ਮਾਨਸਾ ‘ਚ ਦੋ ਦਿਨ ਪਹਿਲਾਂ ਬੱਸ ਸਟੈਂਡ ‘ਤੇ 10 ਸਾਲਾਂ ਗੁਰਸਿੱਖ ਬੱਚੇ ਦੀ ਲਾਸ਼ ਰੱਖੇ ਜਾਣ ਦੀ ਗੁੱਥੀ ਸੁਲਝਾ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਨੂੰ ਉਸ ਦੀ ਮਾਂ ਨੇ ਅੰਜਾਮ ਦਿੱਤਾ ਹੈ। ਪੁਲਿਸ ਨੇ ਮ੍ਰਿਤਕ ਬੱਚੇ ਦੀ ਮਾਂ ਜੈਸਮੀਨ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਕਿ ਇਸ ਮਾਮਲੇ ਵਿਚ ਕੋਈ ਹੋਰ ਵੀ ਤਾਂ ਸ਼ਾਮਲ ਨਹੀਂ।
ਮਾਂ ਨੇ ਆਪਣੇ 10 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ। ਉਸ ਨੇ ਜ਼ਿੰਦਾ ਬੱਚੇ ਨੂੰ ਦਰਦ ਨਿਵਾਰਕ ਦਵਾਈ ਦੇ ਕੇ ਟੋਏ ਵਿੱਚ ਦੱਬ ਦਿੱਤਾ ਅਤੇ ਫਿਰ ਉਸ ਨੂੰ ਉਥੋਂ ਚੁੱਕ ਕੇ ਬੱਸ ਸਟੈਂਡ ਛੱਡ ਦਿੱਤਾ। ਇਸ ਗੱਲ ਦਾ ਖੁਲਾਸਾ ਉਸ ਨੇ ਪੁਲਿਸ ਪੁੱਛਗਿੱਛ ਦੌਰਾਨ ਕੀਤਾ। ਔਰਤ ਦੀ ਪਛਾਣ ਵੀਰਪਾਲ ਕੌਰ ਵਜੋਂ ਹੋਈ ਹੈ।
ਮਾਂ ਅਨੁਸਾਰ ਉਸ ਨੇ ਆਪਣੇ ਪੁੱਤਰ ਅਗਮਜੋਤ ਨੂੰ ਸ਼ਰਮਨਾਕ ਜ਼ਿੰਦਗੀ ਤੋਂ ਬਚਾਉਣ ਲਈ ਇਹ ਕਦਮ ਚੁੱਕਿਆ। ਉਸ ਦਾ ਪੁੱਤਰ ਠੀਕ ਨਹੀਂ ਸੀ। ਇੰਨਾ ਹੀ ਨਹੀਂ ਉਸ ਨੇ ਆਪਣੇ ਸਹੁਰਿਆਂ ‘ਤੇ ਆਪਣੀਆਂ ਗਲਤੀਆਂ ਛੁਪਾਉਣ ਦਾ ਦੋਸ਼ ਵੀ ਲਗਾਇਆ ਹੈ। ਇਹ ਮਾਮਲਾ 3 ਦਿਨ ਪਹਿਲਾਂ ਸਾਹਮਣੇ ਆਇਆ ਸੀ।
ਵੀਰਪਾਲ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਨਸ਼ੇ ਦਾ ਆਦੀ ਹੈ। ਨਸ਼ੇ ਕਾਰਨ ਉਹ ਪਿਛਲੇ ਢਾਈ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਹੈ। ਉਸ ਦਾ ਦੋਸ਼ ਹੈ ਕਿ ਉਸ ਦੇ ਪਤੀ ਦੇ ਜੇਲ੍ਹ ਜਾਣ ਤੋਂ ਬਾਅਦ ਉਸ ਦੇ ਸਹੁਰਿਆਂ ਨੇ ਉਸ ਦੀ ਕੋਈ ਮਦਦ ਨਹੀਂ ਕੀਤੀ। ਉਸ ਕੋਲ ਖਾਣ ਲਈ ਵੀ ਕੁਝ ਨਹੀਂ ਸੀ।
ਉਸਨੇ ਦੱਸਿਆ ਕਿ ਹਰ ਰੋਜ਼ ਭੁੱਖਾ ਸੌਣਾ ਪੈਂਦਾ ਸੀ। ਉਸ ਨੂੰ ਲੱਗਾ ਕਿ ਦੋਹਾਂ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ। ਇਹ ਉਹ ਜੀਵਨ ਹੈ ਜੋ ਉਸ ਦੇ ਪੁੱਤਰ ਨੂੰ ਭਵਿੱਖ ਵਿੱਚ ਵੀ ਮਿਲੇਗਾ ਅਤੇ ਉਹ ਇਸਨੂੰ ਨਹੀਂ ਦੇਖ ਸਕੀ। ਅੰਤ ਵਿੱਚ ਉਸਨੇ ਆਪਣੇ ਪੁੱਤਰ ਨੂੰ ਮਾਰਨ ਦਾ ਫੈਸਲਾ ਕੀਤਾ।
ਉਸ ਨੇ ਦੱਸਿਆ ਕਿ ਬੇਟੇ ਨੂੰ ਕੁਝ ਦਿਨ ਪਹਿਲਾਂ ਬੁਖਾਰ ਹੋਇਆ ਸੀ। ਇਹ ਸੋਚ ਕੇ ਕਿ ਉਸ ਦੀ ਜ਼ਿੰਦਗੀ ਮੁਸੀਬਤਾਂ ਵਾਲੀ ਨਾ ਹੋਵੇ, ਉਸ ਨੇ 1 ਅਪ੍ਰੈਲ ਨੂੰ ਉਸ ਨੂੰ ਦਰਦ ਨਿਵਾਰਕ ਗੋਲੀ ਦੇ ਕੇ ਟੋਏ ਵਿਚ ਦੱਬ ਕੇ ਉਸ ਦਾ ਕਤਲ ਕਰ ਦਿੱਤਾ ਅਤੇ ਫਿਰ ਉਸ ਨੂੰ ਟੋਏ ‘ਚੋਂ ਕੱਢ ਕੇ ਬੱਸ ‘ਚ ਸਵਾਰ ਕਰ ਕੇ ਮਾਨਸਾ ਦੇ ਬੱਸ ਸਟੈਂਡ ‘ਤੇ ਪਹੁੰਚ ਗਈ। ਉਹ ਆਪਣੇ ਮ੍ਰਿਤਕ ਪੁੱਤਰ ਨੂੰ ਇੱਥੇ ਛੱਡ ਕੇ ਭੱਜ ਗਈ।
ਮਾਨਸਾ ਦੇ ਐਸਪੀ ਮਨਮੋਹਨ ਸਿੰਘ ਨੇ ਦੱਸਿਆ ਕਿ ਬਾਲ ਹੱਤਿਆ ਦਾ ਮਾਮਲਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਔਰਤ ਦੀ ਰਿਸ਼ਤੇਦਾਰ ਸੰਦੀਪ ਕੌਰ ਨੇ ਅਗਮਜੋਤ ਨੂੰ ਪਛਾਣ ਲਿਆ। ਅਗਮਜੋਤ ਦੋ ਦਿਨ ਪਹਿਲਾਂ ਹੀ ਉਸਦੇ ਘਰ ਆਇਆ ਸੀ ਅਤੇ ਉਸ ਨੂੰ ਤੇਜ਼ ਬੁਖਾਰ ਵੀ ਸੀ। ਮਾਨਸਾ ਪੁਲਿਸ ਨੇ ਵੀਰਪਾਲ ਕੌਰ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮ੍ਰਿਤਕ ਬੱਚੇ ਅਗਮਜੋਤ ਦੇ ਚਾਚਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਸਾਮਾਨ ਖਰੀਦਣ ਲਈ ਦਿੱਲੀ ਜਾ ਰਿਹਾ ਸੀ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਬੱਚੇ ਦੀ ਫੋਟੋ ਵੇਖ ਕੇ ਪਛਾਣ ਲਿਆ ਕਿ ਇਹ ਉਨ੍ਹਾਂ ਦਾ ਬੱਚਾ ਹੈ, ਜਿਸ ਮਗਰੋਂ ਉਸ ਨੇ ਆਪਣਏ ਘਰ ਫੋਨ ਕਰਕੇ ਇਸ ਦੀ ਜਾਣਕਾਰੀ ਲਈ। ਪਰ ਬੱਚੇ ਦੀ ਮਾਂ ਜੈਸਮੀਨ ਨੇ ਦੱਸਿਆ ਕਿਉਹ ਆਪਣੀ ਨਾਨੀ ਦੇ ਘਰ ਗਿਆ ਹੋਇਆਹੈ। ਫਿਰ ਬੱਚੇ ਦੀ ਦਾਦੀ ਨੂੰ ਉਸ ਦੀ ਜਾਣਕਾਰੀ ਲੈਣ ਲਈ ਬੱਚੇ ਦੇ ਨਾਣਕੇ ਭੇਜਿਆ ਗਿਆਪਰ ਉਥੇ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ। ਸਾਰੀ ਖੋਜ ਤੋਂ ਬਾਅਦ ਵੀ ਬੱਚੇ ਦੀ ਮਾਂ ਨੇ ਮੂੰਹ ਨਹੀਂ ਖੋਲ੍ਹਿਆ।
ਪੁਲਿਸ ਦੋ ਦਿਨਾਂ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਕੇਸ ਵਿੱਚ ਅਹਿਮ ਸਬੂਤ ਨਹੀਂ ਲੱਭ ਸਕੀ ਪਰ ਸ਼ੱਕ ਦੀ ਸੂਈ ਵਾਰ-ਵਾਰ ਵੀਰਪਾਲ ਵੱਲ ਹੀ ਜਾ ਰਹੀ ਸੀ। ਇਸ ਦੌਰਾਨ ਜਦੋਂ ਵੀਰਪਾਲ ਨੂੰ ਬੁਲਾ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਸਭ ਕੁਝ ਕਬੂਲ ਕਰ ਲਿਆ।