India

ਤਾਲਿਬਾਨ ਨੇ ਕਾਬੁਲ ਨਹਿਰ ‘ਚ ਕਿਉਂ ਰੋੜ੍ਹੀ 3 ਹਜ਼ਾਰ ਲੀਟਰ ਸ਼ਰਾਬ

‘ਦ ਖਾਲਸ ਬਿਉਰੋ : ਅਫਗਾਨਿਸਤਾਨ ਵਿੱਚ ਬਣੀ ਨਵੀਂ ਤਾਲਿਬਾਨ ਸਰਕਾਰ ਦੀ ਖੁਫੀਆ ਇਕਾਈ ਦੇ ਏਜੰਟਾਂ ਨੇ ਦੇਸ਼ ‘ਚ ਸ਼ਰਾਬ ਦੇ ਕਾਰੋਬਾਰ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਤਹਿਤ ਜ਼ਬਤ ਕੀਤੀ ਗਈ ਕਰੀਬ 3 ਹਜ਼ਾਰ ਲੀਟਰ ਸ਼ਰਾਬ ਕਾਬੁਲ ਨਹਿਰ ਵਿੱਚ ਸੁੱਟੀ ਗਈ ਹੈ। ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਇਆ ਹੈ।

ਅਫਗਾਨਿਸਤਾਨ ਦੀ ਇੰਟੈਲੀਜੈਂਸ ਯੂਨਿਟ ਦੇ ਡਾਇਰੈਕਟਰ ਜਨਰਲ (GDI) ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਇਹ ਵੀਡੀਓ ਜਾਰੀ ਕੀਤਾ ਹੈ। ਇਸ ‘ਚ ਖੁਫੀਆ ਯੂਨਿਟ ਦੇ ਏਜੰਟ ਰਾਜਧਾਨੀ ਕਾਬੁਲ ਲਈ ਵੱਖ-ਵੱਖ ਥਾਂਵਾਂ ‘ਤੇ ਛਾਪੇਮਾਰੀ ਮੁਹਿੰਮ ਦੌਰਾਨ ਜ਼ਬਤ ਕੀਤੀ ਗਈ ਸ਼ਰਾਬ ਨੂੰ ਡੋਲ੍ਹਦੇ ਨਜ਼ਰ ਆ ਰਹੇ ਹਨ। GDI ਨੇ ਐਤਵਾਰ ਨੂੰ ਆਪਣੇ ਟਵਿੱਟਰ ਹੈਂਡਲ ‘ਤੇ ਇਸ ਵੀਡੀਓ ਨੂੰ ਅਪਲੋਡ ਕੀਤਾ। ਇਸ ਵਿੱਚ ਇੱਕ ਧਾਰਮਿਕ ਆਗੂ ਵੀ ਨਜ਼ਰ ਆ ਰਿਹਾ ਹੈ। ਉਹ ਕਹਿ ਰਹੇ ਹਨ, ‘ਮੁਸਲਮਾਨਾਂ ਨੂੰ ਸ਼ਰਾਬ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਨੂੰ ਇਸ ਦੇ ਕਾਰੋਬਾਰ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।” ਹਾਲਾਂਕਿ ਜੀਡੀਆਈ ਨੇ ਇਹ ਨਹੀਂ ਦੱਸਿਆ ਕਿ ਸ਼ਰਾਬ ਕਦੋਂ ਜ਼ਬਤ ਕੀਤੀ ਗਈ ਸੀ ਅਤੇ ਕਦੋਂ ਡੋਲ੍ਹੀ ਗਈ ਹੈ। ਪਰ ਇਹ ਜ਼ਰੂਰ ਦੱਸਿਆ ਜਾਂਦਾ ਹੈ ਕਿ ਤਿੰਨ ਸ਼ਰਾਬ ਕਾਰੋਬਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।