Punjab

ਕੀ ਸਿੱਧੂ ਦੀ ਥਾਪੀ ਬਣੀ ਟੀਮ ਇੰਡੀਆ ‘ਚ ਨਾ ਚੁਣੇ ਜਾਣ ਦੀ ਵਜ੍ਹਾ ? 80 ਦੀ ਐਵਰੇਜ ਨਾਲ ਬੱਲੇਬਾਜ਼ੀ ਕਰਦਾ ਹੈ ਸਰਫਰਾਜ਼ ?

ਬਿਊਰੋ ਰਿਪੋਰਟ : ਮੁੰਬਈ ਦੇ ਸ਼ਾਨਦਾਰ ਬੱਲੇਬਾਜ਼ ਸਰਫਰਾਜ਼ ਖਾਨ ਨੂੰ ਭਾਰਤੀ ਟੀਮ ਵਿੱਚ ਨਹੀਂ ਚੁਣੇ ਜਾਣ ਦੇ ਬਾਅਦ ਹੰਗਾਮਾ ਮੱਚ ਗਿਆ ਹੈ । ਮੀਡੀਆ ਰਿਪੋਰਟ ਦੇ ਮੁਤਾਬਿਕ ਫਿਟਨੈੱਸ ਅਤੇ ਖਰਾਬ ਵਤੀਰੇ ਦੀ ਵਜ੍ਹਾ ਕਰਕੇ ਸਰਫਾਜ਼ ਖ਼ਾਨ ਨੂੰ ਟੀਮ ਇੰਡੀਆ ਵਿੱਚ ਥਾਂ ਨਹੀਂ ਮਿਲੀ ਹੈ । ਉਨ੍ਹਾਂ ਨੂੰ ਵੈਸਟ ਇੰਡੀਜ ਦੌਰੇ ‘ਤੇ ਨਾ ਚੁਣੇ ਨਾ ਜਾਣ ‘ਤੇ ਸਾਰੇ ਹੈਰਾਨ ਹਨ। ਸਰਫਰਾਜ਼ ਦਾ ਫਸਟ ਕਲਾਸ ਵਿੱਚ ਐਵਰੇਜ 80 ਦਾ ਹੈ ਅਜਿਹੇ ਵਿੱਚ ਉਨ੍ਹਾਂ ਦਾ ਟੀਮ ਵਿੱਚ ਚੁਣੇ ਜਾਣਾ ਤੈਅ ਮੰਨਿਆ ਜਾ ਰਿਹਾ ਸੀ । ਦਰਅਸਲ ਸਰਫਰਾਜ਼ ਨੇ ਦਿੱਲੀ ਦੇ ਖਿਲਾਫ ਖੇਡ ਦੇ ਹੋਏ ਜਦੋਂ ਸੈਂਕੜਾ ਬਣਾਇਆ ਸੀ ਤਾਂ ਉਸ ਨੇ ਸਿੱਧੂ ਮੂਸੇਵਾਲਾ ਦੇ ਸਟਾਈਲ ਵਿੱਚ ਥਾਪੀ ਮਾਰੀ ਸੀ। ਫਿਰ ਉਨ੍ਹਾਂ ਨੇ ਡਰੈਸਿੰਗ ਰੂਮ ਵੱਲ ਉਂਗਲੀ ਵਿਖਾ ਕੇ ਜਸ਼ਨ ਮਨਾਇਆ। ਉਨ੍ਹਾਂ ਦੀ ਇਸ ਹਰਕਤ ਨੂੰ ਚੰਗਾ ਨਹੀਂ ਮੰਨਿਆ ਗਿਆ ਸੀ। ਸਰਫਰਾਜ਼ ਦੇ ਥਾਪੀ ਅਤੇ ਉਂਗਲੀ ਨਾਲ ਇਸ਼ਾਰਾ ਕਰਨ ਵਾਲੇ ਵਤੀਰੇ ਤੋਂ ਸਲੈਕਟਰ ਸਾਫੀ ਨਰਾਜ਼ ਹੋਏ ਸਨ ।

ਦਿੱਲੀ ਵਿੱਚ ਰਣਜੀ ਮੈਚ ਦੌਰਾਨ ਸਰਫਰਾਜ਼ ਦਾ ਜਸ਼ਨ ਉਸ ਦੇ ਸਾਥੀਆਂ ਅਤੇ ਕੋਚ ਅਮੋਲ ਮਜੂਮਦਾਰ ਦੇ ਲਈ ਸੀ । ਮਜੂਮਦਾਰ ਨੇ ਵੀ ਸਰਫਰਾਜ਼ ਦੀ ਸੈਂਕੜੇ ਵਾਲੀ ਇਨਿੰਗ ਨੂੰ ਵੇਖ ਕੇ ਆਪਣੀ ਟੋਪੀ ਉਤਾਰੀ ਉਸ ਸਮੇਂ ਸਟੇਡੀਅਮ ਵਿੱਚ ਸਲੈਕਟਰ ਸਲਿਲ ਅੰਕੋਲਾ ਸਨ । ਸਰਫਰਾਜ਼ ਨੇ ਆਪਣੀ ਟੀਮ ਨੂੰ ਦਬਾਅ ਤੋਂ ਬਾਹਰ ਕੱਢਿਆ ਸੀ ਇਹ ਜਸ਼ਨ ਇਸੇ ਚੀਜ਼ ਦਾ ਸੀ । ਸਰਫਰਾਜ਼ ਦੇ ਹਮਾਇਤੀਆਂ ਨੇ ਕਿਹਾ ਕਿ ਖੁੱਲ ਦੇ ਜਸ਼ਨ ਮਨਾਉਣਾ ਵੀ ਗਲਤ ਹੈ । ਉਹ ਵੀ ਉਦੋ ਜਦੋਂ ਤੁਸੀਂ ਆਪਣੇ ਡਰੈਸਿੰਗ ਰੂਮ ਵੱਲ ਇਸ਼ਾਰਾ ਕਰ ਰਹੇ ਹੋ। ਸਰਫਰਾਜ਼ ਦੇ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਪਿਛਲੇ ਸਾਲ ਮੱਧ ਪ੍ਰਦੇਸ਼ ਦੇ ਤਤਕਾਲੀ ਕੋਚ ਚੰਦਕਾਂਤ ਪੰਡਿਤ ਉਨ੍ਹਾਂ ਦੇ ਵਤੀਰੇ ਤੋਂ ਖੁਸ਼ ਨਹੀਂ ਸਨ । ਹਾਲਾਂਕਿ ਸਰਫਰਾਜ਼ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਚੰਦੂ ਸਰਕਾਰ ਉਸ ਨੂੰ 14 ਸਾਲ ਦੀ ਉਮਰ ਤੋਂ ਜਾਣ ਦੇ ਹਨ ਅਤੇ ਉਨ੍ਹਾਂ ਨੇ ਹਮੇਸ਼ਾ ਸਰਫਰਾਜ਼ ਦੀ ਤਾਰੀਫ ਕੀਤੀ ਹੈ, ਪਰ ਦੌੜਾਂ ਦਾ ਅੰਬਾਰ ਲਗਾਉਣ ਦੇ ਬਾਵਜੂਦ ਉਨ੍ਹਾਂ ਨੂੰ ਹਮੇਸ਼ਾ ਟੀਮ ਇੰਡੀਆ ਨੇ ਨਜ਼ਰ ਅੰਦਾਜ ਕੀਤਾ ਗਿਆ ਹੈ ।

ਵਾਰ-ਵਾਰ ਸਰਫਰਾਜ਼ ਦੀ ਫਿਟਨੈੱਸ ਨੂੰ ਲੈਕੇ ਸਵਾਲ ਉੱਠ ਦੇ ਹਨ ਪਰ ਉਸ ਦੇ ਸਾਥੀ ਖਿਡਾਰੀਆਂ ਦਾ ਕਹਿਣਾ ਹੈ ਕਿ ਸਰਫਰਾਜ਼ 2 ਦਿਨ ਤੱਕ ਬਲੇਬਾਜ਼ੀ ਕਰਦੇ ਹਨ,ਉਨ੍ਹਾਂ ਨੇ YO YO ਟੈਸਟ ਵੀ ਪਾਸ ਕੀਤਾ ਹੈ । ਇਸ ਦੇ ਬਾਵਜੂਦ ਉਨ੍ਹਾਂ ਨੂੰ ਆਖਿਰ ਕਿਉਂ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ ।