ਬਿਉਰੋ ਰਿਪੋਰਟ – ਜ਼ਿੰਮਬਾਬਵੇ ਦੇ ਖਿਲਾਫ T-20 ਸੀਰੀਜ਼ ਦੇ ਦੂਜੇ ਮੈਚ ਵਿੱਚ ਸੈਂਕੜਾ ਮਾਰ ਕੇ ਟੀਮ ਇੰਡੀਆ ਦੀ ਜਿੱਤ ਦੇ ਹੀਰੋ ਬਣੇ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਹੈਰਾਨ ਕਰਨ ਵਾਲੀ ਗੱਲ ਦੱਸੀ ਹੈ। ਪੰਜਾਬ ਦੇ ਰਹਿਣ ਵਾਲੇ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਜਦੋਂ ਜ਼ਿੰਮਬਾਬਵੇ ਦੇ ਖਿਲਾਫ ਖੇਡੇ ਗਏ ਕੈਰੀਅਰ ਦੇ ਪਹਿਲੇ ਮੈਚ ਵਿੱਚ ਉਹ ਜ਼ੀਰੋ ‘ਤੇ ਆਉਟ ਹੋ ਗਏ ਤਾਂ ਯੁਵਰਾਜ ਸਿੰਘ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਸੀ। ਜਿਸ ‘ਤੇ ਉਹ ਕਾਫੀ ਹੈਰਾਨ ਸੀ।
ਅਭਿਸ਼ੇਕ ਸ਼ਰਮਾ ਨੇ ਜਦੋਂ ਯੁਵਰਾਜ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਇਹ ਚੰਗੀ ਸ਼ੁਰੂਆਤ ਹੈ। ਹੁਣ 24 ਘੰਟੇ ਬਾਅਦ ਜਦੋਂ ਮੈਂ ਦੂਜੇ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹੋਇਆਂ 47 ਗੇਦਾਂ ਵਿੱਚ 100 ਦੌੜਾਂ ਬਣਾਇਆ ਤਾਂ ਯੁਵਰਾਜ ਨਾਲ ਫੋਨ ‘ਤੇ ਗੱਲ ਕੀਤੀ। ਗੱਲ ਕਰਨ ਤੋਂ ਪਹਿਲਾਂ ਉਸ ਨੂੰ ਨਹੀਂ ਪਤਾ ਸੀ ਕਿ ਜਦੋਂ ਉਹ ਜੀਰੋ ‘ਤੇ ਆਊਟ ਹੋਏ ਸਨ ਤਾਂ ਯੁਵਰਾਜ ਇੰਨੇ ਖੁਸ਼ ਸਨ। ਪਰ ਉਹ ਹੁਣ ਮੇਰੇ ਪਰਿਵਾਰ ਵਾਂਗ ਖੁਸ਼ ਹੋਣਗੇ ਅਤੇ ਮਾਣ ਕਰਨਗੇ।
ਅਭਿਸ਼ੇਕ ਨੇ ਯੁਵਰਾਜ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾ ਮੈਨੂੰ ਉਹ ਬਣਾਉਣ ਵਿੱਚ ਮਦਦ ਕੀਤੀ ਹੈ, ਜੋ ਉਹ ਹੁਣ ਹਨ। ਯੁਵਰਾਜ ਨੇ ਨਾ ਸਿਰਫ ਕ੍ਰਿਕਟ ਦੇ ਮੈਦਾਨ ਵਿੱਚ ਸਗੋਂ ਜਿੰਦਗੀ ਦੇ ਮੈਦਾਨ ਵਿੱਚ ਵੀ ਮੇਰੀ ਮਦਦ ਕੀਤੀ ਹੈ।
ਅਭਿਸ਼ੇਕ ਨੇ ਦੱਸਿਆ ਕਿ ਯੁਵਰਾਜ ਨੇ ਕਿਹਾ ਸੀ ਕਿ ਸ਼ਾਬਾਸ,ਮੈਨੂੰ ਤੁਹਾਡੇ ਉੱਤੇ ਮਾਣ ਹੈ। ਇਹ ਸਿਰਫ ਸ਼ੁਰੂਆਤ ਹੈ। ਤੁਸੀਂ ਆਉਣ ਵਾਲੇ ਮੈਚਾਂ ਵਿੱਚ ਵੀ ਇਸ ਤਰ੍ਹਾਂ ਦੀਆਂ ਪਾਰੀਆਂ ਖੇਡੋਗੇ।
ਇਹ ਵੀ ਪੜ੍ਹੋ – ਕਸ਼ਮੀਰ ਦੇ ਕਠੁਆ ‘ਚ ਫੌਜ ਦੀ ਗੱਡੀ ‘ਤੇ ਦਹਿਸ਼ਤਗਰਦੀ ਹਮਲਾ! 2 ਫੌਜੀ ਜਵਾਨਾਂ ਨੂੰ ਲੈਕੇ ਆਈ ਮਾੜੀ ਖਬਰ!