ਦਿੱਲੀ : ਕੋਰੋਨਾ ਮਹਾਮਾਰੀ ਨਾਲ ਨਜਿੱਠਣ ਲਈ ਦੇਸ਼ ਭਰ ਵਿਚ ਟੀਕਾਕਰਨ ਮੁਹਿੰਮ ਜੰਗੀ ਪੱਧਰ ‘ਤੇ ਚਲਾਈ ਗਈ ਸੀ। ਪੂਰੇ ਭਾਰਤ ਵਿੱਚ 2 ਬਿਲੀਅਨ ਤੋਂ ਵੱਧ ਖੁਰਾਕਾਂ ਦਿੱਤੀਆਂ ਗਈਆਂ। ਹਾਲਾਂਕਿ ਇਸ ਤੋਂ ਬਾਅਦ ਨੌਜਵਾਨਾਂ ‘ਚ ਦਿਲ ਦੇ ਦੌਰੇ ਦੇ ਵਧਦੇ ਮਾਮਲਿਆਂ ਕਾਰਨ ਟੀਕੇ ‘ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਚਰਚਾਵਾਂ ਨੂੰ ਖ਼ਤਮ ਕਰਦੇ ਹੋਏ, ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ICMR) ਨੇ ਜਵਾਬ ਦਿੱਤਾ ਹੈ।
ਦਰਅਸਲ, ICMR ਨੇ ਹਾਲ ਹੀ ਵਿੱਚ ਇੱਕ ਅਧਿਐਨ ਕੀਤਾ ਹੈ। ਇਸ ਵਿੱਚ, ਟੀਕੇ ਅਤੇ ਅਚਾਨਕ ਹੋਣ ਵਾਲੀਆਂ ਮੌਤਾਂ ਦੇ ਸਬੰਧ ਨੂੰ ਲੈ ਕੇ ਉੱਠ ਰਹੇ ਸਵਾਲ ਦਾ ਜਵਾਬ ਲੱਭਿਆ ਗਿਆ ਹੈ। ਆਪਣੇ ਅਧਿਐਨ ਦਾ ਹਵਾਲਾ ਦਿੰਦੇ ਹੋਏ, ICMR ਨੇ ਕਿਹਾ ਹੈ ਕਿ ਭਾਰਤ ਵਿੱਚ ਕੋਵਿਡ -19 ਟੀਕੇ ਕਾਰਨ ਨੌਜਵਾਨਾਂ ਵਿੱਚ ਅਚਾਨਕ ਮੌਤ ਦਾ ਜੋਖ਼ਮ ਨਹੀਂ ਵਧਿਆ ਹੈ।
ICMR ਨੇ ਕਿਹਾ ਹੈ ਕਿ ਕੋਵਿਡ-19 ਤੋਂ ਪਹਿਲਾਂ ਹਸਪਤਾਲ ‘ਚ ਭਰਤੀ, ਪਰਿਵਾਰ ‘ਚ ਅਚਾਨਕ ਮੌਤਾਂ ਦੇ ਪੁਰਾਣੇ ਮਾਮਲਿਆਂ ਅਤੇ ਜੀਵਨ ਸ਼ੈਲੀ ‘ਚ ਬਦਲਾਅ ਨੇ ਅਚਾਨਕ ਮੌਤ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ। ਇਸ ਅਧਿਐਨ ‘ਚ ਕਿਹਾ ਗਿਆ ਹੈ ਕਿ ਜੇਕਰ ਵੈਕਸੀਨ ਦੀ ਘੱਟੋ-ਘੱਟ ਇਕ ਖ਼ੁਰਾਕ ਲਈ ਜਾਵੇ ਤਾਂ ਕੋਰੋਨਾ ਵਾਇਰਸ ਕਾਰਨ ਮੌਤ ਦਾ ਖਤਰਾ ਘੱਟ ਹੋ ਜਾਂਦਾ ਹੈ।
ਇਸ ਤੋਂ ਇਲਾਵਾ ICMR ਨੇ ਅਧਿਐਨ ‘ਚ ਕਿਹਾ ਹੈ ਕਿ ਕੋਵਿਡ ਕਾਰਨ ਹਸਪਤਾਲ ‘ਚ ਭਰਤੀ ਹੋਣ ਦਾ ਇਤਿਹਾਸ, ਪਰਿਵਾਰ ‘ਚ ਅਚਾਨਕ ਮੌਤ ਦਾ ਰਿਕਾਰਡ, ਸ਼ਰਾਬ ਪੀਣਾ, ਮੌਤ ਤੋਂ 48 ਘੰਟੇ ਪਹਿਲਾਂ ਡਰੱਗਜ਼ ਲੈਣਾ ਜਾਂ ਮੌਤ ਤੋਂ 48 ਘੰਟੇ ਪਹਿਲਾਂ ਜ਼ੋਰਦਾਰ ਕਸਰਤ ਕਰਨਾ ਅਜਿਹੇ ਕੁਝ ਤੱਥ ਹਨ , ਜਿਸ ਨਾਲ ਅਚਾਨਕ ਮੌਤ ਦਾ ਖ਼ਤਰਾ ਵਧਦਾ ਹੈ।. ICMR ਨੇ 1 ਅਕਤੂਬਰ, 2021 ਤੋਂ 31 ਮਾਰਚ, 2023 ਤੱਕ ਅਧਿਐਨ ਕੀਤਾ।
ਇਸ ਅਧਿਐਨ ਵਿੱਚ ਦੇਸ਼ ਦੇ ਕੁੱਲ 47 ਹਸਪਤਾਲਾਂ ਨੂੰ ਸ਼ਾਮਲ ਕੀਤਾ ਗਿਆ ਸੀ। ਨਾਲ ਹੀ, 18 ਤੋਂ 45 ਸਾਲ ਦੀ ਉਮਰ ਦੇ ਲੋਕ, ਜੋ ਸਪੱਸ਼ਟ ਤੌਰ ‘ਤੇ ਸਿਹਤਮੰਦ ਸਨ, ਉਨ੍ਹਾਂ ਨੂੰ ਇਸ ਅਧਿਐਨ ਵਿੱਚ ਹਿੱਸਾ ਲਿਆ। ਉਨ੍ਹਾਂ ਵਿੱਚੋਂ ਇੱਕ ਵੀ ਵਿਅਕਤੀ ਪੁਰਾਣੀ ਬਿਮਾਰੀ ਤੋਂ ਪੀੜਤ ਨਹੀਂ ਸੀ। ਅਧਿਐਨ ‘ਚ ਜਾਣਕਾਰੀ ਮਿਲੀ ਹੈ ਕਿ ਜਿਨ੍ਹਾਂ ਲੋਕਾਂ ਨੇ ਵੈਕਸੀਨ ਦੀਆਂ ਦੋ ਖ਼ੁਰਾਕਾਂ ਲਈਆਂ ਸਨ। ਅਚਾਨਕ ਮੌਤ ਦਾ ਖ਼ਤਰਾ ਬਹੁਤ ਘੱਟ ਸੀ।