India

‘Paytm ਨੂੰ ਕਿਉਂ ਹਟਾਇਆ ਗਿਆ ਪਲੇਅ ਸਟੋਰ ਤੋਂ, ਜਾਣੋ ਪੂਰੀ ਖ਼ਬਰ

‘ਦ ਖ਼ਾਲਸ ਬਿਊਰੋ ( ਦਿੱਲੀ ) :-  ਪਲੇਅਸਟੋਰ ਤੋਂ ਚੀਨੀ ਮੋਬਾਈਲ ਐਪਸ ‘ਟਿਕ-ਟਾਕ, ਪਬਜੀ, ਸ਼ੇਅਰ ਇਟ ਆਦਿ ਐਪਸ ਹਟਾਉਣ ਮਗਰੋਂ ਹੁਣ ਅੱਜ 18 ਸਤੰਬਰ ਨੂੰ ਗੂਗਲ ਪਲੇਅ ਸਟੋਰ ਤੋਂ ‘Paytm’ ਐਪ ਵੀ ਹਟਾ ਦਿੱਤਾ ਗਿਆ ਹੈ। ਹੁਣ ਐਂਡ੍ਰਾਇਡ ਫੋਨ ਵਰਤਣ ਵਾਲੇ ਪਲੇਅਸਟੋਰ ਤੋਂ ਇਸਨੂੰ ਦੁਬਾਰਾ ਡਾਊਨਲੋਡ ਨਹੀਂ ਕਰ ਸਕਣਗੇ।

ਦੱਸਣਯੋਗ ਹੈ ਕਿ ਗੂਗਲ ਵੱਲੋਂ ਅਜਿਹਾ ‘Paytm’ ਵੱਲੋਂ ਫੈਂਟੈਸੀ ਗੇਮਜ਼ ਦੀ ਕੀਤੀ ਪੇਸ਼ਕਸ਼ ਕਾਰਨ ਕੀਤਾ ਗਿਆ ਹੈ। ਦਿਲਚਸਪੀ ਵਾਲੀ ਗੱਲ ਹੈ ਕਿ ਗੂਗਲ ਇੰਡੀਆ ਨੇ ਅੱਜ ਹੀ ਆਪਣੇ ਇੱਕ ਬਲਾਗ ਵਿੱਚ ਲਿਖਿਆ ਹੈ ਕਿ ਪਲੇਅ ਸਟੋਰ ਵਿੱਚ ਆਨਲਾਈਨ ਕੈਸੀਨੋ ਜਾਂ ਇਸ ਨਾਲ ਰਲਦੇ ਮਿਲਦੇ ਪ੍ਰੋਗਰਾਮਾਂ ਦੀ ਆਗਿਆ ਨਹੀਂ ਦਿੱਤੀ ਜਾਵੇਗੀ।