Punjab

ਯੂਪੀ ਦੇ ਮੁਖਤਾਰ ਅੰਸਾਰੀ ਡਾਨ ਨੂੰ ਆਖਰ ਕਿਉਂ ਬਚਾ ਰਹੀ ਹੈ ਕੈਪਟਨ ਸਰਕਾਰ

‘ਦ ਖ਼ਾਲਸ ਬਿਊਰੋ :- ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਯੂਪੀ ਦਾ ਡਾਨ ਮੁਖਤਾਰ ਅੰਸਾਰੀ ਯੂਪੀ ਵਾਪਸ ਨਹੀਂ ਜਾਣਾ ਚਾਹੁੰਦਾ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਮੁਖਤਾਰ ਅੰਸਾਰੀ ਡਿਪਰੈਸ਼ਨ ਵਿੱਚ ਹੈ ਅਤੇ ਉਸ ਨੂੰ ਸ਼ੂਗਰ ਦੀ ਬਿਮਾਰੀ ਹੈ। ਦੱਸਣਯੋਗ ਹੈ ਕਿ ਮੁਖਤਾਰ ਅੰਸਾਰੀ ਹੈ। ਰੋਪੜ ਜੇਲ੍ਹ ਵਿੱਚ ਬੰਦ ਮੁਖਤਾਰ ਨੇ ਆਪਣੀ ਡਾਕਟਰੀ ਰਿਪੋਰਟ ਉਦੋਂ ਸੌਂਪੀ ਜਦੋਂ ਯੂਪੀ ਪੁਲਿਸ ਅਦਾਲਤ ਦੇ ਆਦੇਸ਼ ਲੈਣ ਗਈ।

ਡਾਕਟਰਾਂ ਦੀ ਰਿਪੋਰਟ ਅਨੁਸਾਰ ਅੰਸਾਰੀ ਨੂੰ ਤਿੰਨ ਮਹੀਨੇ ਦੀ ਬੈੱਡ ਰੈਸਟ ਕਹੀ ਗਈ ਹੈ। ਮੁਖਤਾਰ ਨੂੰ ਪ੍ਰਿਆਗਰਾਜ ਦੀ ਐਮਪੀਵਿਧਾਇਕ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਸੀ। ਗਾਜੀਪੁਰ ਜ਼ਿਲ੍ਹੇ ਦੀ ਪੁਲਿਸ ਪੰਜਾਬ ਦੀ ਰੋਪੜ ਜੇਲ੍ਹ ‘ਚ ਗਈ ਪਰ ਜੇਲ੍ਹ ਦੇ ਮੈਡੀਕਲ ਬੋਰਡ ਨੇ ਮੁਖਤਾਰ ਨੂੰ ਬੈੱਡ ਰੈਸਟ ਕਰਨ ਦੀ ਸਲਾਹ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਯੂਪੀ ਪੁਲਿਸ ਮੁਖਤਾਰ ਨੂੰ ਲੈਣ ਆਈ ਹੋਏਇਸ ਤੋਂ ਪਹਿਲਾਂ ਵੀ ਤਿੰਨ ਵਾਰ ਯੂਪੀ ਪੁਲਿਸ ਕੋਰਟ ਦਾ ਆਰਡਰ ਲੈ ਕੇ ਆ ਚੁੱਕੀ ਹੈ। ਉੱਤਰ ਪ੍ਰਦੇਸ਼ ਵਿੱਚ ਮੁਖਤਾਰ ਦੀਆਂ ਗ਼ੈਰਕਾਨੂੰਨੀ ਜਾਇਦਾਦਾਂ ਤੇ ਸਰਕਾਰ ਨਿਰੰਤਰ ਕਾਰਵਾਈ ਕਰ ਰਹੀ ਹੈ। ਗੈਰਕਾਨੂੰਨੀ ਜਾਇਦਾਦ ਢਾਹ ਦਿੱਤੀ ਗਈ। ਮੁਖਤਾਰ ਦੀ ਪਤਨੀ ਤੇ ਦੋ ਬੇਟੇ ਵੱਖਵੱਖ ਕਈ ਮਾਮਲਿਆਂ ਵਿੱਚ ਫਰਾਰ ਹਨ।

ਕੈਪਟਨ ਦੇ ਪਰਿਵਾਰ ਨਾਲ ਕੁੱਝ ਖਾਸ ਸੰਬਧ

ਇੱਕ ਅਹਿਮ ਜਾਣਕਾਰੀ ਮੁਤਾਬਕ ਮੁਖਤਾਰ ਅੰਸਾਰੀ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀ ਸਰਪ੍ਰਸਤੀ ਮਿਲੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਪਰਿਵਾਰ ਦਾ ਇੱਕ ਮੈਂਬਰ ਤੇ ਮੁਖਤਿਆਰ ਅੰਸਾਰੀ ਦਾ ਬੇਟਾ ਅੱਬਾਸ ਅੰਸਾਰੀ ਕਾਫੀ ਚੰਗੇ ਦੋਸਤ ਹਨ।