India Punjab

45 ਦਿਨਾਂ ਬਾਅਦ ਮਿਲਿਆ ਪਤੀ ਦਾ ਪਿੰਜਰ, ਪਤਨੀ ਨੇ ਪ੍ਰੇਮੀ ਨਾਲ ਮਿਲਕੇ ਕੀਤਾ ਕਾਰਾ

‘ਦ ਖ਼ਾਲਸ ਟੀਵੀ ਬਿਊਰੋ:-ਪਤੀ ਪਤਨੀ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆਂ ਗਿਆ ਹੈ, ਪਰ ਜਦੋਂ ਵਿਚਾਲੇ ਤੀਜਾ ਕੋਈ ਆ ਜਾਂਦਾ ਹੈ ਤਾਂ ਰਿਸ਼ਤੇ ਦਾ ਬੇੜਾ ਗਰਕ ਹੋਣਾ ਲਾਜਮੀ ਹੈ। ਮਨੋਚਿਕਿਤਸਕਾਂ ਦੀ ਮੰਨੀਏ ਤਾਂ ਪਤੀ ਪਤਨੀ ਦੇ ਰਿਸ਼ਤੇ ਵਿੱਚ ਖਰਾਬੀ ਹੋਣਾ ਤੇ ਦੋਵਾਂ ਚੋਂ ਕਿਸੇ ਇੱਕ ਜਾਂ ਦੋਵਾਂ ਦਾ ਵਿਆਹ ਤੋਂ ਬਾਅਦ ਕਿਸੇ ਹੋਰ ਦੇ ਪ੍ਰੇਮ ਵਿੱਚ ਪੈਣ ਦੇ ਕਈ ਘੇਰਲੂ ਤੇ ਸਮਾਜਿਕ ਕਾਰਣ ਹੋ ਸਕਦੇ ਹਨ ਪਰ ਹਾਲਾਤ ਕੋਈ ਵੀ ਬਣਦੇ ਹੋਣ, ਨਤੀਜਾ ਬਹੁਤ ਖਰਾਬ ਨਿਕਲਦਾ ਹੈ। ਇਸੇ ਤਰ੍ਹਾਂ ਦਾ ਇਕ ਦਿਲਕੰਬਾਊ ਮਾਮਲਾ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਵਾਪਰਿਆ ਹੈ, ਜਿੱਥੇ ਇਕ ਵਿਅਕਤੀ ਦਾ 45 ਦਿਨਾਂ ਦੇ ਬਾਅਦ ਜੰਗਲ ਚੋਂ ਪਿੰਜਰ ਤੇ ਖੋਪਰ ਮਿਲਿਆ ਹੈ।

ਮਾਮਲੇ ਦੀ ਪੁਣਛਾਣ ਕੀਤੀ ਗਈ ਤਾਂ ਪਤਾ ਚੱਲਿਆ ਕਿ ਇਸ ਵਿਅਕਤੀ ਦਾ ਇਹ ਹਾਲ ਇਸਦੀ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਕੀਤਾ ਹੈ। ਇਹ ਜ਼ਿਲ੍ਹੇ ਦੇ ਪਿੰਡ ਬਰੋਟਾ ਵਿੱਚ ਆਪਣੇ 3 ਬੱਚਿਆਂ ਨਾਲ ਰਹਿੰਦੇ ਸਨ ਤੇ ਦੋਸ਼ੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕੀਤਾ ਸੀ ਤੇ ਬਾਅਦ ਵਿੱਚ ਲਾਸ਼ ਨੂੰ ਦਿੱਲੀ-ਅੰਬਾਲਾ ਰੇਲਵੇ ਲਾਈਨਾਂ ਦੇ ਨਾਲ ਲੱਗਦੀਆਂ ਝਾੜੀਆਂ ਵਿੱਚ ਸੁੱਟ ਦਿੱਤਾ। ਮ੍ਰਿਤਕ ਵਿਅਕਤੀ ਬਿਹਾਰ ਦਾ ਰਹਿਣ ਵਾਲਾ ਸੀ।

ਮ੍ਰਿਤਕ ਦੇ ਵਾਰਸਾਂ ਨੇ ਮਾਮਲੇ ਦੀ ਸ਼ਿਕਾਇਤ ਬਿਹਾਰ ਪੁਲਿਸ ਨੂੰ ਦਿੱਤੀ ਤਾਂ ਇਸ ਮਾਮਲੇ ਦਾ ਖੁਲਾਸਾ ਹੋਇਆ। ਬਿਹਾਰ ਪੁਲਿਸ ਦੋਸ਼ੀ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਲੈ ਕੇ ਸੋਨੀਪਤ ਪਹੁੰਚ ਗਈ ਹੈ।

ਜਾਣਕਾਰੀ ਮੁਤਾਬਿਕ ਜੀਆਰਪੀ ਪੁਲਿਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ਉੱਤੇ ਝਾੜੀਆਂ ਵਿੱਚੋਂ ਸੜੀ ਹੋਈ ਲਾਸ਼ ਦਾ ਪਿੰਜਰ ਬਰਾਮਦ ਕੀਤਾ ਹੈ। ਦੋਵਾਂ ਦੋਸ਼ੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਜੀਆਰਪੀ ਅਨੁਸਾਰ ਦੋਸ਼ੀ ਔਰਤ ਗੁਲਾਬ ਦੇਵੀ ਨੇ ਦੱਸਿਆ ਹੈ ਕਿ ਉਸ ਦਾ ਪਿੰਡ ਦੇ ਹੀ ਵਿਜੇ ਯਾਦਵ ਨਾਲ ਕਰੀਬ ਡੇਢ ਸਾਲ ਤੋਂ ਪ੍ਰੇਮ ਸਬੰਧ ਸੀ।

ਬਰੋਟਾ ਪੁੱਜਣ ਤੋਂ ਬਾਅਦ ਉਹ ਦਿੱਲੀ ਦੇ ਨਰੇਲਾ ਰੇਲਵੇ ਸਟੇਸ਼ਨ ਨੇੜੇ ਰਹਿੰਦਾ ਸੀ। ਪਤੀ ਨੂੰ ਇਸ ਗੱਲ ਦਾ ਪਤਾ ਸੀ ਤੇ ਉਹ ਦੋਵਾਂ ਦੇ ਮਿਲਣ ਉੱਤੇ ਇਤਰਾਜ਼ ਕਰਦਾ ਸੀ। 24 ਸਤੰਬਰ ਨੂੰ ਉਹ ਬੜੋਤਾ-ਸਫੀਆਬਾਦ ਸੜਕ ‘ਤੇ ਕਿਸੇ ਬਹਾਨੇ ਆ ਗਈ ਤੇ ਵਿਜੇ ਉੱਥੇ ਪਹਿਲਾਂ ਹੀ ਮੌਜੂਦ ਸੀ। ਇਸ ਦੌਰਾਨ ਉਸ ਨੇ ਰਾਮਬਾਲਕ ਦੇ ਸਿਰ ਵਿੱਚ ਡੰਡਾ ਮਾਰ ਕੇ ਉਸ ਦਾ ਕਤਲ ਕਰ ਦਿੱਤਾ।