India

ਇਹ ਕਾਰਾ ਕਰਨ ਤੋਂ ਬਾਅਦ ਆਰਾਮ ਨਾਲ ਨੌਕਰੀ ਕਰ ਰਿਹਾ ਸੀ ਇਹ ਸ਼ਖ਼ਸ, ਜਦੋਂ ਖੁੱਲ੍ਹਿਆ ਭੇਦ ਤਾਂ ਪੁਲਿਸ ਵੀ ਰਹਿ ਗਈ ਹੈਰਾਨ….

Wife and two children were killed with an ax and buried in the verandah.

ਰਤਲਾਮ : ਮੱਧ ਪ੍ਰਦੇਸ਼ ( Madhya Pradesh ) ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਤੀ ਨੇ ਆਪਣੇ ਦੋ ਬੱਚਿਆਂ ਅਤੇ ਪਤਨੀ ਦਾ ਕੁਹਾੜੀ ਨਾਲ ਕਤਲ ਕਰ ਦਿੱਤਾ। ਉਸ ਨੇ ਤਿੰਨੋਂ ਲਾਸ਼ਾਂ ਨੂੰ ਘਰ ਦੇ ਵਰਾਂਡੇ ਵਿੱਚ ਦਫ਼ਨਾ ਦਿੱਤਾ। ਤੀਹਰੇ ਕਤਲ ਦੀ ਇਹ ਸਨਸਨੀਖੇਜ਼ ਘਟਨਾ ਸ਼ਹਿਰ ਤੋਂ 8 ਕਿਲੋਮੀਟਰ ਦੂਰ ਵਿੰਧਿਆਵਾਸਿਨੀ ਕਲੋਨੀ ਵਿੱਚ ਵਾਪਰੀ ਹੈ।

ਇਹ ਦੋਸ਼ੀ ਦੀ ਦੂਜੀ ਪਤਨੀ ਸੀ। ਪਰਿਵਾਰਕ ਕਲੇਸ਼ ਕਾਰਨ ਉਸ ਨੇ ਇਹ ਕਤਲ ਕੀਤਾ ਹੈ। ਉਹ ਰੇਲਵੇ ਵਿੱਚ ਗੈਂਗਮੈਨ ਹੈ। ਇਸ ਕਤਲੇਆਮ ਤੋਂ ਬਾਅਦ ਉਹ ਆਸਾਨੀ ਨਾਲ ਆਪਣੇ ਰੋਜ਼ਮਰ੍ਹਾ ਦੇ ਕੰਮ ਵਿਚ ਰੁਝ ਗਿਆ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।

ਪੁਲਿਸ ਮੁਤਾਬਿਕ ਲੋਕਾਂ ਨੇ ਡੀਡੀ ਨਗਰ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ ਕਿ ਮੁਲਜ਼ਮ ਸੋਨੂੰ ਤਲਵੜਾ ਦੇ ਘਰ ਤੋਂ ਬਦਬੂ ਆ ਰਹੀ ਹੈ। ਕਰੀਬ ਡੇਢ ਮਹੀਨੇ ਤੋਂ ਉਸ ਦੇ ਪਰਿਵਾਰਕ ਮੈਂਬਰ ਵੀ ਨਜ਼ਰ ਨਹੀਂ ਆ ਰਹੇ ਹਨ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲੋਕਾਂ ਅਤੇ ਜਾਣ-ਪਛਾਣ ਵਾਲਿਆਂ ਨੇ ਸੋਨੂੰ ‘ਤੇ ਸ਼ੱਕ ਜਤਾਇਆ। ਜਦੋਂ ਪੁਲਿਸ ਨੇ ਮੁਲਜ਼ਮ ਦੇ ਘਰ ਦੇ ਵਰਾਂਡੇ ਦੀ ਖੁਦਾਈ ਕੀਤੀ ਤਾਂ ਲੋਕ ਹੈਰਾਨ ਰਹਿ ਗਏ। ਇਸ ਵਿੱਚ ਤਿੰਨ ਲਾਸ਼ਾਂ ਦੱਬੀਆਂ ਹੋਈਆਂ ਸਨ। ਸੋਨੂੰ ਨੇ ਆਪਣੀ ਦੂਜੀ ਪਤਨੀ, 7 ਸਾਲਾ ਪੁੱਤਰ ਅਤੇ 4 ਸਾਲਾ ਮਾਸੂਮ ਬੱਚੀ ਨੂੰ ਕੁਹਾੜੀ ਨਾਲ ਵੱਢ ਕੇ ਘਰ ਦੇ ਵਰਾਂਡੇ ਵਿੱਚ ਦੱਬ ਦਿੱਤਾ ਸੀ।

ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਦੱਸਿਆ ਜੀ ਰਿਹਾ ਹੈ ਕਿ ਇਸ ਕਤਲੇਆਮ ਤੋਂ ਬਾਅਦ ਸੋਨੂੰ ‘ਤੇ ਕੋਈ ਫਰਕ ਨਹੀਂ ਪਿਆ। ਉਹ ਆਮ ਵਾਂਗ ਆਪਣਾ ਕੰਮ ਕਰ ਰਿਹਾ ਸੀ। ਪਰ, ਲੋਕਾਂ ਅਤੇ ਜਾਣ-ਪਛਾਣ ਵਾਲਿਆਂ ਨੂੰ ਉਸ ‘ਤੇ ਸ਼ੱਕ ਹੋ ਗਿਆ। ਇਨ੍ਹਾਂ ਵਿੱਚੋਂ ਸਿਰਫ਼ ਇੱਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਸੋਨੂੰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਪਹਿਲਾਂ ਤਾਂ ਮੁਲਜ਼ਮ ਪੁਲਿਸ ਨੂੰ ਗੁੰਮਰਾਹ ਕਰਦਾ ਰਿਹਾ ਪਰ ਜਦੋਂ ਪੁਲਿਸ ਨੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਪੁਲਿਸ ਨੂੰ ਸਾਰੀ ਸੱਚਾਈ ਦੱਸੀ। ਉਸ ਨੇ ਦੱਸਿਆ ਕਿ ਉਸ ਦੀ ਅਤੇ ਉਸ ਦੀ ਪਤਨੀ ਵਿਚਕਾਰ ਲਗਾਤਾਰ ਝਗੜਾ ਰਹਿੰਦਾ ਸੀ। ਉਸ ਨੇ ਗੁੱਸੇ ਵਿਚ ਆ ਕੇ ਆਪਣੀ ਪਤਨੀ ਅਤੇ ਬੱਚਿਆਂ ਦਾ ਕਤਲ ਕਰ ਦਿੱਤਾ।

ਕਤਲ ਲਈ ਮੁਲਜ਼ਮ ਪਹਿਲੀ ਪਤਨੀ ਦੀ ਵੀ ਭਾਲ ਕਰ ਰਿਹਾ ਸੀ

ਮੌਕੇ ‘ਤੇ ਪਹੁੰਚੇ ਐਸਪੀ ਅਭਿਸ਼ੇਕ ਤਿਵਾੜੀ ਅਤੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਪੁਲਿਸ ਲਾਸ਼ ਦਾ ਡੀਐਨਏ ਟੈਸਟ ਵੀ ਕਰਵਾਏਗੀ। ਮੁਲਜ਼ਮ ਨੇ ਆਪਣੇ ਦੋਸਤ ਦੀ ਮਦਦ ਨਾਲ ਲਾਸ਼ ਨੂੰ ਵਰਾਂਡੇ ਵਿੱਚ ਦਫ਼ਨਾ ਦਿੱਤਾ। ਪੁਲਿਸ ਨੇ ਦੋਸਤ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਪਹਿਲੀ ਪਤਨੀ ਦੇ ਕਤਲ ‘ਚ ਮੁਲਜ਼ਮ ਘੁੰਮ ਰਿਹਾ ਸੀ ਪਰ ਉਸ ਸਮੇਂ ਉਸਨੂੰ ਕਿਧਰੇ ਵੀ ਨਹੀਂ ਮਿਲੀ।