲ ਕਿਸੇ ਨੂੰ ਨਹੀਂ ਦੱਸਿਆ ਸੀ । ਜਦੋਂ ਦਰਦ ਜ਼ਿਆਦਾ ਵੱਧ ਗਿਆ ਤਾਂ ਯੂਰੀਨ ਪਾਸ ਕਰਨ ਵਿੱਚ ਪਰੇਸ਼ਾਨੀ ਆਈ ਤਾਂ ਉਸ ਦੀ ਚਿੰਤਾ ਵੱਧ ਗਈ । ਡਾਕਟਰ ਦੀਆਂ ਦਵਾਈਆਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ । ਡਾਕਟਰ ਵੀ ਪਰੇਸ਼ਾਨ ਸਨ ਇਸ ਲਈ X-RAY ਕੀਤਾ ਗਿਆ ਤਾਂ ਤਸ਼ਦੱਦ ਦੀ ਪੂਰੀ ਕਹਾਣੀ ਸਾਹਮਣੇ ਆ ਗਈ । ਗਲਾਸ ਪਤੀ ਦੀਆਂ ਅੰਤੜੀ ਅਤੇ ਪ੍ਰਾਈਵੇਟ ਪਾਰਟ ਵਿੱਚ ਫਸਿਆ ਹੋਇਆ ਸੀ । ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਸ ਕਦਰ ਪਤੀ ਨਾਲ ਕੁੱਟਮਾਰ ਹੋਈ।

ਪੀੜਤ ਪਤੀ ਹੈਦਰਾਬਾਦ ਦੇ ਇੱਕ ਪੈਟਰੋਲ ਪੰਪ ‘ਤੇ ਕੰਮ ਕਰਦਾ ਸੀ । ਉਹ ਆਪਣੀ ਪਤਨੀ ਦੇ ਨਾਲ ਬਿਹਾਰ ਪਰਤਿਆ ਤਾਂ ਅਚਾਨਕ ਨਰਾਜ਼ ਹੋ ਕੇ ਉਹ ਪੇਕੇ ਚੱਲੀ ਗਈ । ਮੀਡੀਆ ਰਿਪੋਰਟ ਮੁ੍ਤਾਬਿਕ ਪਿਛਲੇ 6 ਮਹੀਨੇ ਦੇ ਅੰਦਰ ਮੁਜ਼ਫਰਪੁਰ ਤੋਂ 2 ਮਾਮਲੇ ਸਾਹਮਣੇ ਆ ਚੁੱਕੇ ਹਨ । ਜਿਸ ਵਿੱਚ ਪੁਰਸ਼ ਅਤੇ ਮਹਿਲਾ ਦੇ ਪੇਟ ਵਿੱਚੋ ਸਟੀਲ ਦੇ ਗਲਾਸ ਮਿਲ ਚੁੱਕੇ ਹਨ ।

Exit mobile version