‘ਦ ਖ਼ਾਲਸ ਬਿਊਰੋ : ਮਸ਼ਹੂਰ ਪੰਜਾਬੀ ਗਾਇਕ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਦੀ ਮੌ ਤ ਤੋਂ ਬਾਅਦ ਸੁਰੱਖਿਆ ਦੀ ਮੰਗ ਵਧੀ ਹੈ। ਪੰਜਾਬ ਸਰਕਾਰ ਨੇ ਇੰਟੈਲੀਜੈਂਸ ਅਤੇ ਸੁਰੱਖਿਆ ਵਿੰਗ ਤੋਂ ਸਕਿਓਰਿਟੀ ਪ੍ਰਬੰਧਾਂ ਦਾ ਸਾਂਝੇ ਤੌਰ ਉੱਤੇ ਰਿਵਿਊ ਕਰਵਾਇਆ ਹੈ। ਇਸ ਤੋਂ ਬਾਅਦ ਕਈ ਵੀਆਈਪੀ ਦੀ ਸੁਰੱਖਿਆ ਮੁੜ ਤੋਂ ਬਹਾਲ ਕਰ ਦਿੱਤੀ ਗਈ ਹੈ। ਪੰਜਾਬ ਦੀਆਂ 27 ਮਸ਼ਹੂਰ ਸਖਸੀਅਤਾਂ ਦੀ ਸੁਰੱਖਿਆ ਬਹਾਲੀ ਕਰ ਦਿੱਤੀ ਹੈ। ਖੁਫੀਆ ਵਿਭਾਗ ਨੇ ਆਪਣੀ ਰਿਪੋਰਟ ਵਿੱਚ ਚੋਟੀ ਦੇ 10 ਕਲਾਕਾਰਾਂ ਦੀ ਜਾਨ ਨੂੰ ਖ ਤਰਾ ਦੱਸ ਦਿੱਤਾ ਸੀ। ਇਹ ਵੀ ਕਿਹਾ ਗਿਆ ਸੀ ਕਿ ਕਈ ਸਾਰੇ ਕਲਾਕਾਰ, ਗੈਂਗਸਟਰਾਂ ਅਤੇ ਵਿਰੋਧੀਆਂ ਦੀ ਹਿੱਟ ਲਿਸਟ ਉੱਤੇ ਹਨ। ਫਿਰੌਤੀਆਂ ਮੰਗਣ ਦਾ ਵਰਤਾਰਾ ਵੀ ਆਮ ਦੀ ਤਰ੍ਹਾਂ ਚੱਲ ਰਿਹਾ ਹੈ। ਉਸ ਤੋਂ ਪਹਿਲਾਂ ਇਸੇ ਮਹੀਨੇ 9 ਮਈ ਨੂੰ ਖੁਫੀਆ ਵਿਭਾਗ ਦੀ ਮੁਹਾਲੀ ਸਥਿਤ ਮੇਨ ਬਿਲਡਿੰਗ ਉੱਤੇ ਆਰਪੀਜੀ ਨਾਲ ਅਟੈਕ ਕਰਕੇ ਉਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।
ਜਾਣਕਾਰੀ ਮਿਲੀ ਹੈ ਕਿ ਪੰਜਾਬ ਸਰਕਾਰ 27 ਸੈਲੀਬ੍ਰਿਟੀ ਨੂੰ ਸਿਕਿਓਰਿਟੀ ਦੇਣ ਜਾ ਰਹੀ ਹੈ ਜਿਨ੍ਹਾਂ ਨੇ ਜਾਨ ਨੂੰ ਖਤਰਾ ਦੱਸ ਕੇ ਸੁਰੱਖਿਆ ਦੀ ਮੰਗ ਕੀਤੀ ਹੈ। ਸਰਕਾਰ ਇਸ ਵਾਰ ਫਿਲਮ ਇੰਡਸਟਰੀ ਦੇ ਸੈਲੀਬ੍ਰਿਟੀਜ਼ ਦੇ ਨਾਂ ਦੱਸਣ ਤੋਂ ਡਰਨ ਲੱਗੀ ਹੈ। ਜਿਨ੍ਹਾਂ ਸੈਲੀਬ੍ਰਿਟੀਜ਼ ਨੂੰ ਸੁਰੱਖਿਆ ਦਿੱਤੀ ਜਾ ਰਹੀ ਹੈ, ਉਨ੍ਹਾਂ ਵਿੱਚ ਮੁਹਾਲੀ, ਜਲੰਧਰ, ਬਠਿੰਡਾ, ਲੁਧਿਆਣਾ ਅਤੇ ਅੰਮ੍ਰਿਤਸਰ ਨਾਲ ਸਬੰਧਿਤ ਹਨ। ਹਰੇਕ ਸੈਲੀਬ੍ਰਿਟੀਜ਼ ਨੂੰ ਚਾਰ ਤੋਂ ਛੇ ਗੰਨਮੈਨ ਦਿੱਤੇ ਜਾ ਰਹੇ ਹਨ। ਸੁਰੱਖਿਆ ਨਾਲ ਦਿਨ ਰਾਤ ਤੁਰਦੀ ਰਹੇਗੀ।
ਪੰਜਾਬ ਸਰਕਾਰ ਉਨ੍ਹਾਂ ਸਾਰੀਆਂ ਮੁੱਖ ਸ਼ਖਸੀਅਤਾਂ ਨੂੰ ਸੁਰੱਖਿਆ ਬਹਾਲੀ ਵੱਲ ਵੇਖ ਰਹੀ ਹੈ, ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰਾ ਦੱਸਦੇ ਹੋਏ ਇਸ ਲਈ ਅਪੀਲ ਕੀਤੀ ਹੈ। ਹਾਲਾਂਕਿ ਪੁਲਿਸ ਵਿਭਾਗ ਵੱਲੋਂ ਇਸ ਵਾਰੀ ਪੰਜਾਬੀ ਫ਼ਿਲਮ ਇੰਡਸਟਰੀ ਨਾਲ ਜੁੜੇ ਕਿਸੇ ਵੀ ਕਲਾਕਾਰ ਦਾ ਇਸ ਵਾਰੀ ਨਾਂਅ ਨਹੀਂ ਦੱਸਿਆ ਗਿਆ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸੁਰੱਖਿਆ ਕਟੌਤੀ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਜਵਾਬ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿਸ ਲਈ ਸਰਕਾਰ ਨੇ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਹੈ, ਜਿਹੜੀ ਕਾਨੂੰਨੀ ਪਹਿਲੂਆਂ ਨੂੰ ਵੇਖਦਿਆਂ ਸਰਕਾਰ ਦਾ ਪੱਖ ਅਦਾਲਤ ‘ਚ ਰੱਖੇਗੀ।
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨ ਸਰਕਾਰ ਨੂੰ ਘੇਰਦਿਆਂ ਟਵੀਟ ਕੀਤਾ ਹੈ ਕਿ ਪੰਜਾਬ ਵਿੱਚ ਜੰਗਲ ਰਾਜ ਹੈ। ਪਿਛਲੇ 2 ਦਿਨਾਂ ਵਿੱਚ 9 ਕਤਲ ਹੋਏ ਹਨ। ਅੱਜ ਲੁਧਿਆਣਾ ਦੇ ਨੇੜੇ ਦਿਨ ਦਿਹਾੜੇ ਹਾਈਵੇ ਉੱਤੇ ਹਥਿਆਰਬੰਦ ਲੁਟੇਰਿਆਂ ਨੇ ਇੱਕ ਬੱਸ ਨੂੰ ਅਗਵਾ ਕਰਕੇ ਲੁੱਟ ਲਿਆ। ਕੈਪਟਨ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵਿਨਾਸ਼ਨਕਾਰੀ ਸਾਬਤ ਹੋ ਰਹੀ ਹੈ ਅਤੇ ਪੂਰੇ ਪੰਜਾਬ ਵਿੱਚ ਡਰ ਦਾ ਮਾਹੌਲ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਆਪਣੇ ਫੇਸਬੁਕ ਪੇਜ ਉੱਤੇ ਇਸ ਮਸਲੇ ਉੱਤੇ ਡਾਢੀ ਚਿੰ ਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਲਿਖਿਆ ਹੈ- ਪਹਿਲਾਂ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਮੁਹਾਲੀ ਵਿਖੇ ਆਰਪੀਜੀ ਬੰ ਬ ਧ ਮਾਕਾ, ਫ਼ੇਰ ਪਟਿਆਲਾ ਵਿਖੇ ਦੋ ਭਾਈਚਾਰਿਆਂ ‘ਚ ਟਕ ਰਾਅ, ਦੋ ਦਿਨ ਪਹਿਲਾਂ ਪ੍ਰਸਿੱਧ ਗਾਇਕ ਸਿੱਧੂ ਮੂਸੇ ਵਾਲਾ ਦਾ ਗੋ ਲ਼ੀਆਂ ਮਾ ਰ ਕੇ ਦਿਨ-ਦਿਹਾੜੇ ਕ ਤਲ ਅਤੇ ਅੱਜ ਲੁਧਿਆਣਾ ਨੇੜੇ 3 ਲੁ ਟੇਰਿਆਂ ਵੱਲੋਂ ਬੰ ਦੂਕ ਦੀ ਨੋਕ ‘ਤੇ ਸਵਾਰੀਆਂ ਨਾਲ ਭਰੀ ਬੱਸ ਦੇ ਕੰਡਕਟਰ ਦੀ ਲੁੱ ਟ।’
‘ਅਮਨ-ਕਨੂੰਨ ਦੇ ਮੂੰਹ ‘ਤੇ ਚਪੇੜ ਮਾ ਰਦੀਆਂ ਅਜਿਹੀਆਂ ਘਟ ਨਾਵਾਂ ਪੰਜਾਬ ‘ਚ ਹਰ ਰੋਜ਼ ਵਾਪਰ ਰਹੀਆਂ ਹਨ, ਅਤੇ ਅਜਿਹੇ ਅਰਾਜਕਤਾ ਭਰੇ ਦੌਰ ‘ਚੋਂ ਪੰਜਾਬ ਪਹਿਲੀ ਵਾਰ ਲੰਘਣ ਨੂੰ ਮਜਬੂਰ ਹੋਇਆ ਹੈ, ਜਿਸ ਦਾ ਸਿੱਧਾ ਕਾਰਨ ਹੈ ਭਗਵੰਤ ਮਾਨ ਦੀ ‘ਫ਼ਰਜ਼ੀ’ ਸਰਕਾਰ ਉੱਤੇ ਦਿੱਲੀ ਬੈਠੇ ਕੇਜਰੀਵਾਲ ਦਾ ਰਿਮੋਟ ਕੰਟਰੋਲ। ਗ਼ੈਰ-ਤਜਰਬੇਕਾਰ, ਗ਼ੈਰ-ਜ਼ਿੰਮੇਵਾਰ ਤੇ ਗ਼ੈਰ-ਪੰਜਾਬੀਆਂ ਦੇ ਫ਼ੈਸਲਿਆਂ ਦੀ ਮੁਥਾਜ ਸਰਕਾਰ ਸਰਹੱਦੀ ਸੂਬੇ ਪੰਜਾਬ ਨੂੰ ਕਿਵੇਂ ਸੰਭਾਲ਼ੇਗੀ? ਸੰਭਵ ਹੀ ਨਹੀਂ!’