The Khalas Tv Blog Punjab ਸਾਡੀਆਂ ਤਨਖ਼ਾਹਾਂ 5000, ਅਸੀਂ 7 ਲੱਖ ਦਾ ਜੁਰਮਾਨਾ ਕਿਵੇਂ ਭਰ ਸਕਦੈ?
Punjab Video

ਸਾਡੀਆਂ ਤਨਖ਼ਾਹਾਂ 5000, ਅਸੀਂ 7 ਲੱਖ ਦਾ ਜੁਰਮਾਨਾ ਕਿਵੇਂ ਭਰ ਸਕਦੈ?

Petrol pumps , Punjab news, Petrol diesels, hit run case

ਕਿਉਂ ਹੜਤਾਲ 'ਤੇ ਗਏ ਟਰੱਕਾਂ ਵਾਲੇ, ਸੁਣੋ ਕੀ ਹੈ ਪੂਰੀ ਕਹਾਣੀ ?

ਪੈਟਰੋਲ ਪੰਪਾਂ ‘ਤੇ ਪੈਟਰੋਲ ਖਤਮ ਹੋ ਗਿਆ ਹੈ ਤੇ ਜਿੱਥੇ ਪੈਟਰੋਲ ਹੈ ਉੱਥੇ ਲੰਬੀਆਂ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ । ਪੈਟਰੋਲ ਪੰਪ ਵਾਲੇ ਵੀ ਕਹਿ ਰਹੇ ਹਨ ਕਿ ਬਸ ਘੰਟੇ ਤੱਕ ਦਾ ਪੈਟਰੋਲ ਬਚਿਆ ਹੈ ਉਸਤੋਂ ਬਾਅਦ ਸਾਡੇ ਕੋਲ ਵੀ ਪੈਟਰੋਲ ਨਹੀਂ ਬਚੇਗਾ । ਦੇਸ਼ ਭਰ ‘ਚ ਚੱਕਾ ਜਾਮ ਕਰ ਕੇ ਕੇਂਦਰ ਸਰਕਾਰ ਖ਼ਿਲਾਫ਼ ਹੜਤਾਲ ਕਰ ਰਹੇ ਟਰੱਕ ਡਰਾਈਵਰਾਂ ਨਾਲ ਜਦੋਂ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੀਆਂ ਤਨਖ਼ਾਹਾਂ 5000 ਤੱਕ ਹਨ, ਅਸੀਂ 7 ਲੱਖ ਦਾ ਜੁਰਮਾਨਾ ਕਿਵੇਂ ਭਰ ਸਕਦੇ ਹਾਂ। ਜੇਕਰ ਕਿਸੇ ਵੀ ਟਰੱਕ ਨਾਲ ਕੋਈ ਐਕਸੀਡੈਂਟ ਹੁੰਦਾ ਤਾਂ ਲੋਕ ਟਰੱਕ ਵਾਲੇ ਨੂੰ ਕਸੂਰਵਾਰ ਮੰਨਦੇ ਹਨ ਤੇ ਉਸ ਦੀ ਕੁੱਟਮਾਰ ਕਰਦੇ ਹਨ ।

ਸਰਕਾਰ ਦੇ ਨਵੇਂ ਕਾਨੂੰਨ ਮੁਤਾਬਕ ਟਰੱਕ ਵਾਲੇ ਨੂੰ ਹੀ ਮੁਜਰਮ ਸਮਝਿਆ ਜਾਵੇਗਾ ਤੇ ਉਸ ਨੂੰ 7 ਲੱਖ ਦਾ ਜੁਰਮਾਨਾ ਤੇ 10 ਸਾਲ ਦੀ ਕੈਦ ਭੁਗਤਣੀ ਪਵੇਗੀ। ਜਿਸ ਨਾਲ ਸਾਡੇ ਘਰ ਵਾਰ ਬਰਬਾਦ ਹੋਣਗੇ। ਇਸ ਲਈ ਅਸੀਂ ਕੇਂਦਰ ਦੇ ਨਵੇਂ ਕਾਨੂੰਨ ਹਿੱਟ ਐਂਡ ਰਨ ਦਾ ਵਿਰੋਧ ਕਰ ਰਹੇ ਹਨ ਅਤੇ ਜਦੋਂ ਤੱਕ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਪੂਰੇ ਦੇਸ਼ ‘ਚ ਟਰੱਕਾਂ ਦਾ ਚੱਕਾ ਜਾਮ ਹੀ ਰਹੇਗਾ ।

Exit mobile version